ਨਵੀਂ ਦਿੱਲੀ: ਮੈਸੇਜਿੰਗ ਐਪ ਵਾਟਸਐਪ ‘ਮਾਰਕ ਐੱਜ ਰੀਡ’ ਤੇ ‘ਮਿਊਟ ਬਟਨ’ ਦਾ ਫੀਚਰ ਲੈ ਕੇ ਆ ਰਿਹਾ ਹੈ। ਦੋਵਾਂ ਫੀਚਰ ਦੀ ਮਦਦ ਨਾਲ ਐਪ ਦੇ ਨੋਟੀਫਿਕੇਸ਼ਨ ਤੋਂ ਹੀ ਇਸ ਨੂੰ ਮਾਰਕ ਐੱਜ ਰੀਡ ਤੇ ਮਿਊਟ ਕੀਤਾ ਜਾ ਸਕੇਗਾ। ਇਹ ਫੀਚਰ ਯੂਜ਼ਰਸ ਨੂੰ ਉਦੋ ਨਜ਼ਰ ਆਏਗਾ, ਜਦੋਂ ਉਹ ਇੱਕ ਸੰਪਰਕ ਤੋਂ 51 ਤੋਂ ਵੱਧ ਮੈਸੇਜਸ ਰਿਸੀਵ ਕਰਨਗੇ। ਇਸ ਫੀਚਰ ਨੂੰ ਵਟਸਐਪ ਦੇ ਐਂਡਰਾਇਡ ਬੀਟਾ ਵਰਸ਼ਨ ’ਤੇ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਦੂਜੇ ਬੰਨੇ ਵਟਸਐਪ ’ਤੇ ਇੱਕ ਹੋਰ ਫੀਚਰ ‘ਪ੍ਰੀਵਿਊ ਸਟਿੱਕਰ’ ਦੀ ਵੀ ਟੈਸਟਿੰਗ ਕੀਤੀ ਜਾ ਰਹੀ ਹੈ। ਵਟਸਐਪ ’ਤੇ ਸਟਿੱਕਰ ਲਿਆਉਣ ਦਾ ਐਲਾਨ ਫੇਸਬੁੱਕ ਨੇ ਆਪਣੀ ਡਵੈਲਪਰ ਕਾਨਫਰੰਸ F8 ਵਿੱਚ ਕੀਤਾ ਹੈ। ਇਸ ਸਟਿੱਕਰ ਜ਼ਰੀਏ ਵਾੱਟਸਐਪ ਵੀ-ਚੈਟ ਤੇ ਸਕਾਈਪ ਵਰਗੀਆਂ ਐਪ ਨੂੰ ਚੰਗੀ ਟੱਕਰ ਦਏਗਾ। ਮਿਊਟ ਬਟਨ ਦੀ ਗੱਲ ਕਰੀਏ ਤਾਂ ਇਸ ਨਾਲ ਜ਼ਿਆਦਾ ਮੈਸੇਜਸ ਭੇਜਣ ਵਾਲੇ ਸੰਪਰਕਾਂ ਨੂੰ ਮਿਊਟ ਕੀਤਾ ਜਾ ਸਕਦਾ ਹੈ। ਇਸ ਲਈ ਖ਼ਾਸ ਹੱਦ ਤੈਅ ਕੀਤੀ ਗਈ ਹੈ। ਜੇ ਕੋਈ 51 ਤੋਂ ਜ਼ਿਆਦਾ ਮੈਸੇਜਸ ਭੇਜ ਰਿਹਾ ਹੈ ਤਾਂ ਬਿਨ੍ਹਾਂ ਐਪ ਨੂੰ ਐਕਸੈੱਸ ਕੀਤਿਆਂ ਇਸ ਨੂੰ ਮਿਊਟ ਕੀਤਾ ਜਾ ਸਕਦਾ ਹੈ। ਨੋਟੀਫਿਕੇਸ਼ਨ ਪੈਨਲ ਵਿੱਚ ਰਿਪਲਾਈ ਟੂ ਦੇ ਕੋਲ ਹੀ ਇਹ ਆਪਸ਼ਨ ਵੀ ਨਜ਼ਰ ਆਏਗਾ। ਇਸ ਦਾ ਫਾਇਦਾ ਇਹ ਹੈ ਕਿ ਇਸ ਦੇ ਲਈ ਐਪ ਨੂੰ ਖੋਲ੍ਹਣਾ ਨਹੀਂ ਪਏਗਾ ਤੇ ਤੁਸੀਂ ਨੋਟੀਫਿਕੇਸ਼ਨ ਬਾਰ ਤੋਂ ਹੀ ਸੰਪਰਕ ਨੂੰ ਮਿਊਟ ਕਰ ਸਕਦੇ ਹੋ। ਸਟਿੱਕਰ ਪ੍ਰੀਵਿਊ ਦੀ ਗੱਲ ਕੀਤੀ ਜਾਏ ਤਾਂ ਇਹ ਅਪਡੇਟ 2.18.218 ਦਾ ਹਿੱਸਾ ਹੋਏਗਾ। ਵਾੱਟਸਐਪ ਵਿੱਚ ਸਟਿੱਕਰ ਸਟੋਰ ਇੱਕ ਹਰੇ ਰੰਗ ਦੇ ‘+’ ਆਈਕਨ ਨਾਲ ਨਜ਼ਰ ਆਏਗਾ। ਇਸ ’ਤੇ ਇੱਕ ਵਾਰ ਟੈਪ ਕਰ ਕੇ ਯੂਜ਼ਰ ਸਟਿੱਕਰ ਪੈਕ ਅਪਡੇਟ ਕਰ ਸਕਣਗੇ।