ਨਵੀਂ ਦਿੱਲੀ: ਸੋਸ਼ਲ ਨੈਟਵਰਕਿੰਗ ਸਾਈਟ ਟਵਿਟਰ ਰਾਹੀਂ ਹੁਣ ਤਕ ਰਾਜਨੀਤੀਕ ਵਿਗਿਆਪਨ ਕਰਨ ਵਾਲੇ ਲੀਡਰਾਂ ਅਤੇ ਪਾਰਟੀਆਂ ਲਈ ਬੁਰੀ ਖ਼ਬਰ ਹੈ। ਟਵਿਟਰ ਹੁਣ ਕਿਸਟ ਤਰ੍ਹਾਂ ਦਾ ਸਿਆਸੀ ਐਡ ਆਪਣੇ ਪਲੇਟਫਾਰਮ ‘ਤੇ ਬੈਨ ਕਰਨ ਵਾਲਾ ਹੈ। ਟਵਿਟਰ ਦੇ ਸੀਈਓ ਜੇਕ ਡੋਰਸੀ ਨੇ ਕਿਹਾ, “ਰਾਜਨੀਤਕ ਵਿਗਿਆਪਨ, ਜਿਨ੍ਹਾਂ ‘ਚ ਗੁਮਰਾਹ ਕੀਤੇ ਜਾਣ ਵਾਲੇ ਵੀਡੀਓ ਅਤੇ ਗਲਤ ਜਾਣਕਾਰੀ ਦਾ ਪ੍ਰਸਾਰ ਸ਼ਾਮਲ ਹੈ ਉਹ ਕਾਫੀ ਵਧ ਰਹੇ ਹਨ। ਇਸ ਤਰ੍ਹਾਂ ਦੇ ਵਿਗਿਆਪਨ ਕਾਫੀ ਪ੍ਰਭਾਵੀ ਹੁੰਦੇ ਹਨ। ਅਜਿਹੇ ਵਿਿਗਆ ਵਿਗਿਆਪਨ ਦਾ ਕਾਰੋਬਾਰ ਕਾਰੋਬਾਰ ਲਈ ਹੋਣ ਠੀਖ ਹੈ ਪਰ ਸਿਆਸੀ ਵਿਿਗਆਪਨ ਕਾਫੀ ਜੋਖਿਮ ਭਰਿਆ ਹੈ”।

ਟਵਿਟਰ ਵੱਲੋਂ ਕਿਹਾ ਗਿਆ ਹੈ ਕਿ 22 ਨਵੰਬਰ ਤੋਂ ਬਾਅਦ ਤੋਂ ਕੋਈ ਵੀ ਰਾਜਨੀਤੀਕ ਪ੍ਰਚਾਰ ‘ਤੇ ਬੈਨ ਹੋਵੇਗਾ। ਜਦਕਿ ਟਵਿਟਰ ਵੱਲੋਂ ਕਿਹਾ ਗਿਆ ਕਿ ਇਸ ਸਬੰਧ ‘ਚ 15 ਨਵੰਬਰ ਨੂੰ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਬੇਸ਼ੱਕ ਕੁਝ ਰਾਜਨੀਤੀਕ ਦਲ ਇਸ ਫੈਸਲੇ ‘ਤੇ ਇਤਰਾਜ਼ ਜਤਾ ਰਹੇ ਹਨ।

ਰਾਸ਼ਟਰਪਤੀ ਟਰੰਪ ਦੇ ਚੋਣ ਪ੍ਰਚਾਰ ਦੇ ਮੈਨੇਜਰ ਬ੍ਰੇਡ ਪਾਸਕਲ ਨੇ ਵੀਟਵਿਟਰ ਦੇ ਫੈਸਲੇ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਸ ਨੂੰ ਟਰੰਪ ਅਤੇ ਕੰਜ਼ਰਵੇਟਿਵਸ ਨੂੰ ਦਬਾਉਣ ਦੀ ਕੋਸ਼ਿਸ਼ ਕਿਹਾ ਹੈ। ਉਧਰ ਟਰੰਪ ਦੇ ਵਿਰੋਧੀ ਜੋ ਬਾਈਡਨ ਦੇ ਬੁਲਾਰੇ ਬਿਲ ਰੂਸੋ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲੋਕਤੰਤਰ ਨੂੰ ਮਜਬੂਤ ਕਰੇਗਾ।