Vivo V21 Pro: ਸਮਾਰਟਫੋਨ ਕੰਪਨੀ Vivo ਨੇ ਆਪਣਾ ਨਵਾਂ ਫੋਨ Vivo V21e 5G ਹਾਲ ਹੀ 'ਚ ਭਾਰਤ ਵਿੱਚ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਹੁਣ ਕੰਪਨੀ ਇਸ ਫੋਨ ਦੇ ਪ੍ਰੋ ਵੇਰੀਐਂਟ ਨੂੰ ਬਾਜ਼ਾਰ 'ਚ ਵੀ ਪੇਸ਼ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੋਨ ਨੂੰ ਅਗਲੇ ਮਹੀਨੇ ਭਾਰਤ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਇਸ ਫੋਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਖੁਲਾਸਾ ਨਹੀਂ ਹੋਇਆ ਹੈ, ਪਰ ਪਤਾ ਲੱਗਿਆ ਹੈ ਕਿ ਫੋਨ ਜਲਦ ਹੀ ਭਾਰਤ ਵਿੱਚ ਦਸਤਕ ਦੇ ਸਕਦਾ ਹੈ।
ਛੇਤੀ ਆ ਸਕਦੈ ਟੀਜ਼ਰ
ਮੀਡੀਆ ਰਿਪੋਰਟਾਂ ਦੇ ਅਨੁਸਾਰ Vivo V21 Pro ਸਮਾਰਟਫੋਨ ਜੁਲਾਈ ਵਿੱਚ ਲਾਂਚ ਹੋਣਾ ਹੈ ਤਾਂ ਇਸਦਾ ਟੀਜ਼ਰ ਜਲਦੀ ਹੀ ਸਾਹਮਣੇ ਆ ਸਕਦਾ ਹੈ। ਇਸ ਤੋਂ ਬਾਅਦ ਫੋਨ ਦੀ ਸਪੈਸੀਫਿਕੇਸ਼ਨ ਅਤੇ ਲਾਂਚ ਦੀ ਤਰੀਕ ਸਾਹਮਣੇ ਆਵੇਗੀ। ਨਾਲ ਹੀ ਜਲਦੀ ਹੀ ਇਸ ਦੇ ਪ੍ਰੋਮੋ ਨੂੰ ਵੀ ਉਪਭੋਗਤਾਵਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ।
Vivo V21e 5G ਦੇ ਸਪੈਸੀਫਿਕੇਸ਼ਨ
Vivo V21e 5G ਸਮਾਰਟਫੋਨ 'ਚ 6.4 ਇੰਚ ਦੀ ਫੁੱਲ ਐਚਡੀ + AMOLED ਡਿਸਪਲੇਅ ਦਿੱਤਾ ਹੈ, ਜਿਸ ਦਾ ਰੈਜ਼ੋਲਿਊਸ਼ਨ 1,080x2,404 ਪਿਕਸਲ ਹੈ। ਫੋਨ ਐਂਡਰਾਇਡ 11 ਬੇਸਡ Funtouch OS 11.1 'ਤੇ ਕੰਮ ਕਰਦਾ ਹੈ। ਇਸ ਫੋਨ ਵਿੱਚ ਪਰਫਾਰਮੈਂਸ ਲਈ ਮੀਡੀਆਟੈਕ ਡਾਈਮੈਂਸਿਟੀ 700 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ 8 GB ਰੈਮ ਅਤੇ 128 GB ਇੰਟਰਨਲ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ ਵੀ ਵਧਾਇਆ ਜਾ ਸਕਦਾ ਹੈ।
ਕੈਮਰਾ ਅਤੇ ਬੈਟਰੀ
ਫੋਟੋਗ੍ਰਾਫੀ ਲਈ Vivo V21e 5G ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। ਇਸਦੇ ਨਾਲ ਹੀ ਸੈਕੰਡਰੀ ਕੈਮਰਾ ਨੂੰ 8 ਮੈਗਾਪਿਕਸਲ ਦਿੱਤਾ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ ਇਸ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਪਾਵਰ ਲਈ Vivo V21e 5G ਸਮਾਰਟਫੋਨ 'ਚ 4000mAh ਦੀ ਬੈਟਰੀ ਦਿੱਤੀ ਗਈ ਹੈ, ਜੋ 44 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਫੋਨ ਅੱਧੇ ਘੰਟੇ ਵਿੱਚ 72 ਪ੍ਰਤੀਸ਼ਤ ਤੱਕ ਚਾਰਜ ਕੀਤਾ ਜਾ ਸਕਦਾ ਹੈ।
OnePlus Nord CE 5G ਨਾਲ ਹੋਵੇਗਾ ਮੁਕਾਬਲਾ
Vivo V21e 5G ਭਾਰਤ ਵਿੱਚ OnePlus Nord CE 5G ਸਮਾਰਟਫੋਨ ਨਾਲ ਮੁਕਾਬਲਾ ਕਰੇਗਾ। ਇਸ ਫੋਨ 'ਚ 6.43 ਇੰਚ ਦੀ AMOLED ਡਿਸਪਲੇਅ ਹੈ। ਫੋਨ Qualcomm Snapdragon 750G ਪ੍ਰੋਸੈਸਰ ਨਾਲ ਲੈਸ ਹੈ। ਫੋਨ ਵਿੱਚ ਸ਼ਾਨਦਾਰ ਕੈਮਰੇ ਦਿੱਤੇ ਗਏ ਹਨ। ਇਸ 'ਚ 64 MP ਪ੍ਰਾਇਮਰੀ ਕੈਮਰਾ, 8 MP ਅਲਟਰਾਵਾਡ, 2 MP ਡੈਪਥ ਸੈਂਸਰ ਹੈ। ਸੈਲਫੀ ਲਈ ਇਸ 'ਚ ਸ਼ਾਨਦਾਰ 16MP ਕੈਮਰਾ ਹੈ। ਵਨਪਲੱਸ ਦੇ ਇਸ ਸਮਾਰਟਫੋਨ ਨੂੰ 4500mAh ਦੀ ਜ਼ਬਰਦਸਤ ਬੈਟਰੀ ਦਿੱਤੀ ਗਈ ਹੈ। ਇਸ ਦੀ ਬੈਟਰੀ ਵਾਰਪ ਚਾਰਜ 30 ਟੀ ਨੂੰ ਸਪੋਰਟ ਕਰਦੀ ਹੈ. ਇਸ ਦੀ 8 GB ਰੈਮ ਤੇ 128 GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 24,999 ਰੁਪਏ ਹੈ।
Vivo V21 Pro: ਅਗਲੇ ਮਹੀਨੇ ਭਾਰਤ 'ਚ ਲਾਂਚ ਹੋ ਸਕਦੈ Vivo V21 Pro
ਏਬੀਪੀ ਸਾਂਝਾ
Updated at:
29 Jun 2021 12:59 PM (IST)
ਸਮਾਰਟਫੋਨ ਕੰਪਨੀ Vivo ਨੇ ਆਪਣਾ ਨਵਾਂ ਫੋਨ Vivo V21e 5G ਹਾਲ ਹੀ 'ਚ ਭਾਰਤ ਵਿੱਚ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਹੁਣ ਕੰਪਨੀ ਇਸ ਫੋਨ ਦੇ ਪ੍ਰੋ ਵੇਰੀਐਂਟ ਨੂੰ ਬਾਜ਼ਾਰ 'ਚ ਵੀ ਪੇਸ਼ ਕਰ ਸਕਦੀ ਹੈ।
Vivo V21
NEXT
PREV
Published at:
29 Jun 2021 12:59 PM (IST)
- - - - - - - - - Advertisement - - - - - - - - -