UPI Transaction: ਜੇਕਰ ਤੁਸੀਂ UPI ਪੇਮੈਂਟ ਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੈ। ਦਰਅਸਲ, 1 ਫਰਵਰੀ ਤੋਂ ਕੋਈ ਵੀ UPI ਐਪ ਟ੍ਰਾਂਜੈਕਸ਼ਨ ਆਈਡੀ ਬਣਾਉਣ ਲਈ ਵਿਸ਼ੇਸ਼ ਅੱਖਰਾਂ ਦੀ ਵਰਤੋਂ ਨਹੀਂ ਕਰ ਸਕੇਗਾ। ਜੇਕਰ ਕੋਈ ਐਪ ਟ੍ਰਾਂਜੈਕਸ਼ਨ ਆਈਡੀ ਵਿੱਚ ਵਿਸ਼ੇਸ਼ ਅੱਖਰਾਂ ਦੀ ਵਰਤੋਂ ਕਰਦਾ ਹੈ ਤਾਂ ਕੇਂਦਰੀ ਸਿਸਟਮ ਉਸ ਭੁਗਤਾਨ ਨੂੰ ਰੱਦ ਕਰ ਦੇਵੇਗਾ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਕਾਰੋਬਾਰੀ ਉਪਭੋਗਤਾਵਾਂ (Business Users) ਲਈ ਇਹ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਪਰ ਇਹ ਆਮ ਗਾਹਕਾਂ ਨੂੰ ਵੀ ਪ੍ਰਭਾਵਿਤ ਕਰਨਗੇ।
ਕੀਤੇ ਜਾ ਰਹੇ ਆਹ ਬਦਲਾਅ
NPCI UPI ਟ੍ਰਾਂਜੈਕਸ਼ਨ ਆਈਡੀ ਬਣਾਉਣ ਦੀ ਪ੍ਰਕਿਰਿਆ ਨੂੰ ਮਿਆਰੀ ਬਣਾਉਣਾ ਚਾਹੁੰਦਾ ਹੈ। ਇਸ ਲਈ ਇਸਨੇ ਸਾਰੀਆਂ ਕੰਪਨੀਆਂ ਨੂੰ ਟ੍ਰਾਂਜੈਕਸ਼ਨ ਆਈਡੀ ਵਿੱਚ ਸਿਰਫ਼ ਅਲਫਾਨਿਊਮੈਰਿਕ ਕਰੈਕਟਰ ਜੋੜਨ ਦਾ ਆਦੇਸ਼ ਦਿੱਤਾ ਹੈ। ਇਹ ਹੁਕਮ 1 ਫਰਵਰੀ ਤੋਂ ਲਾਗੂ ਹੋਣਗੇ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਐਪ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੀ ਹੈ ਤਾਂ UPI ਰਾਹੀਂ ਭੁਗਤਾਨ ਪੂਰਾ ਨਹੀਂ ਹੋਵੇਗਾ। ਆਦੇਸ਼ਾਂ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਖੁਦ ਐਪਸ 'ਤੇ ਲਗਾਈ ਗਈ ਹੈ।
ਪਹਿਲਾਂ ਵੀ ਜਾਰੀ ਕੀਤੇ ਗਏ ਸਨ ਹੁਕਮ
NPCI ਨੇ ਪਹਿਲਾਂ ਵੀ ਇਸ ਪ੍ਰਕਿਰਿਆ ਨੂੰ ਮਿਆਰੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਪਿਛਲੇ ਸਾਲ ਮਾਰਚ ਵਿੱਚ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਟ੍ਰਾਂਜੈਕਸ਼ਨ ਆਈਡੀ ਨੂੰ 35 ਅੱਖਰਾਂ ਦਾ ਬਣਾਉਣ ਦੀ ਗੱਲ ਕਹੀ ਗਈ ਸੀ। ਪਹਿਲਾਂ ਟ੍ਰਾਂਜੈਕਸ਼ਨ ਆਈਡੀ ਵਿੱਚ 4 ਤੋਂ 35 ਅੱਖਰ ਹੁੰਦੇ ਸਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, 35 ਅੱਖਰਾਂ ਦੀ ਇੱਕ ਆਈਡੀ ਤਿਆਰ ਕਰਨ ਦੀ ਗੱਲ ਕਹੀ ਗਈ ਸੀ।
ਡਿਜੀਟਲ ਭੁਗਤਾਨਾਂ ਵਿੱਚ UPI ਦਾ ਹਿੱਸਾ 83 ਪ੍ਰਤੀਸ਼ਤ ਤੱਕ ਪਹੁੰਚ ਗਿਆ
ਦੇਸ਼ ਦੇ ਕੁੱਲ ਡਿਜੀਟਲ ਭੁਗਤਾਨਾਂ ਵਿੱਚ UPI ਦਾ ਹਿੱਸਾ ਪੰਜ ਸਾਲਾਂ ਵਿੱਚ ਦੁੱਗਣਾ ਹੋ ਕੇ 83 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ। 2019 ਵਿੱਚ ਕੁੱਲ ਅਦਾਇਗੀਆਂ ਵਿੱਚ ਇਸ ਦਾ ਹਿੱਸਾ 34 ਪ੍ਰਤੀਸ਼ਤ ਸੀ। ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ (RBI) ਦੀ ਇੱਕ ਰਿਪੋਰਟ ਤੋਂ ਪ੍ਰਾਪਤ ਹੋਈ ਹੈ। ਇਸ ਦੇ ਉਲਟ, NEFT, RTGS, IMPS, ਕ੍ਰੈਡਿਟ ਅਤੇ ਡੈਬਿਟ ਕਾਰਡਾਂ ਰਾਹੀਂ ਲੈਣ-ਦੇਣ ਕੁੱਲ ਡਿਜੀਟਲ ਭੁਗਤਾਨਾਂ ਦੇ 17 ਪ੍ਰਤੀਸ਼ਤ ਤੱਕ ਰਹਿ ਗਈ ਹੈ। 2019 ਵਿੱਚ ਇਹ ਹਿੱਸਾ 66 ਪ੍ਰਤੀਸ਼ਤ ਸੀ।