ਨਵੀਂ ਦਿੱਲੀ: ਅੱਜਕੱਲ੍ਹ ਮੋਬਾਇਲ ਫ਼ੋਨ ਸਾਡੀ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਬਣ ਚੁੱਕਾ ਹੈ। ਇਸ ਦੀ ਵਰਤੋਂ ਸਿਰਫ਼ ਦੂਰ ਬੈਠੇ ਕਿਸੇ ਵਿਅਕਤੀ ਨਾਲ ਗੱਲਬਾਤ ਕਰਨ ਲਈ ਹੀ ਨਹੀਂ, ਸਗੋਂ ਫ਼ੋਟੋ ਖਿੱਚਣ ਤੋਂ ਲੈ ਕੇ ਪੜ੍ਹਾਈ ਤੱਕ ਹਰ ਕੰਮ ਵਿੱਚ ਕੀਤੀ ਜਾਂਦੀ ਹੈ। ਅਜਿਹੀ ਹਾਲਤ ਵਿੱਚ ਜੇ ਕਦੇ ਫ਼ੋਨ ਵਿੱਚ ਸਿਗਨਲ ਦੀ ਸਮੱਸਿਆ ਆਉਣ ਲੱਗੇ, ਤਾਂ ਇਸ ਨਾਲ ਪਰੇਸ਼ਾਨੀ ਬਹੁਤ ਜ਼ਿਆਦਾ ਵਧ ਜਾਂਦੀ ਹੈ। ਕਈ ਵਾਰ ਸਾਨੂੰ ਸਿਗਨਲ ਦੀ ਸਮੱਸਿਆ ਨਾਲਾ ਦੋ-ਚਾਰ ਹੋਣਾ ਪੈਂਦਾ ਹੈ। ਆਓ ਦੱਸੀਏ ਕਿ ਤੁਸੀਂ ਆਪਣੇ ਫ਼ੋਨ ਵਿੱਚ ਸਿਗਨਲ ਕਿਵੇਂ ਵਧਾ ਸਕਦੇ ਹੋ।


ਸਭ ਤੋਂ ਪਹਿਲਾਂ ਤੁਸੀਂ ਆਪਣਾ ਫ਼ੋਨ ਰੀਸਟਾਰਟ ਕਰ ਲਵੋ। ਕਈ ਵਾਰ ਸਰਚ ਕਰਨ ਉੱਤੇ ਵੀ ਨੈੱਟਵਰਕ ਨਹੀਂ ਆਉਂਦਾ ਪਰ ਫ਼ੋਨ ਰੀਸਟਾਰਟ ਕਰਨ ਨਾਲ ਮੋਬਾਈਲ ਆਪੇ ਨੈੱਟਵਰਕ ਲੱਭ ਲੈਂਦਾ ਹੈ। ਤੁਸੀਂ ਫ਼ੋਨ ਵਿੱਚ ਦਿੱਤੇ ਏਅਰਪਲੇਨ ਮੋਡ ਦੀ ਵਰਤੋਂ ਕਰੋ। ਬੱਸ ਕੁਝ ਸੈਕੰਡਾਂ ਵਿੱਚ ਹੀ ਫ਼ੋਨ ਨੂੰ ਨੌਰਮਲ ਮੋਡ ਵਿੱਚ ਲਿਆਉਣ ਤੋਂ ਬਾਅਦ ਨੈੱਟਵਰਕ ਆ ਜਾਵੇਗਾ।


ਜੇ ਹੁਣ ਵੀ ਤੁਹਾਡੇ ਫ਼ੋਨ ਵਿੱਚ ਨੈੱਟਵਰਕ ਨਹੀਂ ਆ ਰਿਹਾ, ਤਾਂ ਤੁਸੀਂ ਫ਼ੋਨ ਵਿੱਚ ਮੈਨੂਅਲੀ ਨੈੱਟਵਰਕ ਸਰਚ ਕਰ ਸਕਦੇ ਹੋ। ਇਸ ਲਈ ਫ਼ੋਨ ਦੀ ਸੈਟਿੰਗ ’ਚ ਜਾਓ। ਉੱਥੇ ਮੋਬਾਇਲ ਨੈੱਟਵਰਕ ਦੀ ਆਪਸ਼ਨ ਮਿਲੇਗੀ; ਉੱਥੇ ਤੁਸੀਂ ਨੈੱਟਵਰਕ ਸਰਚ ਕਰ ਸਕਦੇ ਹੋ।


ਜੇ ਵਾਰ-ਵਾਰ ਫ਼ੋਨ ਵਿੱਚ ਨੈੱਟਵਰਕ ਦੀ ਸਮੱਸਿਆ ਆ ਰਹੀ ਹੈ, ਤਾਂ ਇਸ ਲਈ ਤੁਹਾਨੂੰ ਸਾਫ਼ਟਵੇਅਰ ਵੀ ਚੈੱਕ ਕਰਵਾ ਲੈਣਾ ਚਾਹੀਦਾ ਹੈ। ਕਈ ਵਾਰ ਪੁਰਾਣਾ ਸਾਫ਼ਟਵੇਅਰ ਹੋਣ ਕਾਰਣ ਨੈੱਟਵਰਕ ਦੀ ਸਮੱਸਿਆ ਆਉਣ ਲੱਗਦੀ ਹੈ। ਇਸ ਲਈ ਆਪਣੇ ਫ਼ੋਨ ਦਾ ਲੇਟੈਸਟ ਸਾਫ਼ਟਵੇਅਰ ਅਪਡੇਟ ਜ਼ਰੂਰ ਕਰ ਲਵੋ।