ਲੰਡਨ: ਪੰਜਾਬ ਪੁਲਿਸ ਵੱਲੋਂ ਗਿੱਫਤਾਰ ਕੀਤਾ ਸਕਾਟਲੈਂਡ ਦੇ ਜੱਗੀ ਜੌਹਲ ਦੀ ਰਿਹਾਈ ਲਈ 23 ਜੁਲਾਈ ਨੂੰ ਬਰਮਿੰਘਮ ਤੇ ਐਡਨਬਰਾ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਦੂਤਾਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਣਗੇ। ਇਹ ਪ੍ਰਦਰਸ਼ਨ ਦੁਪਹਿਰ 2 ਤੋਂ 4 ਵਜੇ ਕਰ ਚੱਲਣਗੇ। ‘ਫਰੀ ਜੱਗੀ’, ‘ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂਕੇ’ ਤੇ ‘ਸਿੱਖ ਯੂਥ ਯੂਕੇ’ ਵੱਲੋਂ ਸਾਂਝੇ ਤੌਰ ’ਤੇ ਰੋਸ ਮੁਜ਼ਾਹਰਿਆਂ ਲਈ ਸੱਦਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਡਰਬੀ, ਸਲੋਹ, ਲੈਸਟਰ ਤੇ ਸਾਊਥਾਲ ਸ਼ਹਿਰਾਂ ਦੇ ਗੁਰਦੁਆਰਿਆਂ ਤੋਂ ਕੋਚਾਂ ਰਾਹੀਂ ਸਿੱਖ ਸੰਗਤਾਂ ਬਰਮਿੰਘਮ ਪੁੱਜਣਗੀਆਂ। ਯਾਦ ਰਹੇ ਕਿ ਪੰਜਾਬ ਪੁਲਿਸ ਨੇ ਜਗਤਾਰ ਸਿੰਘ ਜੱਗੀ ਨੂੰ ਹਿੰਦੂ ਲੀਡਰਾਂ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ।