How To Clean Your Smartphone: ਸਮਾਰਟਫ਼ੋਨ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਅੱਜ-ਕੱਲ੍ਹ ਲਗਭਗ ਸਾਰੇ ਕੰਮ ਸਮਾਰਟਫ਼ੋਨ ਰਾਹੀਂ ਕੀਤੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਸਮਾਰਟਫੋਨ ਦਾ ਧਿਆਨ ਰੱਖੀਏ। ਕੁਝ ਲੋਕ ਸਮੇਂ-ਸਮੇਂ 'ਤੇ ਮੋਬਾਈਲ ਫ਼ੋਨ ਨੂੰ ਕਲੀਨ ਕਰਦੇ ਰਹਿੰਦੇ ਹਨ ਤਾਂ ਕਿ ਜਿਸ ਕਰਕੇ ਉਨ੍ਹਾਂ ਦਾ ਫੋਨ ਦੂਜਿਆਂ ਦੀ ਤੁਲਨਾ ਵਿੱਚ ਚੰਗੀ ਤਰ੍ਹਾਂ ਕੰਮ ਕਰਦਾ ਹੈ। ਉਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਸਮਾਰਟਫੋਨ ਨੂੰ ਕਲੀਨ ਨਹੀਂ ਕਰਦੇ ਅਤੇ ਫਿਰ ਉਨ੍ਹਾਂ ਨੂੰ ਮੋਬਾਇਲ ਫੋਨ ਦੀ ਵਰਤੋਂ ਕਰਨ 'ਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਹੀ ਹੈਂਗ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਸਟੋਰੇਜ਼ ਭਰਨਾ ਸ਼ੁਰੂ ਹੋ ਜਾਂਦਾ ਹੈ। ਸਮਾਰਟਫੋਨ ਨੂੰ ਸਾਫ ਕਰਨ ਲਈ ਕਈ ਐਪਸ ਪਲੇ ਸਟੋਰ 'ਤੇ ਵੀ ਮੌਜੂਦ ਹਨ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਬਿਨਾਂ ਕਿਸੇ ਐਪ ਦੇ ਆਪਣੇ ਸਮਾਰਟਫੋਨ ਨੂੰ ਸਾਫ ਅਤੇ ਇਸ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹੋ।
ਬਿਨਾਂ ਕਿਸੇ ਐਪ ਤੋਂ ਕਲੀਨ ਕਰੋ ਮੋਬਾਈਲ ਫੋਨ
ਸਮਾਰਟਫੋਨ ਨੂੰ ਕਲੀਨ ਅਤੇ ਲਾਈਟ ਰੱਖਣ ਲਈ, ਗੂਗਲ ਡਰਾਈਵ 'ਤੇ ਮੋਬਾਈਲ ਫੋਨ ਦਾ ਡਾਟਾ ਅਪਲੋਡ ਰੱਖੋ। ਯਾਨੀ, ਕੰਮ ਕਰਨ ਵਾਲੀਆਂ ਫਾਈਲਾਂ ਨੂੰ ਡਰਾਈਵ ਵਿੱਚ ਅਪਲੋਡ ਕਰੋ ਅਤੇ ਬਾਕੀ ਸਾਰੀਆਂ ਫਾਈਲਾਂ ਨੂੰ ਮੈਨੂਅਲੀ ਡਿਲੀਟ ਕਰੋ।
ਜਿਹੜੀਆਂ ਐਪਸ ਤੁਹਾਡੇ ਕੰਮ ਦੀਆਂ ਨਹੀਂ ਹਨ, ਉਨ੍ਹਾਂ ਨੂੰ ਅਨਸਟਾਲ ਕਰ ਦਿਓ।
ਜੇਕਰ ਸਮਾਰਟਫੋਨ 'ਚ ਮੈਮਰੀ ਕਾਰਡ ਇੰਸਟਾਲ ਹੈ ਤਾਂ ਕੋਸ਼ਿਸ਼ ਕਰੋ ਕਿ ਡਾਟਾ ਨੂੰ ਮੈਮਰੀ ਕਾਰਡ ਦੇ ਅੰਦਰ ਹੀ ਰੱਖੋ ਤਾਂ ਕਿ ਫੋਨ ਦੀ ਸਟੋਰੇਜ ਨਾ ਭਰੇ ਅਤੇ ਪਰਫਾਰਮੈਂਸ 'ਚ ਕੋਈ ਦਿੱਕਤ ਨਾ ਆਵੇ।
ਮੋਬਾਈਲ ਫੋਨ ਦੇ ਡਾਉਨਲੋਡ ਸੈਕਸ਼ਨ ਨੂੰ ਨਿਯਮਿਤ ਤੌਰ 'ਤੇ ਚੈੱਕ ਕਰਦੇ ਰਹੋ ਅਤੇ ਜਿਨ੍ਹਾਂ ਫੋਟੋਆਂ, ਵੀਡੀਓਜ਼ ਅਤੇ ਫਾਈਲਾਂ ਦਾ ਕੰਮ ਹੋ ਗਿਆ ਹੈ, ਉਸ ਨੂੰ ਡਿਲੀਟ ਕਰੋ।
ਇਹ ਵੀ ਪੜ੍ਹੋ: ਫੇਸਬੁੱਕ ਦਾ ਰੰਗ ਨੀਲਾ ਕਿਉਂ? ਲਾਲ-ਪੀਲਾ ਜਾਂ ਹਰਾ ਕਿਉਂ ਨਹੀਂ...
ਅੱਜ-ਕੱਲ੍ਹ ਜ਼ਿਆਦਾਤਰ ਸਮਾਰਟਫੋਨਜ਼ 'ਚ ਸਟੋਰੇਜ ਦੇ ਅੰਦਰ 'ਕਲੀਨ ਸਟੋਰੇਜ' ਦਾ ਵਿਕਲਪ ਹੁੰਦਾ ਹੈ, ਜਿਸ 'ਤੇ ਕਲਿੱਕ ਕਰਨ 'ਤੇ ਸਮਾਰਟਫੋਨ ਖੁਦ ਹੀ ਸਾਰੀਆਂ ਜੰਕ ਫਾਈਲਾਂ, ਕੈਸ਼ ਆਦਿ ਨੂੰ ਡਿਲੀਟ ਕਰ ਦਿੰਦਾ ਹੈ। ਇੱਥੇ ਤੁਹਾਨੂੰ ਫੋਨ ਵਿੱਚ ਡੁਪਲੀਕੇਟ ਫਾਈਲਾਂ, ਫੋਟੋਆਂ, ਬੇਕਾਰ ਸਕ੍ਰੀਨਸ਼ਾਟ ਆਦਿ ਬਾਰੇ ਵੀ ਜਾਣਕਾਰੀ ਮਿਲੇਗੀ, ਜਿਸ ਨੂੰ ਤੁਸੀਂ ਫੋਨ ਤੋਂ ਹਟਾ ਸਕਦੇ ਹੋ।
ਸਾਰੇ ਐਪਸ ਦੇ ਡਾਟਾ ਨੂੰ ਮੈਨਊਲੀ ਡਿਲੀਟ ਕਰਦੇ ਰਹੋ।
ਅੱਜਕੱਲ੍ਹ ਮੋਬਾਈਲ ਫੋਨਾਂ ਵਿੱਚ ਵੀਡੀਓ ਅਤੇ ਫੋਟੋਆਂ ਸਭ ਤੋਂ ਵੱਧ ਥਾਂ ਲੈਂਦੀਆਂ ਹਨ। ਇਸ ਲਈ, ਕੰਮ ਪੂਰਾ ਹੋਣ ਤੋਂ ਬਾਅਦ, ਫੋਨ ਤੋਂ ਵਟਸਐਪ, ਇੰਸਟਾਗ੍ਰਾਮ ਆਦਿ ਤੋਂ ਆਉਣ ਵਾਲੀ ਵੀਡੀਓ ਜਾਂ ਫੋਟੋ ਨੂੰ ਡਿਲੀਟ ਕਰ ਦਿਓ ਕਿਉਂਕਿ ਇਹ ਤੁਹਾਡੀ ਸਟੋਰੇਜ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਫਿਰ ਫੋਨ ਹੌਲੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।
ਕਿੰਨੇ ਸਮੇਂ ਤੱਕ ਕਲੀਨ ਕਰ ਲੈਣਾ ਚਾਹੀਦਾ ਫੋਨ
ਵੈਸੇ, ਇਹ ਤੁਹਾਡੇ ਸਮਾਰਟਫ਼ੋਨ ਦੀ ਵਰਤੋਂ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਮੋਬਾਈਲ ਫ਼ੋਨ ਨੂੰ ਕਦੋਂ ਕਲਿਨ ਕਰਦੇ ਹੋ। ਉਦਾਹਰਨ ਲਈ, ਜੇਕਰ ਤੁਸੀਂ ਸਮਾਰਟਫੋਨ 'ਤੇ ਬਹੁਤ ਜ਼ਿਆਦਾ ਡਾਊਨਲੋਡਿੰਗ ਆਦਿ ਕਰਦੇ ਹੋ, ਤਾਂ ਤੁਹਾਨੂੰ ਹਰ ਦੂਜੇ ਜਾਂ ਤੀਜੇ ਦਿਨ ਫੋਨ ਨੂੰ ਕਲੀਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਸਿਰਫ ਨਾਰਮਲ ਯੂਜ਼ ਕਰਦੇ ਹੋ, ਤਾਂ ਤੁਹਾਨੂੰ ਹਫ਼ਤੇ ਵਿੱਚ ਇੱਕ ਵਾਰ ਸਮਾਰਟਫੋਨ ਨੂੰ ਕਲੀਨ ਕਰਨਾ ਚਾਹੀਦਾ ਹੈ ਅਤੇ ਸਾਰੀਆਂ ਬੇਕਾਰ ਵੀਡੀਓ ਜਾਂ ਹੋਰ ਐਪਸ ਨੂੰ ਡਿਲੀਟ ਕਰਨਾ ਚਾਹੀਦਾ ਹੈ ਜੋ ਵਰਤੋਂ ਵਿੱਚ ਨਹੀਂ ਹਨ। ਇਹ ਇੱਕ ਚੰਗੀ ਪ੍ਰੈਕਟਿਸ ਹੈ ਜੋ ਕਿ ਮੋਬਾਈਲ ਫੋਨ ਦੀ ਲਾਈਫ ਨੂੰ ਬਿਹਤਰ ਬਣਾਉਂਦੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਸਮਾਰਟਫੋਨ ਹੌਲੀ-ਹੌਲੀ ਕੰਮ ਕਰੇਗਾ ਅਤੇ ਫਿਰ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਜੇਕਰ ਤੁਹਾਡਾ ਫੋਨ ਚੋਰੀ ਹੋ ਗਿਆ, ਤਾਂ ਘਬਰਾਓ ਨਹੀਂ, ਹੁਣ ਸਰਕਾਰ ਲੱਭੇਗੀ ਤੁਹਾਡਾ ਫੋਨ