ਵੀਵੋ (VIVO) ਨੇ ਭਾਰਤ ’ਚ ਆਪਣੇ ਗਾਹਕਾਂ ਲਈ ਵਾਰੰਟੀ ਸਰਵਿਸ ਨੂੰ 30 ਦਿਨਾਂ ਲਈ ਵਧਾ ਦਿੱਤਾ ਹੈ। ਵਾਰੰਟੀ ਐਕਸਟੈਂਸ਼ਨ ਸਾਰੇ ਵੀਵੋ ਡਿਵਾਈਸਜ਼ ਲਈ ਹੈ; ਭਾਵੇਂ ਇਹ ਸਾਰੇ ਗਾਹਕਾਂ ਲਈ ਉਪਲਬਧ ਨਹੀਂ ਹੈ ਤੇ ਇਹ ਲੌਕਡਾਊਨ ਲੱਗਣ ਵਾਲੇ ਇਲਾਕੇ ’ਚ ਰਹਿੰਦੇ ਗਾਹਕਾਂ ਤੱਕ ਹੀ ਸੀਮਤ ਹੈ।

 

ਜੇ ਤੁਹਾਡੇ ਵੀਵੋ ਸਮਾਰਟਫ਼ੋਨ ਦੀ ਵਾਰੰਟੀ ਖ਼ਤਮ ਹੋਣ ਵਾਲੀ ਸੀ ਤੇ ਤੁਸੀਂ ਅਜਿਹੇ ਸ਼ਹਿਰ ’ਚ ਰਹਿ ਰਹੇ ਹੋ, ਜਿੱਥੇ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਕਾਰਣ ਲੌਕਡਾਊਨ ਲੱਗਾ ਹੋਇਆ ਹੈ, ਤਾਂ ਤੁਸੀਂ ਆਪਣੇ ਵੀਵੋ ਸਮਾਰਟਫ਼ੋਨ ਦੀ ਵਾਰੰਟੀ ਐਕਸਟੈਂਸ਼ਨ ਦਾ ਲਾਭ ਲੈ ਸਕੋਗੇ। ਕੰਪਨੀ ਨੇ ਕਿਹਾ ਕਿ ਇਹ ਪਾਲਿਸੀ ਉਨ੍ਹਾਂ ਸਾਰੇ ਗਾਹਕਾਂ ਦੀਆਂ ਚਿੰਤਾਵਾਂ ਦੂਰ ਕਰੇਗੀ, ਜੋ ਲੌਕਡਾਊਨ ਕਾਰਨ ਸਰਵਿਸ ਦਾ ਲਾਭ ਲੈਣ ਲਈ ਸਰਵਿਸ ਸੈਂਟਰ ਨਹੀਂ ਜਾ ਸਕੇ।

 

ਵੀਵੋ ਨੇ ਕਿਹਾ ਹੈ ਕਿ 30 ਦਿਨਾਂ ਦੀ ਵਾਰੰਟੀ ਐਕਸਟੈਂਸ਼ਨ ਦੀ ਗਿਣਤੀ ਉਸ ਦਿਨ ਤੋਂ ਕੀਤੀ ਜਾਵੇਗੀ, ਜਦੋਂ ਸਰਵਿਸ ਸੈਂਟਰ ਮੁੜ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਜੇ ਪ੍ਰੋਡਕਟ ਵਾਰੰਟ ਦੀ ਐਕਸਪਾਇਰੀ ਡੇਟ, ਰੀਪਲੇਸਮੈਂਟ ਪੀਰੀਅਡ ਜਾਂ ਹੋਰ ਆੱਫ਼ਰਜ਼ ਦੀ ਐਕਸਪਾਇਰੀ ਡੇਟ ਲੌਕਡਾਊਨ ਪੀਰੀਅਡ ਅਧੀਨ ਆਉਂਦੀ ਹੈ, ਤਾਂ ਗਾਹਕ ਨੂੰ ਉਸ ਦਿਨ ਤੋਂ 30 ਦਿਨਾਂ ਦੀ ਐਕਸਟੈਂਸ਼ਨ ਮਿਲੇਗੀ।

 

ਇਸ ਦਾ ਮਤਲਬ ਇਹ ਹੈ ਕਿ ਸਾਰੇ ਵੀਵੋ ਗਾਹਕ ਆਪਣੇ ਡਿਵਾਈਸ ਲਈ ਵਾਰੰਟੀ ਐਕਸਟੈਂਸ਼ਨ ਲਾਭ ਹਾਸਲ ਨਹੀਂ ਕਰ ਸਕਣਗੇ ਕਿਉਂਕਿ ਇਹ ਪ੍ਰੋਡਕਟ ਵਾਰੰਟੀ ਜਾਂ ਐਕਸਪਾਇਰੀ ਡੇਟ ਦੇ ਹਿਸਾਬ ਨਾਲ ਮਿਲੇਗਾ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਪੋਕੋ ਨੇ ਵੀ ਇਹ ਐਲਾਨ ਕੀਤਾ ਸੀ ਕਿ ਉਸ ਨੇ ਭਾਰਤ ’ਚ ਆਪਣੇ ਫ਼ੋਨ ਦੀ ਵਾਰੰਟੀ ਦੋ ਮਹੀਨੇ ਵਧਾ ਦਿੱਤੀ ਹੈ; ਭਾਵੇਂ ਇਹ ਐਕਸਟੈਂਸ਼ਨ ਦੇਸ਼ ਦੇ ਉਨ੍ਹਾਂ ਸਾਰੇ ਪੋਕੋ ਗਾਹਕਾਂ ਲਈ ਲਾਗੂ ਕੀਤੀ ਗਈ ਹੈ, ਜਿਨ੍ਹਾਂ ਦੇ ਉਤਪਾਦ ਦੀ ਵਾਰੰਟੀ ਮਈ ਤੇ ਜੂਨ ਮਹੀਨਿਆਂ ’ਚ ਖ਼ਤਮ ਹੋਣ ਵਾਲੀ ਸੀ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ