ਵਾਸ਼ਿੰਗਟਨ: ਗੂਗਲ ਤੇ ਐਪਲ ਨੇ ਆਪਣੇ ਐਪ ਸਟੋਰ ਤੋਂ ਸੰਯੁਕਤ ਅਰਬ ਅਮੀਰਾਤ ਦੇ ਮੈਸੇਜਿੰਗ ਐਪ ਟੋ-ਟੋਕ ਨੂੰ ਹਟਾ ਦਿੱਤਾ ਹੈ। ਜਾਣਕਾਰੀ ਮੁਤਾਬਕ ਅਜਿਹੀਆਂ ਖ਼ਬਰਾਂ ਆ ਰਹੀਆਂ ਸੀ ਕਿ ਇਸ ਐਪ ਦਾ ਇਸਤੇਮਾਲ ਯੂਏਈ ਲਈ ਜਾਸੂਸੀ ਕਰਨ ‘ਚ ਕੀਤਾ ਜਾ ਰਿਹਾ ਸੀ। ਇਹ ਮਾਮਲਾ ਨਿਊਯਾਰਕ ਟਾਈਮਸ ਵੱਲੋਂ ਛਾਪੀ ਰਿਪੋਰਟ ਤੋਂ ਬਾਅਦ ਸਾਹਮਣੇ ਆਇਆ। ਯੂਏਈ ‘ਚ ਲੱਖਾਂ ਲੋਕ ਇਸ ਐਪ ਦੀ ਵਰਤੋਂ ਕਰ ਰਿਹਾ ਹੈ।


ਨਿਊਯਾਰਕ ਟਾਈਮਸ ਮੁਤਾਬਕ ਇਹ ਐਪ ਯੂਜ਼ਰਸ ਦੀਆਂ ਗਤੀਵਿਧੀਆਂ ਨੂੰ ਟ੍ਰੈਕ ਕਰਦਾ ਹੈ ਤੇ ਇਸ ਨੂੰ ਯੂਏਈ ਸਰਕਾਰ ਨਾਲ ਸ਼ੇਅਰ ਕਰਦਾ ਹੈ। ਅਨਾਡੋਲੂ ਨਿਊਜ਼ ਏਜੰਸੀ ਮੁਤਾਬਕ ਗੂਗਲ ਦਾ ਇਲਜ਼ਾਮ ਹੈ ਕਿ ਐਪ ਉਸ ਦੀ ਨੀਤੀਆਂ ਦਾ ਉਲੰਘਣ ਕਰ ਰਿਹਾ ਸੀ। ਉਧਰ ਐਪਲ ਜਾਸੂਸੀ ਦੇ ਦਾਅਵਿਆਂ ਦੀ ਜਾਂਚ ਕਰ ਰਹੀ ਹੈ।

ਨਿਊਯਾਰਕ ਟਾਈਮਸ ਦਾ ਦਾਅਵਾ ਹੈ ਕਿ ਮੈਸੇਜਿੰਗ ਐਪ ਦੇ ਮਾਲਕ ਅਤੇ ਅਬੂ ਧਾਬੀ ਦੀ ਹੈਕਿੰਗ ਕੰਪਨੀ ਡਾਰਕ ਮੈਟਰ ‘ਚ ਚੰਗੇ ਸਬੰਧ ਹਨ। ਐਫਬੀਆਈ ਹੈਕਿੰਗ ਕੰਪਨੀ ਦੀ ਜਾਂਚ ਕਰ ਰਹੀ ਹੈ। ਰਿਪੋਰਟ ਮੁਤਾਬਕ ਯੂਏਈ ‘ਚ ਫੇਮਸ ਐਪ ਟੋਟੋਕ ਅਕਸ ‘ਚ ਸਰਕਾਰੀ ਜਾਸੂਸੀ ਉਪਕਰਣ ਹੈ ਜਿਸ ਨੂੰ ਯੂਏਈ ਦੇ ਖੂਫੀਆ ਅਧਿਕਾਰੀਆਂ ਦੀ ਮਦਦ ਲਈ ਬਣਾਇਆ ਗਿਆ ਹੈ।

ਟੋਟੋਕ ਇਸ ਸਾਲ ਦੀ ਸ਼ੁਰੂਆਤ ‘ਚ ਲਾਂਚ ਹੋਇਆ ਸੀ। ਯੂਏਈ ਅਜਿਹਾ ਦੇਸ਼ ਹੈ ਜਿੱਥੇ ਵ੍ਹੱਟਸਐਪ ਅਤੇ ਸਕਾਈਪ ਜਿਹੇ ਮੈਸੇਜਿੰਗ ਐਪ ‘ਚ ਪਾਬੰਦੀਆਂ ਹਨ। ਟੋਟੋਕ ਮਧ ਪੂਰਬੀ ਤੇ ਹੋਰਨਾਂ ਦੇਸ਼ਾਂ ‘ਚ ਫੇਮਸ ਐਪ ਹੈ। ਪਿਛਲੇ ਹਫਤੇ ਹੀ ਅਮਰੀਕਾ ‘ਚ ਇਸ ਐਪ ਨੂੰ ਸਭ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਸੀ