ਨਵੀਂ ਦਿੱਲੀ: ਅਸੀਂ ਗੱਲ ਕਰ ਰਹੇ ਹਾਂ ਆਨਲਾਈਨ ਧੋਖਾਧੜੀ ਬਾਰੇ, ਇਹ ਮਹਾਮਾਰੀ ਕੋਰੋਨਾ ਨਾਲੋਂ ਵੀ ਖ਼ਤਰਨਾਕ ਹੈ। ਸਾਈਬਰ ਅਪਰਾਧੀ ਹਰ ਦਿਨ ਲੋਕਾਂ ਦੇ ਬੈਂਕ ਖਾਤਿਆਂ ਤੋਂ ਪੈਸੇ ਗਾਈਬ ਕਰ ਰਹੇ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਸਾਈਬਰ ਅਪਰਾਧੀ ਲੋਕਾਂ ਨੂੰ ਧੋਖਾ ਦੇਣ ਲਈ ਕੋਰੋਨਾ ਦੀ ਮਦਦ ਲੈ ਰਹੇ ਹਨ। ਭਾਰਤ ਸਰਕਾਰ ਨੇ ਲੋਕਾਂ ਨੂੰ ਇਸ ਕਿਸਮ ਦੀ ਧੋਖਾਧੜੀ ਬਾਰੇ ਜਾਗਰੁਕ ਕੀਤਾ ਹੈ।


ਫੇਸਬੁੱਕ ਆਈਡੀ ਹੈਕਿੰਗ: ਸਾਈਬਰ ਚੋਰਾਂ ਨੇ ਲੋਕਾਂ ਨੂੰ ਧੋਖਾ ਦੇਣ ਦਾ ਇੱਕ ਨਵਾਂ ਤਰੀਕਾ ਲੱਭਿਆ ਹੈ। ਇਹ ਲੋਕ ਉਨ੍ਹਾਂ ਫੇਸਬੁੱਕ ਯੂਜ਼ਰਸ ਦੀ ਆਈਡੀਜ਼ ਹੈਕ ਕਰਦੇ ਹਨ ਜਿਨ੍ਹਾਂ ਨੇ ਆਪਣੇ ਪਾਸਵਰਡ ਕਮਜ਼ੋਰ ਹਨ ਅਤੇ ਫਿਰ ਵਾਲੇ ਲੋਕਾਂ ਦੀ ਆਈਡੀ ਤੋਂ ਫੇਸਬੁੱਕ ਮੈਸੇਂਜਰ ‘ਤੇ ਉਨ੍ਹਾਂ ਦੇ ਕਰੀਬੀਆਂ ਨੂੰ ਮੈਸੇਜ ਕਰਦੇ ਹਨ ਕਿ ਉਹ ਮੁਸੀਬਤ ਵਿੱਚ ਹਨ ਅਤੇ ਉਨ੍ਹਾਂ ਨੂੰ ਕੁਝ ਪੈਸਿਆਂ ਦੀ ਲੋੜ ਹੈ ਅਤੇ ਲੋਕ ਪੈਸੇ ਭੇਜ ਰਹੇ ਹਨ। ਇਹ ਠੱਗ ਪੈਸੇ ਲੈਣ ਲਈ ਫੋਨਪੇ ਜਾਂ ਗੂਗਲ ਪੇ ਦਾ ਨੰਬਰ ਦਿੰਦੇ ਹਨ।

ਪ੍ਰਧਾਨ ਮੰਤਰੀ ਕੇਅਰਜ਼ ਨਾਂ ਨਾਲ ਬਣਾਈ ਜਾਅਲੀ ਆਈਡੀ: ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਨਾਲ ਲੜਨ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦਾ ਐਲਾਨ ਕੀਤੀ ਸੀ, ਜਿਸ ਤੋਂ ਬਾਅਦ ਸਾਈਬਰ ਠੱਗਾਂ ਨੇ ਪ੍ਰਧਾਨ ਮੰਤਰੀ ਕੇਅਰਜ਼ ਦੀ ਜਾਅਲੀ ਯੂਪੀਆਈ ਆਈਡੀ ਵੀ ਬਣਾਈ। ਇਸ ਤੋਂ ਬਾਅਦ ਸਰਕਾਰ ਅਤੇ ਸਟੇਟ ਬੈਂਕ ਆਫ਼ ਇੰਡੀਆ ਨੂੰ ਪ੍ਰਧਾਨ ਮੰਤਰੀ ਕੇਅਰਜ਼ ਦੀ ਫਰਜ਼ੀ ਆਈਡੀ ਬਾਰੇ ਚੇਤਾਵਨੀ ਜਾਰੀ ਕਰਨੀ ਪਈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਕੇਅਰਜ਼ ਦੀ ਅਸਲ ਯੂਪੀਆਈ ਆਈਡੀ pmcares@sbi ਹੈ ਪਰ ਜਾਅਲੀ ਯੂਪੀਆਈ ਆਈਡੀ Pmcare@upiਦੇ ਨਾਂ ਦੀ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਾਅਲੀ ਆਈਡੀਜ਼ ਬਣਾਇਆਂ ਗਈਆਂ ਹਨ।



ਨਕਲੀ ਈ-ਮੇਲ ਤੋਂ ਰਹੋ ਸਾਵਧਾਨ: ਸਾਈਬਰ ਠੱਗ ਲਗਾਤਾਰ ਲੋਕਾਂ ਨੂੰ ਈ-ਮੇਲ ਭੇਜਦੇ ਰਹਿੰਦੇ ਹਨ ਜਿਨ੍ਹਾਂ ‘ਚ ਮਾਲਵੇਅਰ ਜਾਂ ਨਕਲੀ ਵੈੱਬ ਲਿੰਕ ਹੁੰਦੇ ਹਨ। ਸਿਕਉਰਟੀ ਫਰਮ ਬੈਰਾਕੁਡਾ ਨੈਟਵਰਕ ਮੁਤਾਬਕ, ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਪਿਸ਼ਿੰਗ ਹਮਲੇ ‘ਚ 667 ਪ੍ਰਤੀਸ਼ਤ ਵਾਧਾ ਹੋਇਆ ਹੈ। ਫਰਮ ਦਾ ਕਹਿਣਾ ਹੈ ਕਿ ਇਹ ਤੇਜ਼ੀ ਨਾਲ ਵੱਧ ਰਿਹਾ ਹੈ। ਕੋਰੋਨਾਵਾਇਰਸ ਨਾਲ ਸਬੰਧਤ ਈ-ਮੇਲ ਭੇਜ ਕੇ ਲੋਕਾਂ ਦੀ ਨਿੱਜੀ ਜਾਣਕਾਰੀ ਚੋਰੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੇ ਸਿਸਟਮ ‘ਚ ਮਾਲਵੇਅਰ ਇਨਸਟਾਲ ਕਰਵਾਏ ਜਾ ਰਹੇ ਹਨ।