Car loan Information:
Calculate Car Loan EMITVS ਨੇ ਲਾਂਚ ਕੀਤਾ BS6 NTorq 125 ਸਕੂਟਰ, ਪਰ ਕੀਮਤ 'ਚ ਹੋਇਆ ਇੰਨਾਂ ਇਜ਼ਾਫਾ
ਏਬੀਪੀ ਸਾਂਝਾ | 16 Feb 2020 05:32 PM (IST)
ਟੀਵੀਐਸ ਨੇ ਆਪਣੇ ਸਭ ਤੋਂ ਸਟਾਇਲਿਸ਼ ਸਕੂਟਰ NTorq 125 ਨੂੰ ਹੁਣ ਬੀਐਸ 6 ਇੰਜਨ 'ਚ ਅਪਗ੍ਰੇਡ ਕੀਤਾ ਹੈ। ਇਹ ਡਰੱਮ, ਡਿਸਕ ਤੇ ਰੇਸ ਐਡੀਸ਼ਨ ਸਮੇਤ ਤਿੰਨ ਵੇਰਿਅੰਟ 'ਚ ਮਿਲੇਗਾ।
ਨਵੀਂ ਦਿੱਲੀ: ਟੀਵੀਐਸ ਨੇ ਆਪਣੇ ਸਭ ਤੋਂ ਸਟਾਇਲਿਸ਼ ਸਕੂਟਰ NTorq 125 ਨੂੰ ਹੁਣ ਬੀਐਸ 6 ਇੰਜਨ 'ਚ ਅਪਗ੍ਰੇਡ ਕੀਤਾ ਹੈ। ਇਹ ਡਰੱਮ, ਡਿਸਕ ਤੇ ਰੇਸ ਐਡੀਸ਼ਨ ਸਮੇਤ ਤਿੰਨ ਵੇਰਿਅੰਟ 'ਚ ਮਿਲੇਗਾ। ਇਸ ਨਵੇਂ ਮਾਡਲ ਦੀ ਕੀਮਤ 65,975 ਰੁਪਏ ਤੋਂ ਸ਼ੁਰੂ ਹੁੰਦੀ ਹੈ। ਨਵਾਂ ਮਾਡਲ ਪੁਰਾਣੇ ਬੀਐਸ 4 ਮਾਡਲ ਤੋਂ ਕਰੀਬ 10 ਹਜ਼ਾਰ ਰੁਪਏ ਮਹਿੰਗਾ ਹੈ। ਹਾਲਾਂਕਿ ਕੰਪਨੀ ਨੇ ਇਸ ਸਕੂਟਰ ਦੀ ਕੋਈ ਆਫੀਸ਼ੀਅਲ ਲਾਂਚਿੰਗ ਨਹੀਂ ਕੀਤੀ ਹੈ, ਪਰ ਇਹ ਕੰਪਨੀ ਦੀ ਵੈੱਬਸਾਈਟ 'ਤੇ ਅਪਡੇਟ ਹੋਇਆ ਹੈ। ਕੰਪਨੀ ਨੇ ਇਸ ਸਕੂਟਰ ਦੇ ਇੰਜਨ ਨੂੰ ਹੀ ਸਿਰਫ ਬੀਐਸ 6 'ਚ ਅਪਗ੍ਰੇਡ ਕੀਤਾ ਹੈ। ਬਾਕੀ ਇਸਦੇ ਡਿਜ਼ਾਇਨ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। 125 ਸੀਸੀ ਸਕੂਟਰ 'ਚ ਇਸ ਸਕੂਟਰ ਇਸ ਸਮੇਂ ਸਭ ਤੋਂ ਵੱਧ ਮਸ਼ਹੂਰ ਸਕੂਟਰ ਹੈ। ਲਾਂਚ ਦੇ ਬਾਅਦ ਹੀ ਸਿਰਫ 7 ਮਹੀਨੇ 'ਚ ਇਸ ਸਕੂਟਰ ਦੀ ਵਿਕਰੀ ਨੇ 1 ਲੱਖ ਤੋਂ ਜ਼ਿਆਦਾ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ।