ਨਵੀਂ ਦਿੱਲੀ: ਵੀਵੋ ਕੰਪਨੀ ਨੇ ਵਾਈ ਸੀਰੀਜ਼ ਅਪਡੇਟ ਸਮਾਰਟਫੋਨ Vivo Y11 ਨੂੰ ਬਾਜ਼ਾਰ 'ਚ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਬੈਟਰੀ 5,000 mAh ਦੀ ਹੈ। ਇਹ ਸਮਾਰਟਫੋਨ ਐਗ ਰੈਡ ਤੇ ਮਿਨਰਲ ਬਲੂ ਕਲਰ 'ਚ ਉਪਲੱਬਧ ਹੋਵੇਗਾ। ਨਾਲ ਹੀ ਸਮਾਰਟਫੋਨ ਦੀ ਕੀਮਤ 8,990 ਰੁਪਏ ਹੈ। ਇਹ ਸਮਾਰਟਫੋਨ ਆਫ਼ਲਾਈਨ (ਵੀਵੋ ਸਟੋਰ ਤੋਂ) ਤੇ ਆਨਲਾਈਨ ਖਰੀਦਿਆ ਜਾ ਸਕਦਾ ਹੈ। ਫੋਨ 25 ਦਸੰਬਰ ਨੂੰ ਪੇਟੀਐਮ ਮਾਲ, ਟਾਟਾ ਕਲਿਕ ਤੇ ਐਮਜ਼ੌਨ 'ਤੇ ਵਿਕਣਾ ਸ਼ੁਰੂ ਹੋ ਜਾਵੇਗਾ। ਨਾਲ ਹੀ ਇਹ ਫੋਨ ਫਲਿੱਪਕਾਰਟ 'ਤੇ 28 ਦਸੰਬਰ ਤੋਂ ਮਿਲੇਗਾ।

Vivo Y11 ਸਮਾਰਟਫੋਨ '12nm ਆਕਟਾ-ਕੋਰ ਪ੍ਰੋਸੈਸਰ ਹੈ। ਇਸ ਤੋਂ ਇਲਾਵਾ ਸਮਾਰਟਫੋਨ '6.5 ਇੰਚ ਦੀ ਐਚਡੀ+ ਹੈਲੋ ਡਿਸਪਲੇਅ ਦਿੱਤੀ ਗਈ ਹੈ। ਸਟੋਰੇਜ ਦੀ ਗੱਲ ਕਰੀਏ ਤਾਂ ਇਸ ਦੀ ਸਟੋਰੇਜ 32GB ਦੇ ਨਾਲ ਸਮਾਰਟਫੋਨ '3GBਰੈਮ ਹੋਵੇਗੀ। ਫੋਨ 'ਚ ਫਿੰਗਰਪ੍ਰਿੰਟ ਸੈਂਸਰ ਵੀ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ ਵੀਵੋ ਦਾ ਫਨਟੌਚ OS9 ਓਪਰੇਟਿੰਗ ਸਿਸਟਮ ਐਂਡਰਾਇਡ 9 ਦੇ ਅਧਾਰ 'ਤੇ ਦਿੱਤਾ ਗਿਆ ਹੈ।



ਇਸ ਸਮਾਰਟਫੋਨ 'ਚ ਡਿਊਲ ਕੈਮਰਾ ਸੈਟਅਪ ਹੈ। ਫੋਨ ਦੇ ਪਿਛਲੇ ਪਾਸੇ 2 ਮੈਗਾਪਿਕਸਲ ਦਾ ਡੈਪਥ ਕੈਮਰਾ ਤੇ 13 ਮੈਗਾਪਿਕਸਲ ਦਾ ਮੈਨ ਕੈਮਰਾ ਹੈ। ਫੋਨ ਦਾ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ ਜਿਸ 'ਚ ਵੀਵੋ ਦਾ AI ਫੇਸ ਬਿਊਟੀ ਮੋਡ ਦਿੱਤਾ ਗਿਆ ਹੈ।

ਜੇ ਤੁਸੀਂ ਇਸ ਫੋਨ ਨੂੰ ਆਈਸੀਆਈਆਈ ਅਤੇ ਆਈਸੀਆਈਸੀਆਈ ਬੈਂਕ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ 'ਤੇ 31 ਦਸੰਬਰ ਤੱਕ ਖਰੀਦਦੇ ਹੋ, ਤਾਂ ਤੁਹਾਨੂੰ 5 ਪ੍ਰਤੀਸ਼ਤ ਕੈਸ਼ਬੈਕ ਮਿਲੇਗਾ। ਇਹ ਆਫਰ ਐਕਸਿਸ ਬੈਂਕ ਅਤੇ ਐਚਡੀਐਫਸੀ ਦੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ 'ਤੇ ਵੀ ਉਪਲਬਧ ਹੈ। ਜੇ ਤੁਸੀਂ ਇਸ ਫੋਨ ਨੂੰ ਆਨਲਾਈਨ ਖਰੀਦਦੇ ਹੋ, ਤਾਂ ਤੁਹਾਨੂੰ 6 ਮਹੀਨੇ ਦੀ ਨੋ-ਕੋਸਟ ਈਐਮਆਈ ਦਾ ਆਪਸ਼ਨ ਮਿਲੇਗਾ।