Twitter 'ਤੇ ਵਾਈਸ ਰਿਕਾਰਡ ਕਰਨ ਦਾ ਨਵਾਂ ਫੀਚਰ, ਵਾਈਸ ਰਿਕਾਰਡ ਕਰ ਕਰੋ ਟਵੀਟ
ਏਬੀਪੀ ਸਾਂਝਾ | 19 Jun 2020 08:43 PM (IST)
ਇੱਕ ਵਾਈਸ ਟਵੀਟ ਵਿੱਚ ਯੂਜ਼ਰਸ ਦੋ ਮਿੰਟ 20 ਸੈਕਿੰਡ (140 ਸਕਿੰਟ) ਤੱਕ ਆਡੀਓ ਰਿਕਾਰਡ ਕਰ ਸਕਦੇ ਹਨ। ਜੇ ਸਮਾਂ ਸੀਮਾ ਖਤਮ ਹੋ ਜਾਂਦੀ ਹੈ, ਤਾਂ ਇੱਕ ਨਵਾਂ ਵਾਈਸ ਨੋਟ ਸ਼ੁਰੂ ਹੋ ਜਾਵੇਗਾ।
ਨਵੀਂ ਦਿੱਲੀ: ਮਾਈਕ੍ਰੋ ਬਲੌਗਿੰਗ ਪਲੇਟਫਾਰਮ ਟਵਿੱਟਰ ਦੇ ਯੂਜ਼ਰਸ ਅਕਸਰ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੂੰ ਗੱਲ 280 ਸ਼ਬਦਾਂ ‘ਚ ਕਹਿਣ 'ਤੇ ਪਾਬੰਦੀ ਹੈ। ਇਸੇ ਸ਼ਿਕਾਇਤ ਨੂੰ ਧਿਆਨ ਵਿਚ ਰੱਖਦੇ ਹੋਏ ਟਵਿੱਟਰ ਨੇ ਇੱਕ ਨਵੀਂ ਫੀਚਰ ਲੈ ਆਇਆ ਹੈ। ਹੁਣ ਟਵਿੱਟਰ ਯੂਜ਼ਰਸ ਆਪਣੀ ਆਵਾਜ਼ ਨੂੰ ਰਿਕਾਰਡ ਵੀ ਕਰ ਸਕਦੇ ਹਨ ਅਤੇ ਆਡੀਓ ਨੂੰ ਟਵੀਟ ਕਰ ਸਕਦੇ ਹਨ। ਇਹ ਫੀਚਰ ਫਿਲਹਾਲ ਅਜੇ ਸਿਰਫ ਕੁਝ iOS ਡਿਵਾਇਸ ਦੇ ਯੂਜ਼ਰਸ ਲਈ ਪੇਸ਼ ਕੀਤੀ ਗਈ ਹੈ। ਇੱਕ ਵਾਈਸ ਟਵੀਟ ਵਿੱਚ ਯੂਜ਼ਰਸ ਦੋ ਮਿੰਟ 20 ਸੈਕਿੰਡ ਤੱਕ ਆਡੀਓ ਰਿਕਾਰਡ ਕਰ ਸਕਦੇ ਹਨ। ਜੇ ਟਾਈਮ ਲਿਮਿਟ ਖਤਮ ਹੋ ਜਾਂਦੀ ਹੈ, ਤਾਂ ਇੱਕ ਨਵਾਂ ਵਾਈਸ ਨੋਟ ਸ਼ੁਰੂ ਹੋ ਜਾਵੇਗਾ ਅਤੇ ਆਪਣੇ ਆਪ ਇੱਕ ਥਰੈੱਡ ਦੇ ਰੂਪ ਵਿੱਚ ਪੋਸਟ ਹੋ ਜਾਵੇਗਾ। ਵਾਈਸ ਆਡੀਓ ਨੂੰ ਟਵੀਟ ਕਿਵੇਂ ਕਰੀਏ: ਇੱਕ ਅਵਾਜ਼ ਨੂੰ ਪੋਸਟ ਕਰਨ ਲਈ ਆਈਓਐਸ ਯੂਜ਼ਰਸ ਨੂੰ ਪਹਿਲਾਂ ਨਵੀਂ ਪੋਸਟ 'ਤੇ ਟੈਪ ਕਰਨਾ ਪਵੇਗਾ। ਇਸਦੇ ਬਾਅਦ ਆਡੀਓ ਰਿਕਾਰਡ ਆਪਸ਼ਨ ‘ਤੇ ਕਲਿਕ ਕਰਕੇ ਆਪਣੀ ਅਵਾਜ਼ ਨੂੰ ਰਿਕਾਰਡ ਕਰੋ। ਗੱਲ ਖ਼ਤਮ ਹੋਣ ਤੋਂ ਬਾਅਦ, ਰਿਕਾਰਡਿੰਗ ਖ਼ਤਮ ਕਰਨ ਲਈ ਬਟਨ ਦਬਾਓ ਅਤੇ ਕੰਪੋਜ਼ਰ ਸਕ੍ਰੀਨ ਵਾਈਸ ‘ਤੇ ਜਾਓ ਅਤੇ ਇਸ ਨੂੰ ਟਵੀਟ ਕਰ ਦਿਓ। ਉਧਰ ਟਵਿੱਟਰ ਇੱਕ ਨਵੇਂ ਹੋਰ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸ ਫੀਚਰ ਵਿੱਚ ਯੂਜ਼ਰ ਨੂੰ ਕਿਸੇ ਵੀ ਲੇਖ ਵਾਲੇ ਟਵੀਟ ਨੂੰ ਰੀਵੀਟ ਕਰਨ ਦਾ ਆਪਸ਼ਨ ਦਿੱਤਾ ਜਾਵੇਗਾ ਕਿ ਉਹ ਇਸ ਨੂੰ ਪੜ੍ਹਨਾ ਚਾਹੁੰਦਾ ਹੈ। ਲੇਖ ਜਾਂ ਪੋਸਟ ਨੂੰ ਰੀਟਵੀਟ ਕਰਕੇ ਯੂਜ਼ਰਸ ਪੋਸਟ ਵਿੱਚ ਆਪਣੇ ਕਮੈਂਟ ਜੋੜ ਕੇ ਜਾਣਕਾਰੀ ਅੱਗੇ ਭੇਜ ਸਕਦੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904