WhatsApp Diwali Sticker: ਦੀਵਾਲੀ ਕਰਕੇ WhatsApp ਆਪਣੇ ਯੂਜ਼ਰਸ ਲਈ 'ਹੈਪੀ ਦੀਵਾਲੀ' ਦਾ ਸਟਿੱਕਰ ਪੈਕ ਲੈ ਕੇ ਆਇਆ ਹੈ। ਇਸ ਵਿਸ਼ੇਸ਼ ਫੀਚਰ ਨੂੰ ਇਸ ਲਈ ਜੋੜਿਆ ਗਿਆ ਹੈ ਤਾਂ ਜੋ ਲੋਕ ਦੀਵਾਲੀ 'ਤੇ ਆਪਣੇ ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਦੀਵਾਲੀ ਦੇ ਮੈਸੇਜ ਭੇਜ ਸਕਣ। ਇਹ ਸਟਿੱਕਰ ਪੈਕ ਐਂਡਰਾਇਡ ਉਪਭੋਗਤਾਵਾਂ ਦੇ ਨਾਲ-ਨਾਲ iOS ਉਪਭੋਗਤਾਵਾਂ ਲਈ ਹੈ। ਤੁਸੀਂ ਇਸਨੂੰ ਡਿਫੌਲਟ ਸਟਿੱਕਰ ਟਰੇ ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਨੂੰ ਡਾਊਨਲੋਡ ਕਰਨ ਦੀ ਪੂਰੀ ਪ੍ਰਕਿਰਿਆ ਕੀ ਹੈ, ਆਓ ਜਾਣਦੇ ਹਾਂ ਵਿਸਥਾਰ ਨਾਲ।


ਦੀਵਾਲੀ ਦੀ ਥੀਮ 'ਤੇ ਸਟਿੱਕਰ


ਵ੍ਹੱਟਸਐਪ ਨੇ ਇਹ ਸਟਿੱਕਰ ਫੀਚਰ ਦੀਵਾਲੀ ਦੀ ਥੀਮ 'ਤੇ ਬਣਾਇਆ ਹੈ। ਤਾਂ ਜੋ ਲੋਕ ਆਪਣੇ ਦੋਸਤਾਂ ਨੂੰ ਮਜ਼ਾਕੀਆ ਅਤੇ ਵੱਖ-ਵੱਖ ਤਰ੍ਹਾਂ ਦੇ ਆਕਰਸ਼ਕ ਦੀਵਾਲੀ ਸੰਦੇਸ਼ ਭੇਜ ਕੇ ਇਸ ਤਿਉਹਾਰ ਦਾ ਵੱਧ ਤੋਂ ਵੱਧ ਆਨੰਦ ਲੈ ਸਕਣ। ਇਸ ਵਿੱਚ ਦਿੱਤਾ ਗਿਆ ਹਰ ਸਟਿੱਕਰ ਦੀਵਾਲੀ, ਰੋਸ਼ਨੀ ਦੇ ਤਿਉਹਾਰ ਨਾਲ ਸਬੰਧਤ ਹੈ। ਜੇਕਰ ਤੁਹਾਨੂੰ ਵ੍ਹੱਟਸਐਪ 'ਚ ਸਟਿੱਕਰ ਟ੍ਰੇਅ ਨਜ਼ਰ ਨਹੀਂ ਆ ਰਹੀ ਹੈ, ਤਾਂ ਇਸ ਨੂੰ ਅਪਡੇਟ ਕਰ ਲਓ।


ਇਸ ਤਰ੍ਹਾਂ ਡਾਊਨਲੋਡ ਕਰੋ



  • ਸਭ ਤੋਂ ਪਹਿਲਾਂ WhatsApp 'ਤੇ ਜਾਓ ਅਤੇ ਉਸ ਸੰਪਰਕ 'ਤੇ ਕਲਿੱਕ ਕਰੋ ਜਿਸ ਨੂੰ ਤੁਸੀਂ ਸਟਿੱਕਰ ਭੇਜਣਾ ਚਾਹੁੰਦੇ ਹੋ।

  • ਹੁਣ ਚੈਟ ਬੋਕਸ ਵਿੱਚ ਸਮਾਈਲੀ ਆਈਕਨ 'ਤੇ ਕਲਿੱਕ ਕਰੋ।

  • ਤੁਹਾਨੂੰ ਇਮੋਜੀ ਬੋਰਡ ਦੇ ਹੇਠਾਂ ਦੀਵਾਲੀ ਸਟਿੱਕਰ ਦਿਖਾਈ ਦੇਣਗੇ।

  • ਜੇਕਰ ਤੁਸੀਂ iOS ਫੋਨ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਟੈਕਸਟ ਬਾਰ ਦੇ ਸੱਜੇ ਪਾਸੇ ਇਹ ਸਟਿੱਕਰ ਵਿਕਲਪ ਦਿਖਾਈ ਦੇਵੇਗਾ। ਜਦੋਂ ਕਿ ਐਂਡ੍ਰਾਇਡ 'ਚ ਇਹ GIF ਆਪਸ਼ਨ ਦੇ ਕੋਲ ਹੋਵੇਗਾ।


ਹੁਣ ਪਲੱਸ ਆਈਕਨ 'ਤੇ ਕਲਿੱਕ ਕਰਨ ਨਾਲ, ਤੁਸੀਂ ਦੀਵਾਲੀ ਨਾਲ ਸਬੰਧਤ ਸਾਰੇ ਸਟਿੱਕਰ ਵੇਖੋਗੇ। ਇੱਥੋਂ ਤੁਸੀਂ ਉਨ੍ਹਾਂ ਨੂੰ ਡਾਊਨਲੋਡ ਕਰਕੇ ਅੱਗੇ ਭੇਜ ਸਕਦੇ ਹੋ। ਜੇਕਰ ਇਸ ਪ੍ਰਕਿਰਿਆ ਤੋਂ ਬਾਅਦ ਵੀ ਤੁਹਾਨੂੰ ਸਟਿੱਕਰ ਟ੍ਰੇ ਨਹੀਂ ਦਿਖਾਈ ਦਿੰਦੀ ਤਾਂ ਤੁਸੀਂ ਇਸ ਲਿੰਕ 'ਤੇ ਕਲਿੱਕ ਕਰਕੇ ਇਸ ਨੂੰ ਡਾਊਨਲੋਡ ਕਰ ਸਕਦੇ ਹੋ।


WhatsApp Diwali Sticker


ਜਦੋਂ ਇਹ ਡਾਊਨਲੋਡ ਹੋ ਜਾਂਦਾ ਹੈ, ਤਾਂ ਮੁੜ ਚੈਟ ਆਪਸ਼ਨ 'ਤੇ ਜਾ ਕੇ, ਇਸ ਨੂੰ ਅਟੈਚ ਕਰੋ ਅਤੇ ਜਿਸ ਨੂੰ ਤੁਸੀਂ ਭੇਜਣਾ ਚਾਹੁੰਦੇ ਹੋ, ਉਸ ਨੂੰ ਭੇਜੋ।


ਇਹ ਵੀ ਪੜ੍ਹੋ: Priyanka Gandhi on Petrol Price: ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਘਟਾਉਣ 'ਤੇ ਪ੍ਰਿਯੰਕਾ ਗਾਂਧੀ ਨੇ ਕੀਤਾ ਤੰਨਜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904