WhatsApp ਨੇ ਆਉਣ ਵਾਲੇ ਮਹੀਨਿਆਂ ਲਈ ਕੁਝ ਨਵੇਂ ਅਪਡੇਟਸ ਦਾ ਐਲਾਨ ਕੀਤਾ ਹੈ। ਹੁਣ ਤੁਹਾਡਾ ਮੂਲ ਚੈਟ ਐਪ ਹੋਰ ਵੀ ਜ਼ਿਆਦਾ ਦਿਲਚਸਪ ਹੋਣ ਵਾਲਾ ਹੈ, ਖ਼ਾਸ ਤੌਰ 'ਤੇ ਜੇਕਰ ਤੁਸੀਂ ਬਹੁਤ ਸਾਰੇ ਗਰੁੱਪ ਇੰਟਰੈਕਸ਼ਨਸ 'ਚ ਹੋ। ਲੰਬੇ ਸਮੇਂ ਤੋਂ ਬਾਅਦ ਆਖ਼ਰਕਾਰ ਵੱਟਸਐਪ 'ਤੇ ਸਭ ਤੋਂ ਵੱਡਾ ਐਡ ਕਮਿਊਨਿਟੀ ਫੀਚਰ ਆ ਰਿਹਾ ਹੈ। ਇਸ ਦੇ ਨਾਲ ਹੀ WhatsApp ਚੈਟਿੰਗ ਦੇ ਐਸਪੀਰੀਐਂਸ ਨੂੰ ਹੋਰ ਰੋਮਾਂਚਕ ਬਣਾਉਣ ਲਈ ਕੁਝ ਫੀਚਰਸ ਵੀ ਲਿਆ ਰਿਹਾ ਹੈ।

ਜੇਕਰ ਤੁਸੀਂ WhatsApp ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਭਵਿੱਖ 'ਚ ਇਸ ਐਪ 'ਤੇ ਆਪਣਾ ਜ਼ਿਆਦਾ ਸਮਾਂ ਬਿਤਾਉਣ ਲਈ ਤਿਆਰ ਰਹੋ। ਕਮਿਊਨਿਟੀ ਲੰਬੇ ਸਮੇਂ 'ਚ WhatsApp ਲਈ ਸਭ ਤੋਂ ਵੱਡੇ ਫੀਚਰ ਅਪਡੇਟ ਵਜੋਂ ਆਉਂਦਾ ਹੈ। ਕਮਿਊਨਿਟੀ ਦੇ ਨਾਲ WhatsApp ਸਕੂਲਾਂ, ਸਥਾਨਕ ਕਲੱਬਾਂ ਅਤੇ NGO ਵਰਗੀਆਂ ਸੰਸਥਾਵਾਂ ਨੂੰ ਉਨ੍ਹਾਂ ਦੀ ਗੱਲਬਾਤ ਦਾ ਬਿਹਤਰ ਤਾਲਮੇਲ ਬਣਾਉਣ 'ਚ ਮਦਦ ਕਰਨਾ ਚਾਹੁੰਦਾ ਹੈ।

WhatsApp ਵੱਖ-ਵੱਖ ਭਾਈਚਾਰੇ ਨੂੰ ਵੱਖ-ਵੱਖ ਗਰੁੱਪਾਂ ਰਾਹੀਂ ਇੱਕੋ ਛੱਤ ਹੇਠਾਂ ਲਿਆਉਣ 'ਚ ਮਦਦ ਕਰੇਗਾ। ਇਸ ਤਰ੍ਹਾਂ ਲੋਕ ਪੂਰੇ ਭਾਈਚਾਰੇ ਨੂੰ ਭੇਜੇ ਗਏ ਅਪਡੇਟ ਪ੍ਰਾਪਤ ਕਰ ਸਕਦੇ ਹਨ ਅਤੇ ਆਪਣੇ ਲਈ ਲੋੜੀਂਦੇ ਚੈਟ ਗਰੁੱਪਾਂ ਨੂੰ ਆਸਾਨੀ ਨਾਲ ਮੈਨੇਜ਼ ਕਰ ਸਕਦੇ ਹਨ।"

ਵੱਟਸਐਪ ਅਨੁਸਾਰ ਕਮਿਊਨਿਟੀਜ਼ ਕੋਲ ਐਡਮਿਨਸ ਲਈ ਸ਼ਕਤੀਸ਼ਾਲੀ ਨਵੇਂ ਟੂਲ ਵੀ ਹੋਣਗੇ, ਜਿਨ੍ਹਾਂ 'ਚ ਅਨਾਊਂਸਮੈਂਟ ਮੈਸੇਜ (announcement message) ਸ਼ਾਮਲ ਹੈ, ਜੋ ਹਰ ਕਿਸੇ ਨੂੰ ਭੇਜੇ ਜਾਂਦੇ ਹਨ ਅਤੇ ਇਹ ਨਿਯੰਤਰਿਤ ਕਰਨਗੇ ਕਿ ਕਿਹੜੇ ਗਰੁੱਪ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਸਾਨੂੰ ਲੱਗਦਾ ਹੈ ਕਿ ਕਮਿਊਨਿਟੀ ਸਕੂਲ ਦੇ ਪ੍ਰਿੰਸੀਪਲਾਂ ਲਈ ਸਕੂਲ ਦੇ ਸਾਰੇ ਮਾਪਿਆਂ ਨੂੰ ਇਕੱਠੇ ਮੈਸੇਜ਼ ਪੜ੍ਹਨ ਲਈ ਅਪਡੇਟ ਸਾਂਝੇ ਕਰਨਾ ਤੇ ਸਪੈਸੀਫਿਕ ਕਲਾਸ, ਐਕਸਟ੍ਰਾ ਕਰੀਕੁਲਰ ਐਕਟੀਵਿਟੀਜ਼ ਜਾਂ ਆਪਣੀਆਂ ਲੋੜਾਂ ਮੁਤਾਬਕ ਗਰੁੱਪ ਬਣਾਉਣਾ ਆਸਾਨ ਬਣਾ ਦੇਵੇਗਾ।"ਵੱਟਸਐਪ ਗਰੁੱਪਾਂ 'ਚ ਵੌਇਸ ਕਾਲ 'ਤੇ ਹੁਣ ਇੱਕ ਵਾਰ 'ਚ 32 ਲੋਕਾਂ ਨੂੰ ਜੋੜ ਸਕਦੇ ਹਨ। UI ਨੂੰ ਬਿਲਕੁਲ ਨਵਾਂ ਡਿਜ਼ਾਈਨ ਮਿਲੇਗਾ ਅਤੇ WhatsApp 'ਤੇ ਕੁਇੱਕ ਕਲਾਸਿਜ ਨੂੰ ਹੋਸਟ ਕਰਨ 'ਚ ਮਦਦ ਮਿਲੇਗੀ।

ਮੌਜੂਦਾ ਸਮੇਂ 'ਚ ਮੋਬਾਈਲ ਐਪ ਦੀ ਵਰਤੋਂ ਕਰਕੇ ਇੱਕ ਗਰੁੱਪ ਵੌਇਸ ਕਾਲ 'ਚ ਸਿਰਫ਼ 8 ਲੋਕਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਯੂਜਰਾਂ ਵਿਚਕਾਰ ਸਾਂਝੀ ਕੀਤੀ ਜਾਣ ਵਾਲੀ ਫਾਈਲ ਦਾ ਆਕਾਰ 1 ਜੀਬੀ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ। ਮੇਟਾ ਪਲੇਟਫਾਰਮਸ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇੱਕ ਪੋਸਟ ਵਿੱਚ ਕਿਹਾ, "ਅਸੀਂ ਵੱਟਸਐਪ 'ਤੇ ਗਰੁੱਪਾਂ 'ਚ ਨਵੇਂ ਫੀਚਰਸ ਵੀ ਸ਼ਾਮਲ ਕਰ ਰਹੇ ਹਾਂ, ਜਿਸ 'ਚ ਰਿਐਕਸ਼ਨ, ਵੱਡੀ ਫਾਈਲ ਸ਼ੇਅਰਿੰਗ ਤੇ ਵੱਡੀਆਂ ਗਰੁੱਪ ਕਾਲਾਂ ਸ਼ਾਮਲ ਹਨ।"