ਨਵੀਂ ਦਿੱਲੀ: ਟਵਿੱਟਰ ਦੇ CEO ਅਤੇ ਅਰਬਪਤੀ ਜੈਕ ਡੋਰਸੀ ਨੇ ਸ਼ਨੀਵਾਰ ਨੂੰ ਆਪਣੇ ਪਹਿਲੇ ਟਵੀਟ ਨੂੰ ਵੇਚਣ ਦਾ ਐਲਾਨ ਕੀਤਾ।ਉਨ੍ਹਾਂ ਇਸ ਟਵੀਟ ਨੂੰ ਕ੍ਰਿਪਟੋਕ੍ਰੰਸੀ ਦੇ ਰੂਪ ਵਿੱਚ ਵੇਚਣ ਲਈ ਕਿਹਾ ਜਿਸ ਮਗਰੋਂ ਇਸ ਦੀ ਬੋਲੀ 2,67,000 ਡਾਲਰ ਯਾਨੀ 2 ਕਰੋੜ ਰੁਪਏ ਲੱਗੀ।ਜੋ ਕਿ ਸਿਰਫ ਇਕ ਟਵੀਟ ਦੇ ਲਈ ਕਾਫੀ ਹੈਰਾਨ ਕਰਨ ਵਾਲੀ ਹੈ।
ਡੋਰਸੇ ਨੇ ਐਨਐਫਟੀ (ਨਾਨ ਫੰਜਿਬਲ ਟੋਕਨ) ਦੇ ਲਈ ਇੱਕ ਬਿਡਿੰਗ ਲਿੰਕ ਦੇ ਨਾਲ ਵੈਲਯੂਬਲਸ ਨਾਮਕ ਇੱਕ ਪਲੇਟਫਾਰਮ ਦੇ ਰਾਹੀਂ ਟਵੀਟ ਕੀਤਾ ਸੀ।6 ਮਾਰਚ 2006 ਨੂੰ ਡੋਰਸੇ ਨੇ ਆਪਣਾ ਪਹਿਲਾ ਟਵੀਟ ਪੋਸਟ ਕੀਤਾ ਸੀ। ਜਿਸ ਵਿੱਚ ਲਿਖਿਆ ਸੀ-"ਜਸਟ ਸੇਟਿੰਗ ਅਪ ਮਾਈ ਟਵਿੱਟਰ" ਸ਼ਨੀਵਾਰ ਨੂੰ ਡੋਰਸੇ ਨੇ ਇੱਕ ਲਿੰਕ ਸ਼ੇਅਰ ਕੀਤਾ ਜਿਸ ਵਿੱਚ ਟਵੀਟ ਖਰੀਦਣ ਦੀ ਪ੍ਰਕਿਰਆ ਚਾਲੂ ਸੀ।
ਵੈਲਯੂਬਲਸ ਦੇ ਅਨੁਸਾਰ, ਤੁਸੀਂ ਜੋ ਖਰੀਦ ਰਹੇ ਹੋ ਉਹ ਟਵੀਟ ਇੱਕ ਡਿਜਿਟਲ ਪ੍ਰਮਾਣ ਪੱਤਰ ਹੈ।ਜਿਸ ਨੂੰ ਇਸਦੇ ਨਿਰਮਾਤਾ ਵਲੋਂ ਹਸਤਾਖਰ ਕਰਕੇ ਦਿੱਤਾ ਜਾਏਗਾ।