ਨਵੀਂ ਦਿੱਲੀ: ਦੇਸ਼ ਦੀ ਤੀਜੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ, ਵੋਡਾਫੋਨ ਆਈਡੀਆ ਨੂੰ ਮਾਰਚ 2020 ਨੂੰ ਖ਼ਤਮ ਹੋਏ ਵਿੱਤੀ ਵਰ੍ਹੇ ਦਾ 73,878 ਕਰੋੜ ਰੁਪਏ ਦਾ ਘਾਟਾ ਪਿਆ ਹੈ। ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਨੁਕਸਾਨ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਕਾਨੂੰਨੀ ਬਕਾਏ ਦੀ ਵਿਵਸਥਾ ਕਾਰਨ ਹੋਇਆ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਕਾਨੂੰਨੀ ਬਕਾਏ ਦੀ ਵਿਵਸਥਾ ਤੋਂ ਬਾਅਦ ਕਿਸੇ ਵੀ ਭਾਰਤੀ ਕੰਪਨੀ ਨੂੰ ਇਹ ਸਭ ਤੋਂ ਵੱਡਾ ਸਲਾਨਾ ਨੁਕਸਾਨ ਹੋਇਆ ਹੈ।


ਅਦਾਲਤ ਨੇ ਆਦੇਸ਼ ਦਿੱਤਾ ਸੀ ਕਿ ਨਾਨ-ਟੈਲੀਕਾਮ ਆਮਦਨੀ ਨੂੰ ਵੀ ਕਾਨੂੰਨੀ ਬਕਾਏ ਦੀ ਗਣਨਾ ਵਿੱਚ ਸ਼ਾਮਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਕੰਪਨੀ ਨੂੰ 51,400 ਕਰੋੜ ਰੁਪਏ ਦੇਣੇ ਪੈਣਗੇ। ਕੰਪਨੀ ਨੇ ਕਿਹਾ ਕਿ ਇਸ ਦੇਣਦਾਰੀ ਨੇ ਕੰਪਨੀ ਦੀ ਨਿਰੰਤਰਤਾ ਬਾਰੇ ਗੰਭੀਰ ਸ਼ੱਕ ਖੜ੍ਹੇ ਕੀਤੇ ਹਨ।

ਵੋਡਾਫੋਨ ਆਈਡੀਆ (ਵੀਆਈਐਲ) ਨੇ ਸਟਾਕ ਮਾਰਕੀਟ ਨੂੰ ਦੱਸਿਆ ਕਿ ਮਾਰਚ ਦੀ ਤਿਮਾਹੀ ਦੌਰਾਨ ਇਸਦਾ ਸ਼ੁੱਧ ਘਾਟਾ 11,643.5 ਕਰੋੜ ਰੁਪਏ ਰਿਹਾ, ਜਦੋਂ ਕਿ ਇੱਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਦੌਰਾਨ 4,881.9 ਕਰੋੜ ਰੁਪਏ ਤੇ ਅਕਤੂਬਰ-ਦਸੰਬਰ 2019 ਦੀ ਤਿਮਾਹੀ ਵਿੱਚ 6,438.8 ਕਰੋੜ ਰੁਪਏ ਸੀ।



ਕੰਪਨੀ ਨੇ ਕਿਹਾ ਕਿ ਪਿਛਲੇ ਵਿੱਤੀ ਵਰ੍ਹੇ ਦੌਰਾਨ ਕੰਪਨੀ ਨੂੰ 73,878.1 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਵੋਡਾਫੋਨ ਆਈਡੀਆ ਨੂੰ ਵਿੱਤੀ ਸਾਲ 2018-19 ਦੌਰਾਨ 14,603.9 ਕਰੋੜ ਰੁਪਏ ਦਾ ਘਾਟਾ ਹੋਇਆ ਸੀ।