Jalalabad News: ਕਹਿੰਦੇ ਨੇ ਜਦੋਂ ਰੱਬ ਮਿਹਰਬਾਨ ਹੁੰਦਾ ਹੈ ਤਾਂ ਇਨਸਾਨ ਜਿਸ ਚੀਜ਼ ਨੂੰ ਹੱਥ ਪਾਉਂਦਾ ਉਹ ਵੀ ਸੋਨਾ ਬਣ ਜਾਂਦੀ ਹੈ। ਅਜਿਹਾ ਹੀ ਕਰਿਸ਼ਮਾ ਹੋਇਆ ਜਲਾਲਾਬਾਦ ਦੇ ਇੱਕ ਸ਼ਖਸ਼ ਨਾਲ, ਜਿਸ ਦੀਆਂ ਇੱਕ ਨਹੀਂ ਸਗੋਂ ਦੋ ਲਾਟਰੀਆਂ ਨਿਕਲੀਆਂ। ਬਹੁਤ ਸਾਰੇ ਲੋਕ ਲਾਟਰੀ ਪਾਉਂਦੇ ਨੇ ਪਰ ਬਹੁਤ ਹੀ ਘੱਟ ਲੋਕ ਕਿਸਮਤ ਵਾਲੇ ਨਿਕਲਦੇ ਨੇ ਜਿੰਨਾ ਦਾ ਨੰਬਰ ਲੱਗ ਜਾਏ।
ਇੱਕ ਹੀ ਮਹੀਨੇ 'ਚ ਬੈਕ-ਟੂ-ਬੈਕ ਨਿਕਲੀਆਂ ਲਾਟਰੀਆਂ
ਜਲਾਲਾਬਾਦ ਇੱਕ ਹੀ ਬੰਦੇ ਨੂੰ ਦੋ ਵਾਰ ਲਾਟਰੀ ਨਿਕਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਹਿਲੀ ਵਾਰ 25 ਜਨਵਰੀ ਨੂੰ ਅਤੇ ਦੂਸਰੀ ਵਾਰ 28 ਜਨਵਰੀ ਨੂੰ ਦੋ ਵਾਰੀ ਕਰਨ ਅਰਜੁਨ ਲਾਟਰੀ ਤੋਂ ਨਿਕਲੀ ਹੈ। ਇਸ ਲਾਟਰੀ ਦਾ ਇਨਾਮ 45-45 ਹਜ਼ਾਰ ਦਾ ਹੈ। ਇਸ ਸਬੰਧੀ ਦੁਕਾਨ ਮਾਲਕ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਵਿਅਕਤੀ ਆਪਣੀ ਬੱਚੀ ਦੇ ਨਾਲ ਦੁਕਾਨ ਤੇ ਚਾਕਲੇਟ ਖਰੀਦਣ ਗਿਆ ਤਾਂ ਬੱਚੀ ਨੇ ਲਾਟਰੀ ਦੀ ਟਿਕਟ ਚੱਕ ਲਈ ਸੀ।
ਦੋ ਵਾਰੀ 45-45 ਹਜ਼ਾਰ ਦੇ ਇਨਾਮ
ਬੱਚੀ ਦੇ ਪਿਤਾ ਨੇ ਇਹ ਚੱਕੀ ਹੋਈ ਟਿਕਟ ਖਰੀਦ ਲਈ ਅਤੇ ਉਸਦੇ ਵਿੱਚੋਂ ਇਨਾਮ ਨਿਕਲਿਆ ਹੈ। ਜਦ ਉਹ ਇਨਾਮ ਦੀ ਰਾਸ਼ੀ ਲੈਣ ਆਇਆ ਤਾਂ ਇੱਕ ਹੋਰ ਟਿਕਟ ਲੈ ਲਈ। ਅਗਲੇ ਹੀ ਦਿਨ ਉਸਦੇ ਵਿੱਚੋਂ ਵੀ ਇਨਾਮ ਨਿਕਲਿਆ ਕੁੱਲ ਦੋ ਵਾਰੀ 45-45 ਹਜ਼ਾਰ ਦੇ ਇਨਾਮ ਲੱਗੇ ਹਨ। ਲਾਟਰੀ ਜੇਤੂ ਦਾ ਕਹਿਣਾ ਕਿ ਹੁਣ ਉਹ ਇਹ ਪੈਸੇ ਆਪਣੇ ਬੱਚੇ ਦੀ ਦੇਖਭਾਲ ’ਤੇ ਖਰਚ ਕਰੇਗਾ। ਅਤੇ ਉਸਦੀ ਚੰਗੀ ਪੜ੍ਹਾਈ ਕਰਵਾਏਗਾ। ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।