ਨਵੀਂ ਦਿੱਲੀ: ਵ੍ਹੱਟਸਐਪ ਦੇ ਸਹਿ ਸੰਸਥਾਪਕ ਬ੍ਰਾਇਨ ਐਕਟਨ ਨੇ ਫੇਸਬੁੱਕ ਨਾਲ ਆਪਣੀ ਅਣਬਣ ਨੂੰ ਜ਼ਾਹਿਰ ਕੀਤਾ ਅਤੇ ਸਟੈਂਫੋਰਡ ਯੂਨੀਵਰਸੀਟੀ ਦੇ ਵਿਦੀਆਰਥੀਆਂ ਸਾਹਮਣੇ ਲੋਕਾਂ ਨੂੰ ਫੇਸਬੁੱਕ ਖਾਤਾ ਡਿਲੀਟ ਕਰਨ ਦੀ ਵੀ ਸਲਾਹ ਦਿੱਤੀ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਵ੍ਹੱਟਸਐਪ ਨੂੰ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਕਿਉਂ ਵੇਚਿਆ।

ਐਕਟਨ ਜਦੋਂ ਫੇਸਬੁੱਕ ਬਾਰੇ ਗੱਲ ਕਰ ਰਹੇ ਸੀ ਤਾਂ ਉਨ੍ਹਾਂ ਦੇ ਨਾਲ ਐਲੋਰਾ ਇਸਰਾਨੀ ਵੀ ਸੀ ਜੋ ਫੇਸਬੁੱਕ ਦੀ ਸਾਬਕਾ ਸਾਫਟਵੇਅਰ ਇੰਜੀਨੀੳਰ ਰਹਿ ਚੁੱਕੀ ਹੈ। ਐਕਟਨ ਨੇ ਕਿਹਾ, “ਅਸੀਂ ਉਨ੍ਹਾਂ ਨੂੰ ਤਾਕਤਵਰ ਬਣਾਉਂਦੇ ਹਾਂ, ਇਹ ਗਲਤ ਹੈ। ਅਸੀਂ ਉਨ੍ਹਾਂ ਦੀ ਚੀਜ਼ਾਂ ਖਰੀਦਦੇ ਹਾਂ। ਉਨ੍ਹਾਂ ਦੀ ਹੀ ਵੈੱਬਸਾਈਟ ਲਈ ਸਾਈਨ ਅੱਪ ਕਰਦੇ ਹਾਂ। ਡਿਲੀਟ ਕਰ ਦੇਣਾ ਚਾਹੀਦਾ ਹੈ ਫੇਸਬੁਕ ਨੂੰ, ਹੈ ਨਾ?”



ਐਕਟਨ ਨੇ ਵ੍ਹੱਟਸਐਪ ਦੀ ਸ਼ੁਰੂਆਤ ਸੰਸਥਾਪਕ ਜੈਨ ਕੋਊਮ ਨਾਲ ਕੀਤੀ ਸੀ। ਫੇਸਬੁੱਕ ਨੇ ਇਸ ਕੰਪਨੀ ਨੂੰ 2014 ‘ਚ 22 ਬਿਲੀਅਨ ਡਾਲਰ ‘ਚ ਖਰੀਦੀਆ ਸੀ। ਐਕਟਨ ਨੇ ਕਿਹਾ ਕਿ ‘ਮੇਰੇ ਕੋਲ 50 ਕਰਮਚਾਰੀ ਹਨ ਅਤੇ ਮੈਂ ਉਨ੍ਹਾਂ ਦਾ ਖਿਆਲ ਰੱਖਦਾ ਹਾਂ ਤਾਂ ਸੇਲ ਨਾਲ ਜੋ ਪੈਸੇ ਆਉਂਦੇ ਹਨ ਉਸ ਦੇ ਬਾਰੇ ਵੀ ਮੈਂ ਜਾਣਕਾਰੀ ਰੱਖਦਾ ਹਾਂ।

ਫੋਰਬਸ ਨਾਲ ਇੱਕ ਇੰਟਰਵਿਊ ‘ਚ ਐਕਟਨ ਨੇ ਕਿਹਾ ਕਿ ਉਹ ਵ੍ਹੱਟਸਐਪ ਦੇ ਮੁਦਰੀਕਰਨ ਦੇ ਖਿਲਾਫ ਸੀ ਇਸ ਲਈ ਉਨ੍ਹਾਂ ਨੇ 850 ਮਿਲੀਅਨ ਡਾਲਰ ਟੇਬਲ ‘ਚ ਰੱਖ ਕੇ ਕੰਪਨੀ ਛੱਡ ਦਿੱਤੀ।