ਨਵੀਂ ਦਿੱਲੀ: ਟੈਲੀਕੌਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਦੂਰਸੰਚਾਰ ਕੰਪਨੀਆਂ ਲਈ ਟੈਰਿਫ ਪਲਾਨ ਦੇ ਇਸ਼ਤਿਹਾਰ ਤੇ ਪ੍ਰਕਾਸ਼ਨ ਨਾਲ ਜੁੜੇ ਨਵੇਂ ਦਿਸ਼ਾ-ਨਿਰਦੇਸ਼ ਸ਼ੁੱਕਰਵਾਰ ਜਾਰੀ ਕੀਤੇ ਹਨ। ਇਸ ਦਾ ਮਕਸਦ ਉਪਭੋਗਤਾਵਾਂ ਲਈ ਮੋਬਾਈਲ ਪਲਾਨ ਸਬੰਧੀ ਪਾਰਦਰਸ਼ਤਾ ਲਿਆਉਣਾ ਹੈ।
TRAI ਨੇ ਆਪਣੇ ਦਿਸ਼ਾ-ਨਿਰਦੇਸ਼ਾਂ 'ਚ ਕਿਹਾ, ਇਹ ਦੇਖਿਆ ਗਿਆ ਹੈ ਕਿ ਦੂਰਸੰਚਾਰ ਕੰਪਨੀਆਂ ਦੀਆਂ ਮੌਜੂਦਾ ਪ੍ਰਕਿਰਿਆਵਾਂ ਓਨੀਆਂ ਪਾਰਦਰਸ਼ੀ ਨਹੀਂ ਹਨ ਜਿੰਨੀਆਂ ਹੋਣੀਆਂ ਚਾਹੀਦੀਆਂ ਹਨ। ਕੁਝ ਕੰਪਨੀਆਂ ਵਾਧੂ ਨਿਯਮ ਤੇ ਸ਼ਰਤਾਂ ਦਾ ਪ੍ਰਕਾਸ਼ਨ ਨਹੀਂ ਕਰਦੀਆਂ। ਇਸ ਦੇ ਨਾਲ ਹੀ ਕਈ ਵਾਰ ਵੱਖ-ਵੱਖ ਪਲਾਨ ਲਈ ਇੱਕ ਹੀ ਵੈੱਬ ਪੇਜ 'ਤੇ ਸਾਰੇ ਨਿਯਮ ਸ਼ਰਤਾਂ ਲਿਖ ਦਿੰਦੀਆਂ ਹਨ। ਅਜਿਹੇ 'ਚ ਇਹ ਜਾਣਕਾਰੀ ਸਮਝਣ 'ਚ ਜਾਂ ਤਾਂ ਗਾਹਕ ਸਮਰੱਥ ਨਹੀਂ ਹੁੰਦਾ ਜਾਂ ਜਾਣਕਾਰੀ ਕਿਤੇ ਗਵਾਚ ਜਾਂਦੀ ਹੈ।
15 ਦਿਨ 'ਚ ਦੇਣੀ ਹੋਵੇਗੀ ਪਲਾਨ ਦੀ ਜਾਣਕਾਰੀ:
ਇਸ ਪੂਰੀ ਪ੍ਰਕਿਰਿਆ ਦੇ ਨਿਯਮਾਂ 'ਚ ਬਦਲਾਅ ਕਰਦਿਆਂ TRAI ਨੇ ਕਿਹਾ ਕੰਪਨੀਆਂ ਨੂੰ 15 ਦਿਨ ਦੇ ਅੰਦਰ ਆਪਣੇ ਸੇਵਾ ਖੇਤਰ 'ਚ ਪੋਸਟਪੇਡ ਤੇ ਪ੍ਰੀਪੇਡ ਦੇ ਹਰ ਟੈਰਿਫ ਪਲਾਨ ਦੀ ਪੂਰੀ ਜਾਣਕਾਰੀ ਕਿਸੇ ਆਫਰ ਦੀ ਸੰਪੂਰਨ ਜਾਣਕਾਰੀ ਗਾਹਕਾਂ ਨੂੰ, ਗਾਹਕ ਦੇਖਭਾਲ ਕੇਂਦਰਾ, ਵਿਕਰੀ ਕੇਂਦਰਾਂ, ਖੁਦਰਾ ਕੇਂਦਰਾਂ, ਵੈਬਸਾਈਟਾਂ ਤੇ ਐਪ 'ਤੇ ਦੇਣੀ ਹੋਵੇਗੀ।
ਇਸ ਤਹਿਤ ਕੰਪਨੀਆਂ ਨੂੰ ਪਲਾਨ ਤਹਿਤ ਕਿੰਨੇ ਮਿੰਟ ਕਾਲ, ਕਿੰਨੇ SMS, ਡਾਟਾ ਅਤੇ ਉਸ ਦੀ ਫੀਸ, ਮਿਆਦ ਤੋਂ ਬਾਅਦ ਲੱਗਣ ਵਾਲੀ ਫੀਸ ਤੇ ਮਿਆਦ ਤੋਂ ਬਾਅਦ ਡਾਟਾ ਦੀ ਸਪੀਡ ਤੇ ਫੀਸ ਬਾਰੇ ਪੂਰੀ ਜਾਣਕਾਰੀ ਉਪਲਬਧ ਕਰਾਉਣੀ ਹੋਵੋਗੀ।
ਇਸ ਤੋਂ ਇਲਾਵਾ ਕੰਪਨੀਆਂ ਨੂੰ ਪੋਸਟਪੇਡ ਗਾਹਕਾਂ ਨੂੰ ਉਨ੍ਹਾਂ ਦੇ ਕਨੈਕਸ਼ਨ ਫੀਸ, ਜਮਾ, ਵਾਧੂ ਕਿਰਾਏ ਆਦਿ ਦੀ ਜਾਣਕਾਰੀ ਦੇਣੀ ਪਵੇਗੀ। ਵਿਸ਼ੇਸ਼ ਟੈਰਿਫ ਵਾਊਚਰਸ, ਕੌਂਬੋ ਪਲਾਨ ਜਾਂ ਐਡ-ਆਨ ਪਲਾਨ ਦੀ ਜਾਣਕਾਰੀ ਵੀ ਪਾਰਦਰਸ਼ੀ ਤਰੀਕੇ ਨਾਲ ਦੇਣੀ ਹੋਵੇਗੀ।
ਕੋਰੋਨਾ ਵਾਇਰਸ ਦੇ ਭਾਰਤ 'ਚ ਵਧ ਰਹੇ ਕੇਸ, ਇਕ ਦਿਨ 'ਚ 93,000 ਤੋਂ ਵੱਧ ਮਾਮਲੇ, 1,247 ਮੌਤਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ