WhatsApp Beta Green Screen Issue: ਜੇਕਰ ਤੁਸੀਂ WhatsApp ਦਾ ਬੀਟਾ ਵਰਜ਼ਨ ਵਰਤ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਦਰਅਸਲ, ਐਪ ਦੇ ਬੀਟਾ 2.24.24.5 ਵਰਜ਼ਨ ਵਿੱਚ ਇੱਕ ਵੱਡਾ ਬੱਗ ਸਾਹਮਣੇ ਆਇਆ ਹੈ। ਇਸ ਬੱਗ ਕਾਰਨ ਯੂਜ਼ਰਸ ਦੇ ਫੋਨ ਦੀ ਸਕਰੀਨ ਪੂਰੀ ਤਰ੍ਹਾਂ ਹਰੀ ਹੋ ਰਹੀ ਹੈ। ਇਸ ਸਮੱਸਿਆ ਦਾ ਸਾਹਮਣਾ ਖਾਸ ਤੌਰ 'ਤੇ ਹਜ਼ਾਰਾਂ ਐਂਡਰਾਇਡ ਯੂਜ਼ਰਸ ਨੂੰ ਕਰਨਾ ਪੈ ਰਿਹਾ ਹੈ। ਹਾਲਾਂਕਿ, iOS ਬੀਟਾ ਟੈਸਟਰ ਇਸ ਸਮੇਂ ਅਜਿਹੀ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰ ਰਹੇ ਹਨ।


ਦਰਅਸਲ, ਜਿਵੇਂ ਹੀ ਕੋਈ ਯੂਜ਼ਰਸ ਚੈਟ ਜਾਂ ਮੈਸੇਜ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ, ਸਕ੍ਰੀਨ ਅਚਾਨਕ ਹਰੀ ਹੋ ਜਾਂਦੀ ਹੈ। ਐਪ ਬੰਦ ਹੋਣ ਤੱਕ ਪੂਰੀ ਸਕ੍ਰੀਨ ਹਰੀ ਹੋ ਜਾਂਦੀ ਹੈ। ਹਜ਼ਾਰਾਂ ਉਪਭੋਗਤਾ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇਸ ਸਮੱਸਿਆ ਨੂੰ ਲੈ ਕੇ ਕੁਝ ਐਕਸ ਯੂਜ਼ਰਸ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦਾ ਵਟਸਐਪ ਬੀਟਾ ਵਰਜ਼ਨ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਹੈ ਅਤੇ ਇਸ ਦੀ ਵਰਤੋਂ ਕਰਦੇ ਸਮੇਂ ਸਕ੍ਰੀਨ ਵਾਰ-ਵਾਰ ਹਰੀ ਹੋ ਜਾਂਦੀ ਹੈ। ਹਾਲਾਂਕਿ ਮੈਟਾ ਵੱਲੋਂ ਇਸ ਸਮੱਸਿਆ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਕਿਹਾ ਜਾ ਰਿਹਾ ਹੈ ਕਿ ਕੰਪਨੀ ਜਲਦ ਹੀ ਇਸ ਸਮੱਸਿਆ ਨੂੰ ਹੱਲ ਕਰ ਸਕਦੀ ਹੈ।


ਜਾਣੋ ਇਸ ਸਮੱਸਿਆ ਦਾ ਕਿਵੇਂ ਕਰ ਸਕਦੇ ਹੱਲ


ਫਿਲਹਾਲ ਵਟਸਐਪ ਦੇ ਸਟੇਬਲ ਵਰਜ਼ਨ 'ਚ ਇਹ ਸਮੱਸਿਆ ਮੌਜੂਦ ਨਹੀਂ ਹੈ। ਜੇਕਰ ਤੁਸੀਂ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੇ ਹੋ ਤਾਂ ਕੁਝ ਸਟੈਪਸ ਫੋਲੋ ਕਰਨੇ ਪੈਣਗੇ। 
1. WhatsApp ਦੇ ਬੀਟਾ ਵਰਜ਼ਨ ਤੋਂ ਸਟੇਬਰ ਵਰਜ਼ਨ 'ਤੇ ਸਵਿਚ ਕਰੋ। ਇਸ ਨਾਲ ਤੁਹਾਡਾ WhatsApp ਪੂਰੀ ਤਰ੍ਹਾਂ ਸਿਕਿਊਰ ਹੋ ਜਾਵੇਗਾ।


2. ਜੇਕਰ ਸੰਭਵ ਹੋਵੇ ਤਾਂ WhatsApp ਵੈੱਬ ਜਾਂ ਹੋਰ ਸਾਰੀਆਂ ਡਿਵਾਈਸਾਂ ਜਿਵੇਂ ਕਿ ਲੈਪਟਾਪ, ਟੈਬਲੇਟ ਜਾਂ ਆਈਫੋਨ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਸੀਂ ਬੱਗ ਤੋਂ ਬਚ ਸਕਦੇ ਹੋ।


3. WhatsApp ਨੂੰ ਹਟਾਓ ਅਤੇ ਫਿਰ ਤੋਂ ਇੰਸਟਾਲ ਕਰੋ। ਪਰ ਧਿਆਨ ਰੱਖੋ ਕਿ ਅਜਿਹਾ ਕਰਨ ਤੋਂ ਪਹਿਲਾਂ,  Google Cloud 'ਤੇ ਆਪਣੇ ਸੰਦੇਸ਼ਾਂ ਦਾ ਬੈਕਅਪ ਲੈਣਾ ਨਾ ਭੁੱਲੋ, ਤਾਂ ਜੋ ਤੁਹਾਡੀਆਂ ਚੈਟਾਂ ਸੁਰੱਖਿਅਤ ਰਹਿ ਸਕੇ।


4. ਇਸ ਤੋਂ ਇਲਾਵਾ, ਤੁਸੀਂ ਮੇਟਾ ਦੇ ਈਸ਼ੂ ਨੂੰ ਹੱਲ ਕਰਨ ਤੱਕ ਦਾ ਇੰਤਜ਼ਾਰ ਕਰ ਸਕਦੇ ਹੋ।