Twitter 2.0 : ਟਵਿਟਰ ਨੂੰ ਉਸ ਦੀ ਨਵੀਂ ਸੀ.ਈ.ਓ. ਮਿਲ ਗਈ ਹੈ। ਐਲਨ ਮਸਕ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲਿੰਡਾ ਯਾਕਾਰਿਨੋ ਟਵਿੱਟਰ ਦੀ ਨਵੀਂ ਸੀ.ਈ.ਓ. ਹੈ। ਨਵੇਂ ਸੀਈਓ ਬਾਰੇ ਗੱਲ ਕਰਦੇ ਹੋਏ, ਮਸਕ ਨੇ ਇਹ ਵੀ ਕਿਹਾ ਕਿ ਬਿਜ਼ਨਸ ਆਪਰੇਸ਼ਨ 'ਤੇ ਫੋਕਸ ਕਰੇਗੀ, ਜਦ ਕਿ ਮਸਕ ਪ੍ਰੋਡਕਟ ਡਿਜ਼ਾਈਨ ਅਤੇ ਨਵੀਂ ਤਕਨਾਲੋਜੀ ਨੂੰ ਸੰਭਾਲਣਗੇ।


ਯਾਕਾਰਿਨੋ ਛੇ ਹਫ਼ਤਿਆਂ ਬਾਅਦ ਅਧਿਕਾਰਤ ਤੌਰ 'ਤੇ ਟਵਿੱਟਰ ਦੇ ਸੀਈਓ ਵਜੋਂ ਟਵਿੱਟਰ ਜੁਆਇਨ ਕਰ ਲਵੇਗੀ। ਲਿੰਡਾ ਯਾਕਾਰਿਨੋ ਨੇ ਅਜੇ ਤੱਕ ਟਵਿੱਟਰ ਨੂੰ ਜੁਆਇਨ ਨਹੀਂ ਕੀਤਾ ਹੈ ਅਤੇ ਉਨ੍ਹਾਂ ਨੇ ਪਹਿਲਾਂ ਹੀ ਇੱਕ ਵੱਡਾ ਬਿਆਨ ਦੇ ਦਿੱਤਾ ਹੈ।


IANS ਦੀ ਰਿਪੋਰਟ ਮੁਤਾਬਕ ਅਪਕਮਿੰਗ ਟਵਿੱਟਰ ਸੀਈਓ, ਲਿੰਡਾ ਯਾਕਾਰਿਨੋ ਨੇ ਐਤਵਾਰ ਨੂੰ ਕਿਹਾ ਕਿ ਉਹ ਟਵਿੱਟਰ 2.0 ਬਣਾਉਣ ਅਤੇ ਮਸਕ ਅਤੇ ਲੱਖਾਂ ਪਲੇਟਫਾਰਮ ਉਪਭੋਗਤਾਵਾਂ ਦੇ ਨਾਲ ਮਿਲ ਕੇ ਬਿਜ਼ਨਸ ਨੂੰ ਬਦਲਣ ਲਈ ਤਿਆਰ ਹੈ। ਟਵਿੱਟਰ 2.0 ਸ਼ਬਦ ਸੁਣ ਕੇ ਮਨ ਵਿੱਚ ਇਹੀ ਸਵਾਲ ਆ ਰਿਹਾ ਹੈ ਕਿ ਕੀ ਆਉਣ ਵਾਲੇ ਸਮੇਂ ਵਿੱਚ ਟਵਿੱਟਰ ਵਿੱਚ ਹੋਰ ਵੱਡੇ ਬਦਲਾਅ ਹੋਣ ਜਾ ਰਹੇ ਹਨ? ਕੀ ਸਾਨੂੰ ਹੁਣ ਇੱਕ ਵੱਡੀ ਤਬਦੀਲੀ ਲਈ ਤਿਆਰ ਹੋਣਾ ਚਾਹੀਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਤਾਂ ਆਉਣ ਵਾਲੇ ਸਮੇਂ 'ਚ ਹੀ ਮਿਲ ਸਕਣਗੇ ਪਰ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਲਿੰਡਾ ਦੀ ਪਲੈਨਿੰਗ ਜ਼ਬਰਦਸਤ ਹੈ।


ਇਹ ਵੀ ਪੜ੍ਹੋ: ਬਿਨਾਂ ਕਿਸੇ ਐਪ ਤੋਂ ਸਮਾਰਟਫੋਨ ਨੂੰ ਇਦਾਂ ਕਰ ਸਕਦੇ ਹੋ ਕਲੀਨ, ਜਾਣੋ ਕਿੰਨੇ ਸਮੇਂ ਤੱਕ ਕਰਨਾ ਚਾਹੀਦਾ ਕਲੀਨ...


ਲਿੰਡਾ ਨੇ ਇਹ ਵੀ ਕਿਹਾ


ਲਿੰਡਾ ਯਾਕਾਰਿਨੋ ਨੇ ਇਹ ਵੀ ਕਿਹਾ, "ਮੈਂ ਲੰਬੇ ਸਮੇਂ ਤੋਂ ਇੱਕ ਬਿਹਤਰ ਭਵਿੱਖ ਬਣਾਉਣ ਲਈ ਤੁਹਾਡੇ ਵਿਜ਼ਨ ਤੋਂ ਪ੍ਰੇਰਿਤ ਹਾਂ। ਮੈਂ ਟਵਿੱਟਰ ਕਾਰੋਬਾਰ ਨੂੰ ਇਕੱਠੇ ਟ੍ਰਾਂਸਫੋਰਮ ਕਰਨ ਲਈ ਉਤਸ਼ਾਹਿਤ ਹਾਂ। ਮੈਂ ਇਸ ਪਲੇਟਫਾਰਮ ਦੇ ਭਵਿੱਖ ਦੀ ਉਡੀਕ ਕਰ ਰਹੀ ਹਾਂ। ਮੈਂ ਸਾਰਿਆਂ ਲਈ ਇੱਥੇ ਹਾਂ। ਆਓ ਟਵਿੱਟਰ 2.0 ਨੂੰ ਇਕੱਠਿਆਂ ਬਣਾਉਂਦੇ ਹਾਂ।"






ਕਈ ਲੋਕ ਲਿੰਡਾ ਯਾਕਾਰਿਨੋ ਦੇ ਸਾਹਮਣੇ ਚੁਣੌਤੀਆਂ ਵੀ ਰੱਖ ਰਹੇ ਹਨ। ਲੋਕ ਕਹਿੰਦੇ ਹਨ ਕਿ ਲਿੰਡਾ ਯਾਕਾਰਿਨੋ ਟਵਿੱਟਰ ਬਾਰੇ ਜਾਂ ਉਪਭੋਗਤਾ ਦੇ ਅਨੁਭਵ ਨੂੰ ਬਿਹਤਰ ਬਣਾਉਣ ਬਾਰੇ ਸੋਚ ਰਹੀ ਹੈ? ਦਰਅਸਲ, ਆਉਣ ਵਾਲਾ ਸਮਾਂ ਲਿੰਡਾ ਯਾਕਾਰਿਨੋ ਲਈ ਬਹੁਤ ਚੁਣੌਤੀਪੂਰਨ ਹੋਣ ਵਾਲਾ ਹੈ। ਹਰ ਕੋਈ ਇਹ ਦੇਖਣ ਲਈ ਉਤਸ਼ਾਹਿਤ ਹੈ ਕਿ ਲਿੰਡਾ ਯਾਕਾਰਿਨੋ ਟਵਿੱਟਰ ਨੂੰ ਕਿਵੇਂ ਸੰਭਾਲੇਗੀ।


ਇਹ ਵੀ ਪੜ੍ਹੋ: ਜੇਕਰ ਤੁਹਾਡਾ ਫੋਨ ਚੋਰੀ ਹੋ ਗਿਆ, ਤਾਂ ਘਬਰਾਓ ਨਹੀਂ, ਹੁਣ ਸਰਕਾਰ ਲੱਭੇਗੀ ਤੁਹਾਡਾ ਫੋਨ