ਜੇ ਤੁਸੀਂ ਇੱਕ Vi ਯੂਜ਼ਰ ਹੋ, ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਟੈਲੀਕਾਮ ਕੰਪਨੀ VODAFONE IDEA ਭਾਵ Vi ਨੇ ਦੋ ਪਲੈਨਜ਼ ਨੂੰ ਰੀ–ਲਾਂਚ ਕੀਤਾ ਹੈ। ਇਨ੍ਹਾਂ ਪਲੈਨਜ਼ ਵਿੱਚ ਖ਼ਾਸ ਇਹ ਹੈ ਕਿ ਇਨ੍ਹਾਂ ਵਿੱਚ ਕਾੱਲਿੰਗ ਤੇ ਡਾਟਾ ਦੇ ਨਾਲ-ਨਾਲ ਹੈਲਥ ਇੰਸ਼ੋਰੈਂਸ ਵੀ ਦਿੱਤਾ ਜਾ ਰਿਹਾ ਹੈ।


51 ਰੁਪਏ ਤੇ 301 ਰੁਪਹੇ ਵਾਲੇ ਪਲੈਨ ਅਸਲ ’ਚ ਕੌਂਬੋ ਪ੍ਰੀਪੇਡ ਪਲੈਨ ਹਨ; ਜਿਨ੍ਹਾਂ ਵਿੱਚ ਯੂਜ਼ਰਜ਼ ਨੂੰ ਆਦਿੱਤਿਆ ਬਿਰਲਾ ਹੈਲਥ ਇੰਸ਼ੋਰੈਂਸ ਵੀ ਮਿਲ ਰਿਹਾ ਹੈ।


Vi ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਪਲੈਨਜ਼ ਅਧੀਨ ਬੀਮਾਰ ਹੋਣ ’ਤੇ ਯੂਜ਼ਰ ਨੂੰ 10 ਦਿਨਾਂ ਤੱਕ ਹਸਪਤਾਲ ਵਿੱਚ ਭਰਤੀ ਹੋਣ ’ਤੇ ਰੋਜ਼ਾਨਾ 1,000 ਰੁਪਏ ਦਿੱਤੇ ਜਾਦਗੇ। ਜੇ ਕੋਈ ICU ’ਚ ਭਰਤੀ ਹੁੰਦਾ ਹੈ, ਤਾਂ ਉਸ ਨੂੰ ਹਰੇਕ ਦਿਨ ਲਈ 2,000 ਰੁਪਏ ਮਿਲਣਗੇ। ਇਸ ਹੈਲਥ ਇੰਸ਼ੋਰੈਂਸ ਦਾ ਫ਼ਾਇਦਾ 18 ਸਾਲ ਤੋਂ 55 ਸਾਲ ਤੱਕ ਦੇ ਲੋਕਾਂ ਨੂੰ ਹੀ ਮਿਲੇਗਾ।


Vi Hospicare ਦੇ ਨਾਂ ਨਾਲ ਲਾਂਚ ਕੀਤੀਆਂ ਗਈਆਂ ਇਨ੍ਹਾਂ ਪਲੈਨਜ਼ ਵਿੱਚ ਦਿੱਤਾ ਜਾ ਰਿਹਾ ਹੈਲਥ ਇੰਸ਼ੋਰੈਂਸ ਦਾ ਲਾਭ ਯੂਜ਼ਰਜ਼ ਪ੍ਰਾਈਵੇਟ ਤੇ ਆਯੁਸ਼ ਹਸਪਤਾਲ ਵਿੱਚ ਲੈ ਸਕਦੇ ਹਾਂ। ਕੰਪਨੀ ਨੇ ਸਾਫ਼ ਕੀਤਾ ਹੈ ਕਿ ਹਾਦਸਾ ਹੋਣ ’ਤੇ ਸਿਹਤ ਬੀਮਾ ਲਈ ਪਹਿਲੇ ਦਿਨ ਹੀ ਕਲੇਮ ਕਰਨਾ ਹੋਵੇਗਾ, ਜਦ ਕਿ ਦੂਜੇ ਕੇਸ ਵਿੱਚ 10 ਦਿਨਾਂ ਅੰਦਰ ਕਲੇਮ ਕੀਤਾ ਜਾ ਸਕਦਾ ਹੈ।


ਇਨ੍ਹਾਂ 10 ਦਿਨਾਂ ਅੰਦਰ ਡਿਸਚਾਰਜ ਸਰਟੀਫ਼ਿਕੇਟ ਵਿਖਾ ਕੇ ਹਸਪਤਾਲ ’ਚ ਖ਼ਰਚ ਹੋਈ ਤੁਹਾਡੀ ਰਕਮ ਤੁਹਾਨੁੰ ਵਾਪਸ ਮਿਲ ਜਾਵੇਗੀ।


Vi ਦੇ 51 ਰੁਪਏ ਵਾਲੇ ਪਲੈਨ ਵਿੱਚ ਯੁਜ਼ਰਜ਼ ਸਾਰੇ ਨੈੱਟਵਰਕ ਉੱਤੇ ਅਨਲਿਮਟਿਡ ਕਾਲਿੰਗ ਕਰ ਸਕਦੇ ਹਨ। ਨਾਲ ਹੀ ਇਸ ਪਲੈਨ ਅਧੀਨ ਰੋਜ਼ਾਨਾ 500 SMS ਤੋਂ ਇਲਾਵਾ 1.5GB ਡਾਟਾ ਵੀ ਮਿਲੇਗਾ। ਇਹ ਪਲੈਨ 28 ਦਿਨਾਂ ਲਈ ਵੈਲਿਡ ਹੈ। ਇੰਝ ਹੀ 301 ਰੁਪਏ ਵਾਲੇ 28 ਦਿਨਾਂ ਦੇ ਪਲੈਨ ਵਿੱਚ ਯੂਜ਼ਰਜ਼ ਨੂੰ ਰੋਜ਼ਾਨਾ 2GB ਡਾਟਾ ਮਿਲੇਗਾ।