ਨਵੀਂ ਦਿੱਲੀ: ਮੈਸੇਜਿੰਗ ਐਪ WhatsApp ਇੱਕ ਬੇਹੱਦ ਖਾਸ ਫੀਚਰ ਲੈ ਕਿ ਆਇਆ ਹੈ।ਇਸ ਨਵੇਂ ਫੀਚਰ ਨਾਲ ਤੁਸੀਂ ਇੱਕੋ ਵਾਰ 50 ਲੋਕਾਂ ਨਾਲ ਵੀਡੀਓ ਕਾਲ ਕਰ ਸਕੋਗੇ।ਇਹ ਫੀਚਰ ਫੇਸਬੁਕ ਤੇ ਤਾਂ ਹੈ ਹੀ ਪਰ ਹੁਣ ਕੰਪਨੀ ਨੇ ਇਸ ਨੂੰ Instagram ਅਤੇ WhatsApp ਤੇ ਵੀ ਜਾਰੀ ਕਰਨ ਦਾ ਐਲਾਨ ਕੀਤਾ ਹੈ।


ਕੋਰੋਨਾਵਾਇਰਸ ਮਹਾਮਾਰੀ ਨੇ ਸਾਡੇ ਜੀਣ ਦੇ ਤਰੀਕੇ 'ਚ ਵੱਡਾ ਬਦਲਾਅ ਲੈ ਆਂਦਾ ਹੈ।ਸਮਾਜਿਕ ਦੂਰੀ ਨੂੰ ਧਿਆਨ 'ਚ ਰੱਖਦੇ ਹਰ ਕੋਈ ਆਪਣੇ ਆਪਣੇ ਘਰ 'ਚ ਰਹਿਣਾ ਪੰਸਦ ਕਰ ਰਿਹਾ ਹੈ। ਬਿਮਾਰੀ ਦੇ ਖਤਰੇ ਨੂੰ ਵੇਖਦੇ ਬਹੁਤੇ ਲੋਕ ਕੰਮ ਕਾਜ ਵੀ ਘਰਾਂ ਤੋਂ ਹੀ ਕਰ ਰਹੇ ਹਨ। ਇਸ ਦੌਰਾਨ ਆਪਣੇ ਕਰੀਬੀਆਂ ਨਾਲ ਗੱਲਬਾਤ ਕਰਨ ਲਈ ਅਕਸਰ ਲੋਕ ਵੀਡੀਓ ਕਾਲ ਦਾ ਇਸਤਮਾਲ ਕਰਦੇ ਹਨ। ਦਖ਼ਤਰ ਦੀਆਂ ਜ਼ਰੂਰੀ ਮੀਟਿੰਗਾਂ ਵੀ ਵੀਡੀਓ ਕਾਲ ਰਾਹੀਂ ਹੁੰਦੀਆਂ ਹਨ। ਇਹ ਨਵਾਂ ਫੀਚਰ ਤੁਹਾਨੂੰ ਜ਼ਰੂਰ ਪੰਸਦ ਆਵੇਗਾ।ਆਓ ਅਸੀਂ ਦੱਸਦੇ ਹਾਂ ਕਿ ਇਸ ਨੂੰ ਇਸਤਮਾਲ ਕਿਸ ਤਰ੍ਹਾਂ ਕਰਨ ਹੈ।

WhatsApp Messenger Room ਇਸਤਮਾਲ ਕਰਨ ਲਈ ਇਸ ਦਾ Latest Version ਹੋਣਾ ਲਾਜ਼ਮੀ ਹੈ।ਇਸ ਤੋਂ ਇਲਾਵਾ, ਫੇਸਬੁੱਕ ਮੈਸੇਂਜਰ ਦਾ ਅਪਡੇਟਿਡ ਵਰਜ਼ਨ ਵੀ ਹੋਣਾ ਚਾਹੀਦਾ ਹੈ।

50 ਲੋਕਾਂ ਨਾਲ ਇੰਝ ਕਰੋ ਵੀਡੀਓ ਕਾਲ
1.ਸਭ ਤੋਂ ਪਹਿਲਾਂ, WhatsApp ਨੂੰ ਖੋਲ੍ਹੋ ਅਤੇ ਕਾਲ ਦਾ ਵਿਕਲਪ ਚੁਣੋ
2.ਇਸ ਤੋਂ ਬਾਅਦ Create a room ਵਿਕਲਪ ਤੇ ਕਲਿਕ ਕਰੋ
3.ਹੁਣ ਜਿਵੇਂ ਹੀ ਤੁਸੀਂ ਜਾਰੀ ਰੱਖੋ ਚੋਣ ਵਿੱਚ ਜਾਉਗੇ, ਇਹ ਤੁਹਾਨੂੰ ਮੈਸੇਂਜਰ ਐਪ ਤੇ ਲੈ ਜਾਵੇਗਾ
4.ਹੁਣ Try it, when prompted ਤੇ ਕਲਿਕ ਕਰੋ
5.ਇਸ ਤੋਂ ਬਾਅਦ Create Room ਤੇ ਕਲਿਕ ਕਰੋ ਅਤੇ ਰੂਮ ਦਾ ਇੱਕ ਨਾਂ ਰਖੋ
6.ਹੁਣ Send Link on WhatsApp ਤੇ ਕਲਿਕ ਕਰੋ। ਇਸ ਨਾਲ WhatsApp ਫਿਰ ਤੋਂ ਖੁੱਲ ਜਾਵੇਗਾ।
7. ਹੁਣ ਤੁਸੀਂ ਸੰਪਰਕ ਜਾਂ ਸਮੂਹਾਂ ਵਿੱਚ ਇਸ ਕਮਰੇ ਦਾ ਲਿੰਕ ਸਾਂਝਾ ਕਰ ਸਕਦੇ ਹੋ।

WhatsApp room Join ਕਰਨ ਦਾ ਤਰੀਕਾ

1. WhatsApp ਤੇ ਮਿਲੇ ਰੂਮ ਲਿੰਕ ਤੇ ਕਲਿਕ ਕਰੋ
2. ਇਹ ਲਿੰਕ ਮੈਸੇਂਜਰ ਐਪ ਜਾਂ ਵੈਬਸਾਇਟ ਤੇ ਲੈ ਜਾਵੇਗਾ।
3. ਹੁਣ ਰੂਮ ਵਿੱਚ ਸ਼ਾਮਲ ਹੋਣ ਤੋਂ ਬਾਅਦ, ਤੁਸੀਂ ਇਕੋ ਸਮੇਂ 50 ਲੋਕਾਂ ਨਾਲ ਵੀਡਿਓ ਜਾਂ ਆਡੀਓ ਕਾਲ ਕਰ ਸਕਦੇ ਹੋ।