ਨਵੀਂ ਦਿੱਲੀ: ਵ੍ਹੱਟਸਐਪ (Whatsapp) ਨੇ ਹਾਲ ਹੀ ‘ਚ ਆਪਣੇ ਯੂਜ਼ਰਸ ਲਈ ਐਪ ‘ਚ ਡਾਰਕ ਮੋਡ (Dark mode) ਫੀਚਰ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਐਪ ਵਿੱਚ ਮੈਸੇਜ ਸੈਡਿਊਲ (Msg schedule) ਤੋਂ ਆਟੋ ਰਿਪਲਾਈ (auto reply) ਤੱਕ ਦੇ ਫੀਚਰਸ ਵੀ ਜਲਦੀ ਹੀ ਹਾਸਲ ਕਰੋਗੇ। ਆਓ ਜਾਣਦੇ ਹਾਂ ਵ੍ਹੱਟਸਐਪ ਵਿੱਚ ਸ਼ਾਮਲ ਕੀਤੀਆਂ ਕੁਝ ਖਾਸ ਫੀਚਰਸ ਬਾਰੇ ਜੋ ਕਿ ਤੁਹਾਡੇ ਲਈ ਵੀ ਬਹੁਤ ਫਾਇਦੇਮੰਦ ਹੋ ਸਕਦੇ ਹਨ।

ਆਟੋ ਰਿਪਲਾਈ: ਇਹ ਫੀਚਰ ਵ੍ਹੱਟਸਐਪ ‘ਤੇ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਹਾਨੂੰ ਮਿਲਣ ਵਾਲੇ ਮੈਸੇਜ ਦਾ ਜਵਾਬ ਖੁਦ ਹੀ ਚਲਾ ਜਾਵੇਗਾ। ਇਸ ਦੀ ਵਰਤੋਂ ਕਰਨ ਲਈ ਤੁਹਾਨੂੰ ਪਲੇ ਸਟੋਰ ਤੋਂ ਵ੍ਹੱਟਸਐਪ ਆਟੋ ਰਿਪਲਾਈ ਐਪ ਨੂੰ ਡਾਊਨਲੋਡ ਕਰਨਾ ਪਏਗਾ।

ਮੈਸੇਜ ਸੈਡਿਊਲ: ਜੇ ਤੁਸੀਂ ਕਿਸੇ ਨੂੰ ਰਾਤ ਦੇ 12 ਵਜੇ ਜਨਮਦਿਨ ਦੀਆਂ ਮੁਬਾਰਕਾਂ ਦੇਣਾ ਚਾਹੁੰਦੇ ਹੋ ਅਤੇ ਤੁਹਾਨੂੰ ਸੌਣਾ ਹੈ, ਤਾਂ ਮੈਸੇਜ ਸੈਡਿਊਲ ਕੀਤਾ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਵ੍ਹੱਟਸਐਪ ਸੈਡਿਊਲ ਐਪ ਨੂੰ ਡਾਊਨਲੋਡ ਕਰਨਾ ਪਏਗਾ।

ਗਰੁਪ ਕਾਲਿੰਗ ਹੋਈ ਅਸਾਨ: ਵ੍ਹੱਟਸਐਪ ਨੇ ਹਾਲ ਹੀ ਵਿੱਚ ਜਾਣਕਾਰੀ ਦਿੱਤੀ ਹੈ ਕਿ ਗਰੁਪ ਕਾਲਿੰਗ ਵਿੱਚ ਹੁਣ ਸਿਰਫ ਇੱਕ ਹੀ ਕਲਿੱਕ ਨਾਲ ਮੈਂਬਰ ਸ਼ਾਮਲ ਕੀਤੇ ਜਾ ਸਕਦੇ ਹਨ। ਪਹਿਲਾਂ ਸਾਰੇ ਚਾਰ ਮੈਂਬਰਾਂ ਨੂੰ ਗਰੁਪ ਕਾਲਿੰਗ ਵਿੱਚ ਸ਼ਾਮਲ ਕਰਨਾ ਹੁੰਦਾ ਸੀ, ਪਰ ਹੁਣ ਸਿਰਫ ਇੱਕ ਬਟਨ ‘ਤੇ ਟੈਪ ਕਰਕੇ ਮੈਂਬਰਾਂ ਨੂੰ ਇੱਕੋ ਸਮੇਂ ਗਰੁਪ ਕਾਲਿੰਗ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।

ਨਵੇਂ ਸਟਿੱਕਰ: ਕੋਰੋਨਾਵਾਇਰਸ ਕਰਕੇ ਵ੍ਹੱਟਸਐਪ ਨੇ ਆਪਣੇ ਯੂਜ਼ਰਸ ਨੂੰ ਜਾਗਰੂਕ ਕਰਨ ਲਈ ਕਈ ਨਵੇਂ ਸਟਿੱਕਰ ਵੀ ਸ਼ਾਮਲ ਕੀਤੇ ਹਨ। ਹਾਲ ਹੀ ਵਿੱਚ Together At Home ਸਟਿੱਕਰ ਪੈਕ ਪੇਸ਼ ਕੀਤਾ ਗਿਆ ਹੈ, ਇਸ ਵਿੱਚ 21 ਸਟਿੱਕਰ ਹਨ।