ਵੋਡਾਫੋਨ ਵੱਲੋਂ 235.2 GB ਡੇਟਾ ਦਾ ਐਲਾਨ, ਜਾਣੋ ਪੂਰਾ ਆਫਰ
ਏਬੀਪੀ ਸਾਂਝਾ | 20 Jul 2018 02:16 PM (IST)
ਨਵੀਂ ਦਿੱਲੀ: ਜੀਓ ਤੇ ਏਅਰਟੈਲ ਦੀ ਦੌੜ ਵਿੱਚ ਵੋਡਾਫੋਨ ਵੀ ਸ਼ਾਮਲ ਹੋ ਗਿਆ ਹੈ। ਕੰਪਨੀ ਨੇ ਆਪਣੇ 458 ਰੁਪਏ ਵਾਲੇ ਪਲਾਨ ਵਿੱਚ ਫੇਰਬਦਲ ਕੀਤਾ ਹੈ। ਇਸ ਪਲਾਨ ਵਿੱਚ ਹੁਣ ਗਾਹਕ ਨੂੰ ਹਰ ਦਿਨ 2.8 GB ਡੇਟਾ ਮਿਲੇਗਾ। ਇਸ ਪਲਾਨ ਦੀ ਤੁਲਨਾ ਜੀਓ ਦੇ 449 ਰੁਪਏ ਵਾਲੇ ਪਲਾਨ ਨਾਲ ਕੀਤੀ ਜਾਏ ਤਾਂ ਇਸ ਵਿੱਚ ਹਰ ਦਿਨ 1.4 GB ਡੇਟਾ ਦਿੱਤਾ ਜਾ ਰਿਹਾ ਹੈ ਤੇ 91 ਦਿਨਾਂ ਦੀ ਵੈਲਡਿਟੀ ਨਾਲ ਆਉਂਦਾ ਹੈ। ਟੈਲੀਕਾਮ ਟਾਕ ਦੀ ਰਿਪੋਰਟ ਅਨੁਸਾਰ, 458 ਰੁਪਏ ਵਾਲਾ ਪਲਾਨ ਕੁਝ ਚੁਣੇ ਗਏ ਗਾਹਕਾਂ ਲਈ ਹੀ ਉਪਲੱਬਧ ਹੋਵੇਗਾ। ਇਸ ਪਲਾਨ ਵਿੱਚ ਪ੍ਰਤੀ ਦਿਨ 100 ਮੈਸੇਜਸ ਤੇ ਅਸੀਮਤ ਕਾਲਾਂ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਇਸ ਪਲਾਨ ਵਿੱਚ ਕੁੱਲ 235.2 ਜੀਬੀ ਡਾਟਾ ਉਪਲੱਬਧ ਹੋਵੇਗਾ। ਬੁੱਧਵਾਰ ਨੂੰ ਵੋਡਾਫੋਨ ਨੇ ਆਪਣੇ 199 ਰੁਪਏ ਦਾ ਪਲਾਨ ਵੀ ਅਪਗ੍ਰੇਡ ਕੀਤਾ ਹੈ। ਹੁਣ ਇਸ ਪਲਾਨ ਵਿੱਚ ਗਾਹਕ ਡਬਲ ਡਾਟਾ ਪ੍ਰਾਪਤ ਕਰ ਰਹੇ ਹਨ। 199 ਰੁਪਏ ਵਾਲੇ ਇਸ ਪਲਾਨ ਵਿੱਚ ਇਸ ਵੇਲੇ 2.8 ਜੀਬੀ ਡਾਟਾ ਰੋਜ਼ਾਨਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਅਸੀਮਤ ਲੋਕਲ ਤੇ ਐਸਟੀਡੀ ਵਾਇਸ ਕਾਲਾਂ ਵੀ ਹੋਣਗੀਆਂ। ਟੈਲੀਕਾਮ ਟਾਕ ਦੀ ਰਿਪੋਰਟ ਅਨੁਸਾਰ, 199 ਰੁਪਏ ਦੇ ਰੀਚਾਰਜ ’ਤੇ ਗਾਹਕਾਂ ਨੂੰ 28 ਦਿਨਾਂ ਲਈ ਪ੍ਰਤੀ ਦਿਨ 2.8 ਜੀਬੀ ਡੇਟਾ ਮਿਲੇਗਾ ਭਾਵ, 28 ਦਿਨ ਲਈ ਕੁੱਲ 78.4 ਜੀਬੀ ਡੇਟਾ ਦਿੱਤਾ ਜਾ ਰਿਹਾ ਹੈ। ਪਹਿਲਾਂ ਇਸ ਪਲਾਨ ਵਿੱਚ ਹਰ ਦਿਨ 1.4 ਜੀਬੀ ਡੇਟਾ ਦਿੱਤਾ ਜਾਂਦਾ ਸੀ। ਕੰਪਨੀ ਨੇ ਕਾਲਾਂ ਲਈ ਸੀਮਾ ਤੈਅ ਕੀਤੀ ਹੈ। ਇੱਕ ਹਫ਼ਤੇ ਲਈ ਗਾਹਕ ਨੂੰ 1000 ਤੇ ਪ੍ਰਤੀ ਦਿਨ 250 ਮਿੰਟ ਮੁਫ਼ਤ ਦਿੱਤੇ ਜਾਣਗੇ।