ਨਵੀਂ ਦਿੱਲੀ: ਵ੍ਹਟਸਐਪ ਦਾ ਡਾਰਕ ਮੋਡ ਫੀਚਰ ਜਲਦ ਹੀ ਆਈਫੋਨ ਯੂਜ਼ਰਸ ਨੂੰ ਮਿਲਣ ਵਾਲਾ ਹੈ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ। ਹਾਲ ਹੀ 'ਚ ਵ੍ਹਟਸਐਪ ਨੇ ਇਹ ਫੀਚਰ ਐਂਡਰਾਇਡ ਦੇ ਬੀਟਾ ਯੂਜ਼ਰਸ ਨੂੰ ਦਿੱਤਾ ਹੈ। ਉੱਥੇ ਹੀ ਹੁਣ ਆਈਓਐਸ ਦੇ ਬੀਟਾ ਯੂਜ਼ਰਸ ਨੂੰ ਵੀ ਇਹ ਫੀਚਰ ਦਿੱਤਾ ਜਾ ਰਿਹਾ ਹੈ। ਜੇਕਰ ਇਸ ਦੀ ਟੈਸਟਿੰਗ ਸਫਲ ਹੋ ਜਾਂਦੀ ਹੈ ਤਾਂ ਇਹ ਫੀਚਰ ਸਾਰੇ ਯੂਜ਼ਰਸ ਨੂੰ ਦਿੱਤਾ ਜਾਵੇਗਾ।

ਇੱਕ ਰਿਪੋਰਟ ਮੁਤਾਬਕ ਆਈਫੋਨ ਯੂਜ਼ਰਸ ਨੇ ਆਈਫੋਨ ਦੇ ਵ੍ਹਟਸਐਪ ਦੇ ਡਾਰਕ ਮੋਡ ਦੇ ਕੁੱਝ ਸਕ੍ਰੀਨਸ਼ੋਟਸ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਹਨ। ਜੇਕਰ ਤੁਸੀਂ ਵੀ ਆਪਣੇ ਆਈਫੋਨ 'ਚ ਡਾਰਕ ਮੋਡ ਯੂਜ਼ ਕਰਨਾ ਹੈ ਤਾਂ ਤੁਸੀਂ ਐਪਲ ਦੇ ਟੈਸਟਫਲਾਈਟ ਪ੍ਰੋਗਰਾਮ 'ਤੇ ਰਜਿਸਟਰ ਕਰ ਸਕਦੇ ਹੋ।

ਹਾਲ ਹੀ 'ਚ ਵ੍ਹਟਸਐਪ ਨੇ ਬੀਟਾ ਵਰਜਨ 'ਤੇ ਲਾਈਵ ਲੋਕੇਸ਼ਨ ਤੇ ਡਿਲੀਟ ਮੈਸੇਜ ਫੌਰ ਐਵਰੀਵਨ ਜਿਹੇ ਫੀਚਰਸ ਵੀ ਟੈਸਟ ਕੀਤੇ ਸੀ ਜਿਸ 'ਚ ਸਫਲਤਾ ਮਿਲਣ ਤੋਂ ਬਾਅਦ ਇਸ ਨੂੰ ਸਾਰੇ ਵ੍ਹਟਸਐਪ ਯੂਜ਼ਰਸ ਨੂੰ ਦੇ ਦਿੱਤਾ ਗਿਆ ਸੀ।