ਨਵੀਂ ਦਿੱਲੀ: ਹੈਕਰ ਇੱਕ ਅਜਿਹਾ ਨਾਂ ਹੈ ਜੋ ਤੁਹਾਡੀ, ਈਮੇਲ, ਫੇਸਬੁੱਕ ਆਈਡੀ, ਐਪ, ਮੋਬਾਈਲ, ਅਕਾਊਂਟ ਤੇ ਹੋਰ ਚੀਜ਼ਾਂ ਵਿੱਚ ਦਾਖ਼ਲ ਹੋ ਕੇ ਕਿਸੇ ਵੀ ਚੀਜ਼ ਨੂੰ ਹੈਕ ਕਰ ਸਕਦਾ ਹੈ ਤੇ ਤੁਹਾਡੀ ਨਿੱਜੀ ਜਾਣਕਾਰੀ ਕੱਢ ਸਕਦਾ ਹੈ। ਕੀ ਕਦੇ ਤੁਸੀਂ ਸੋਚਿਆ ਹੈ ਕਿ ਇੱਕ ਹੈਕਰ ਆਪਣੀ ਆਈਡੀ ਵਿੱਚ ਸ਼ਾਮਲ ਲੋਕਾਂ ਨਾਲ ਉਸੇ ਤਰੀਕੇ ਨਾਲ ਗੱਲ ਕਰਦੇ ਹਨ, ਜਿਵੇਂ ਤੁਸੀਂ ਕਰਦੇ ਹੋ ਤੇ ਫਿਰ ਮਾਂ, ਬਾਪ ਤੇ ਚਾਚਾ ਦੇ ਨਾਂ 'ਤੇ ਇਮੋਸ਼ਨਲ ਬਲੈਕਮੇਲ ਕਰ ਕੇ ਤੁਹਾਡੇ ਹੀ ਨਾਂ 'ਤੇ ਪੈਸੇ ਮੰਗਦੇ ਹਨ। ਜੀ ਹਾਂ, ਦਿੱਲੀ ਵਿੱਚ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਕੁਝ ਲੋਕਾਂ ਦੇ ਆਈਡੀਜ਼ ਨੂੰ ਪਹਿਲਾਂ ਹੈਕ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਸਾਰਿਆਂ ਦੀ ਚੈਟਸ ਨੂੰ ਪੜ੍ਹਿਆ ਜਾ ਰਿਹਾ ਹੈ। ਇਨ੍ਹਾਂ ਚੈਟਸ ਨੂੰ ਪੜ੍ਹਨ ਦਾ ਮਕਸਦ ਇਹ ਜਾਣਨਾ ਹੁੰਦਾ ਹੈ ਕਿ ਤੁਸੀਂ ਲੋਕਾਂ ਨਾਲ ਕਿਸ ਤਰੀਕੇ ਨਾਲ ਗੱਲਬਾਤ ਕਰਦੇ ਹੋ। ਇਸ ਤੋਂ ਬਾਅਦ ਹੈਕਰ ਤੁਰੰਤ ਤੁਹਾਡੇ ਕਿਸੇ ਦੋਸਤ ਵੱਲੋਂ ਤੁਹਾਨੂੰ ਪਰਸਨਲ ਮੈਸੇਜ ਭੇਜਦਾ ਹੈ ਤੇ ਫੌਰਨ ਮਦਦ ਮੰਗਦਾ ਹੈ। ਤੁਸੀਂ ਵੀ ਉਸ ਦੋਸਤ ਦੀ ਮਦਦ ਲਈ ਤਿਆਰ ਹੋ ਜਾਂਦੇ ਹੋ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਮੈਸੇਜ ਭੇਜਣ ਵਾਲਾ ਤੁਹਾਡਾ ਦੋਸਤ ਨਹੀਂ ਬਲਕਿ ਉਹ ਹੈਕਰ ਹੈ। ਦਿੱਲੀ ਵਿੱਚ ਅਜਿਹੇ ਕਈ ਕਿਸਮ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਲੋਕਾਂ ਤੋਂ ਉਨ੍ਹਾਂ ਦੇ ਦੋਸਤਾਂ ਦੇ ਨਾਂਅ 'ਤੇ ਪੈਸੇ ਮੰਗੇ ਜਾ ਚੁੱਕੇ ਹਨ ਪਰ ਜਦ ਖੁਲਾਸਾ ਹੋਇਆ ਤਾਂ ਪਤਾ ਲੱਗਾ ਕਿ ਇਹ ਉਨ੍ਹਾਂ ਦੇ ਦੋਸਤ ਨਹੀਂ ਬਲਕਿ ਹੈਕਰਜ਼ ਸਨ ਜੋ ਉਨ੍ਹਾਂ ਦੇ ਨਾਂ 'ਤੇ ਪੈਸੇ ਲੈ ਉੱਡੇ ਸਨ। ਅਸੀਂ ਤੁਹਾਨੂੰ ਕੁਝ ਅਜਿਹੇ ਸੰਦੇਸ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਰਾਹੀਂ ਕੋਈ ਤੁਹਾਨੂੰ ਠੱਗ ਸਕਦਾ ਹੈ। ਜੇਕਰ ਤੁਹਾਡੇ ਕੋਲ ਵੀ ਤੁਹਾਡੇ ਕਿਸੇ ਦੋਸਤ ਵੱਲੋਂ ਮਾਂ ਦੇ ਬਿਮਾਰ ਹੋਣ, ਘਰ ਵਿੱਚ ਲੜਾਈ ਝਗੜਾ ਹੋਣ ਤੇ ਜਾਂ ਕਿਤੇ ਜਾ ਰਹੇ ਹੋਣ ਦੀ ਗੱਲ ਕਹਿ ਕੇ ਤੁਹਾਡੇ ਦੋਸਤਾਂ ਦੇ ਨਾਂ 'ਤੇ ਪੈਸੇ ਮੰਗੇ ਜਾ ਸਕਦੇ ਹਨ।