ਟੋਰਾਂਟੋ: ਕਈ ਪੰਜਾਬੀ ਵਿਦੇਸ਼ਾਂ ਵਿੱਚ ਵੀ ਬਾਜ ਨਹੀਂ ਆ ਰਹੇ। ਅਪਰਾਧ ਤੇ ਨਸ਼ਾ ਤਸਕਰੀ ਨਾਲ ਜੁੜੇ ਇਹ ਲੋਕ ਕੌਮ ਦਾ ਅਕਸ ਖਰਾਬ ਕਰ ਰਹੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਪਣੇ ਟਰੱਕ ਰਾਹੀਂ ਅਮਰੀਕਾ ਤੋਂ ਕੈਨੇਡਾ ’ਚ ਨਸ਼ਾ ਲਿਆਉਣ ਦੇ ਇਲਜ਼ਾਮ ਹੇਠ ਪੰਜਾਬੀ ਫੜਿਆ ਗਿਆ ਹੈ। ਉਸ ਦੀ ਪਛਾਣ ਬਰੈਂਪਟਨ ਦੇ 44 ਸਾਲਾ ਮਨਜਿੰਦਰ ਗਿੱਲ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਉਹ ਆਪਣੇ ਟਰੱਕ ਰਾਹੀਂ ਅਮਰੀਕਾ ਤੋਂ ਕੈਨੇਡਾ ’ਚ ਨਸ਼ਾ ਲਿਆ ਰਿਹਾ ਸੀ। ਉਸ ਨੂੰ ਵਿੰਡਸਰ ਸ਼ਹਿਰ ਦੇ ਅੰਬੈਸਡਰ ਪੁਲ਼ ਉੱਤੇ ਸਰਹੱਦੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ। ਉਸ ’ਤੇ 40 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਲੱਗੇ ਹਨ। ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਸੂਤਰਾਂ ਮੁਤਾਬਕ ਸ਼ੱਕੀ ਟਰੱਕ ਨੂੰ ਦੂਹਰੀ ਜਾਂਚ ਲਈ ਭੇਜਿਆ ਗਿਆ ਸੀ, ਜਿਸ ’ਚੋਂ ਕੋਕੀਨ ਦੀਆਂ 30 ਇੱਟਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ 20 ਲੱਖ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ।
ਗ੍ਰਿਫ਼ਤਾਰੀ ਵੇਲੇ ਮਨਜਿੰਦਰ ਹੀ ਟਰੱਕ ਚਲਾ ਰਿਹਾ ਸੀ। ਨਸ਼ਾ ਤਸਕਰੀ ਦੇ ਮਾਮਲੇ ’ਚ ਦਰਜਨਾਂ ਪੰਜਾਬੀ ਇਸ ਵੇਲੇ ਜੇਲ੍ਹਾਂ ’ਚ ਬੰਦ ਹਨ। ਅਧਿਕਾਰੀਆਂ ਮੁਤਾਬਕ ਇਸ ਸਾਲ ਹੁਣ ਤੱਕ ਅਮਰੀਕਾ ਦੇ ਅੰਬੈਸਡਰ ਪੁਲ, ਵਿੰਡਸਰ-ਡੀਟਰੌਇਟ ਸੁਰੰਗ ਤੇ ਸਾਰਨੀਆ ਦੇ ਬਲੂ ਵਾਟਰ ਪੁਲ ਰਾਹੀਂ ਤਸਕਰੀ ਕੀਤੀ ਜਾ ਰਹੀ ਕਰੀਬ 395 ਕਿਲੋ ਕੋਕੀਨ ਜ਼ਬਤ ਕੀਤੀ ਗਈ ਹੈ।
ਕੈਨੇਡਾ 'ਚ ਪੰਜਾਬੀ ਨਹੀਂ ਆ ਰਹੇ ਬਾਜ, ਇੱਕ ਹੋਰ ਆਇਆ ਅੜਿੱਕੇ
ਏਬੀਪੀ ਸਾਂਝਾ
Updated at:
25 Dec 2019 01:45 PM (IST)
ਕਈ ਪੰਜਾਬੀ ਵਿਦੇਸ਼ਾਂ ਵਿੱਚ ਵੀ ਬਾਜ ਨਹੀਂ ਆ ਰਹੇ। ਅਪਰਾਧ ਤੇ ਨਸ਼ਾ ਤਸਕਰੀ ਨਾਲ ਜੁੜੇ ਇਹ ਲੋਕ ਕੌਮ ਦਾ ਅਕਸ ਖਰਾਬ ਕਰ ਰਹੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਪਣੇ ਟਰੱਕ ਰਾਹੀਂ ਅਮਰੀਕਾ ਤੋਂ ਕੈਨੇਡਾ ’ਚ ਨਸ਼ਾ ਲਿਆਉਣ ਦੇ ਇਲਜ਼ਾਮ ਹੇਠ ਪੰਜਾਬੀ ਫੜਿਆ ਗਿਆ ਹੈ। ਉਸ ਦੀ ਪਛਾਣ ਬਰੈਂਪਟਨ ਦੇ 44 ਸਾਲਾ ਮਨਜਿੰਦਰ ਗਿੱਲ ਵਜੋਂ ਹੋਈ ਹੈ।
- - - - - - - - - Advertisement - - - - - - - - -