ਨਵੀਂ ਦਿੱਲੀ: ਚੀਨੀ ਸਮਾਰਟਫੋਨ ਕੰਪਨੀ ਵੀਵੋ ਨੇ ਸੁਤੰਰਤਾ ਦਿਵਸ ਮੌਕੇ ਆਪਣੇ ਵੀਵੋ ਫਰੀਡਮ ਕਾਰਨੀਵਲ ਆਨਲਾਈਨ ਸੇਲ ਦਾ ਐਲਾਨ ਕੀਤਾ ਹੈ। ਸੇਲ ਦੀ ਸ਼ੁਰੂਆਤ 7 ਅਗਸਤ ਤੋਂ ਹੋ ਰਹੀ ਹੈ ਜੋ 9 ਅਗਸਤ ਤਕ ਚੱਲੇਗੀ। ਸੇਲ ਦੀ ਫਾਇਦਾ ਈ-ਕਾਮਰਸ ਸਟੋਰਸ ਤੋਂ ਚੁੱਕਿਆ ਜਾ ਸਕਦਾ ਹੈ। ਵੀਵੋ ਫਰੀਡਮ ਕਾਰਨੀਵਲ ਸੇਲ ਦੌਰਾਨ ਗਾਹਕਾ ਭਾਰੀ ਛੋਟ, ਕੂਪਨ ਡੀਲ ਤੇ ਹੋਰ ਕਈ ਤਰ੍ਹਾਂ ਦੇ ਕੈਸ਼ਬੈਕ ਆਫਰ ਹਾਸਲ ਕਰ ਸਕਦੇ ਹਨ। ਇਸ ਸੇਲ ਵਿੱਚ ਹਾਲੀਆ ਲਾਂਚ ਹੋਏ ਵੀਵੋ ਨੈਕਸ ਤੇ ਵੀਵੋ 9 ਸਮਾਰਟਫੋਨ ਵੀ ਸ਼ਾਮਲ ਕੀਤੇ ਗਏ ਹਨ। ਇਸ ਸੇਲ ਵਿੱਚ ਯੂਜ਼ਰਸ ਵੀਵੋ ਨੈਕਸ ਤੇ ਵੀਵੋ 9 ਨੂੰ ਸਿਰਫ 1,947 ਰੁਪਏ ਵਿੱਚ ਖਰੀਦ ਸਕਦੇ ਹਨ। ਇਸ ਦੇ ਨਾਲ ਹੀ ਸੇਲ ਵਿੱਚ USB ਕੇਬਲ ਤੇ ਈਅਰਫੋਨਜ਼ ਨੂੰ ਵੀ ਸਿਰਫ 72 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਦੋਵਾਂ ਚੀਜ਼ਾਂ ਦੀ ਸੇਲ ਦੀ ਸ਼ੁਰੂਆਤ ਦੁਪਹਿਰ 12 ਵਜੇ ਸ਼ੁਰੂ ਹੋਏਗੀ ਤੇ ਲਗਾਤਾਰ ਤਿੰਨ ਦਿਨਾਂ ਤਕ ਚੱਲੇਗੀ। ਇਸ ਤਿੰਨ ਦਿਨਾਂ ਦੀ ਸੇਲ ਵਿੱਚ ਯੂਜ਼ਰਸ ਨੂੰ 4 ਹਜ਼ਾਰ ਰੁਪਏ ਦਾ ਕੈਸ਼ਬੈਕ ਦਿੱਤਾ ਜਾਏਗਾ। ਇਹ ਆਫਰ ਸਿਰਫ ਕੁਝ ਸਮਾਰਟਫੋਨਜ਼ ਲਈ ਹੀ ਉਪਲੱਬਧ ਹੋਏਗਾ। ਇਸ ਤੋਂ ਇਲਾਵਾ ਵੀਵੋ 12 ਮਹੀਨੇ ਦੀ ਨੋ ਕੌਸਟ ਈਐਮਆਈ ਦੀ ਸਹੂਲਤ ਵੀ ਦੇ ਰਿਹਾ ਹੈ। ਇਸ ਦੇ ਨਾਲ ਹੀ ਗਾਹਕ ਨੂੰ ਮੁਫਤ ਵਿੱਚ ਬਲੂਟੁੱਥ ਈਅਰਫੋਨ ਵੀ ਦਿੱਤੇ ਜਾਣਗੇ। ਸੇਲ ਦੌਰਾਨ ਗਾਹਕਾਂ ਨੂੰ ਫੋਨ ਤੇ ਈਅਰਫੋਨ ਖਰੀਦਣ ’ਤੇ 50 ਰੁਪਏ ਦਾ ਕੂਪਨ ਵੀ ਦਿੱਤਾ ਜਾਏਗਾ।  ਪ੍ਰੀਮੀਅਮ ਈਅਰਫੋਨ ਖਰੀਦਣ ’ਤੇ ਗਾਹਕ ਨੂੰ 200 ਰੁਪਏ ਦਾ ਕੂਪਨ ਦਿੱਤਾ ਜਾਏਗਾ। ਵੀਵੋ ਵੀ7 ਤੇ ਵੀਵੋ ਵੀ7+ ਖਰੀਦਣ ’ਤੇ ਗਾਹਕ ਨੂੰ 2 ਤੇ 3 ਹਜ਼ਾਰ ਰੁਪਏ ਦੇ ਕੂਪਨ ਮਿਲਣਗੇ।