ਨਵੀਂ ਦਿੱਲੀ: ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਆਪਣੀ ਕਾਰ ‘ਚ ਲੱਗੇ ਟਾਇਰਾਂ ਨੂੰ ਬਦਲਾ ਕੇ ਉਨ੍ਹਾਂ ਦੀ ਥਾਂ ਚੌੜੇ ਟਾਇਰਾਂ ਲੱਗਵਾਉਂਦੇ ਹਨ। ਕੁਝ ਲੋਕ ਮੰਨਦੇ ਹਨ ਕਿ ਅਜਿਹਾ ਕਰਨ ਨਾਲ ਗੱਡੀ ਦੀ ਲੁੱਕ ਸਪੋਟੀ ਲੱਗਦੀ ਹੈ, ਜਦਕਿ ਕੁਝ ਲੋਕ ਮੰਨਦੇ ਹਨ ਕਿ ਇਸ ਨਾਲ ਰਾਈਟ ਦੀ ਗੁਣਵੱਤਾ ਬਿਹਤਰ ਬਣਾਉਂਦਾ ਹੈ।

ਚੌੜੇ ਟਾਇਰਾਂ ਲਗਾਉਣ ਦੇ ਫਾਇਦੇ ਅਤੇ ਨੁਕਸਾਨ:

ਚੌੜਾ ਟਾਇਰ ਦਾ ਫਰਕ ਬਾਈਕ ਦੀ ਪਰਫਾਰਮੈਂਸ ਅਤੇ ਮਾਈਲੇਜ 'ਤੇ ਪੈਂਦਾ ਹੈ। ਮਾਹਰ ਮੰਨਦੇ ਹਨ ਕਿ ਬਾਈਕ ਜਾਂ ਕਾਰ ਵਿਚ ਚੌੜੇ ਅਤੇ ਮੋਟੇ ਟਾਇਰਾਂ ਦਾ ਹੋਣਾ ਮਾਈਲੇਜ ਨੂੰ ਪ੍ਰਭਾਵਿਤ ਕਰਦਾ ਹੈ। ਤੁਸੀਂ ਇਸ ਦੁਆਰਾ ਵਧੀਆ ਪਕੜ ਪ੍ਰਾਪਤ ਕਰੋਗੇ, ਪਰ ਇਹ ਘੱਟ ਮਾਈਲੇਜ ਦੇਵੇਗਾ।

ਚੌੜੇ ਅਤੇ ਸੰਘਣੇ ਟਾਇਰਾਂ ਦਾ ਭਾਰ ਵਧੇਰੇ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਛੋਟੇ ਇੰਜਨ ਨੂੰ ਥੋੜ੍ਹੀ ਜਿਹੀ ਹੋਰ ਤਾਕਤ ਲਗਾਉਣੀ ਪੈਂਦੀ ਹੈ। ਇਸ ਲਈ ਉਨ੍ਹਾਂ ਦੇ ਪ੍ਰਦਰਸ਼ਨ ਵਿੱਚ ਫਰਕ ਵੀ ਵੇਖਿਆ ਜਾ ਸਕਦਾ ਹੈ। ਪਰ ਕੰਪਨੀ ਜੋ ਟਾਈਰ ਗੱਡੀ ‘ਚ ਲੱਗਦੀ ਹੈ, ਉਹੀ ਟਾਈਰ ਨੂੰ ਲੱਗੇ ਰਹਿਣ ਦੇਣਾ ਚਾਹਿਦਾ ਹੈ। ਜੇ ਤੁਸੀਂ ਆਪਣੇ ਆਪ ਕੋਈ ਟਾਈਰ ਲਗਾਵੇਂ ਤਾਂ ਤੁਹਾਡੇ ਵਾਹਨ ਨੂੰ ਹੀ ਨੁਕਸਾਨ ਹੋਇਆ।

ਜੇ ਤੁਹਾਡੀ ਕਾਰ ਦੇ ਟਾਈਰ ਖਰਾਬ ਜਾਂ ਘਿਸ ਜਾਣ ਤਾਂ ਉਸੇ ਅਕਾਰ ਦੇ ਟਾਈਰਾਂ ਦੀ ਵਰਤੋਂ ਕਰੋ ਜੋ ਪਹਿਲਾਂ ਤੋਂ ਲੱਗੇ ਹਨ। ਇਸ ਨਾਲ ਤੁਹਾਨੂੰ ਚੰਗੀ ਪਰਫਾਰਮੈਂਸ ਤਾਂ ਮਿਲੇਗੀ ਨਾਲ ਹੀ ਤੁਹਾਡੀਜੇਬ 'ਤੇ ਵੀ ਕੋਈ ਅਸਰ ਨਹੀਂ ਪਵੇਗਾ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Car loan Information:

Calculate Car Loan EMI