ਨਵੀਂ ਦਿੱਲੀ: ਮੈਸੇਂਜਰ ਐਪਲੀਕੇਸ਼ਨ ਵ੍ਹੱਟਸਐਪ ਆਪਣੇ ਪਲੇਟਫਾਰਮ ਨੂੰ ਬਿਹਤਰ ਬਣਾਉਣ ਲਈ ਕੁਝ ਨਵੇਂ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। ਇਨ੍ਹੀਂ ਦਿਨੀਂ ਕੰਪਨੀ 'ਮਲਟੀ ਡਿਵਾਈਸ ਲੌਗਇਨ' ਤੋਂ ਲੈ ਕੇ ਕਈ ਫੀਚਰਸ 'ਤੇ ਕੰਮ ਕਰ ਰਹੀ ਹੈ। ਕੰਪਨੀ ਕੰਪਿਊਟਰਜ਼ ਵਿਚ ਵਰਤੇ ਜਾਣ ਵਾਲੇ 'ਵ੍ਹੱਟਸਐਪ ਵੈੱਬ' ਵਿਚ ਨਵੇਂ ਫੀਚਰਸ ਸ਼ਾਮਲ ਕਰਨ ਤੋਂ ਇਲਾਵਾ ਕੁਝ ਨਵੇਂ ਕਲਰ ਥੀਮ ਵੀ ਪੇਸ਼ ਕਰਨ ਜਾ ਰਹੀ ਹੈ।

ਕਈ ਨਵੇਂ ਰੰਗਾਂ ਵਿਚ ਮਿਲੇਗਾ ਥੀਮ:

ਫੇਸਬੁੱਕ ਦੀ ਮਾਲਕੀਅਤ ਵਾਲੀ ਕੰਪਨੀ ਵ੍ਹੱਟਸਐਪ ਪਹਿਲਾਂ ਤੋਂ ਮਸ਼ਹੂਰ 'ਡਾਰਕ ਥੀਮ' ਦੇ ਨਾਲ ਕੁਝ ਨਵੇਂ ਰੰਗ ਪੇਸ਼ ਕਰੇਗੀ। ਨਵੇਂ ਰੰਗਾਂ ਦੇ ਅਧਾਰ 'ਤੇ ਵੱਖ-ਵੱਖ ਥੀਮ ਵੀ ਬਣਾਏ ਜਾ ਰਹੇ ਹਨ, ਜਿਸ 'ਤੇ ਕੰਮ ਚੱਲ ਰਿਹਾ ਹੈ।

ਵ੍ਹੱਟਸਐਪ ‘ਚ ਨਵੇਂ ਅਪਡੇਟਾਂ ‘ਤੇ ਨਜ਼ਰ ਰੱਖਣ ਵਾਲੀ ਵੈਬਸਾਈਟ WABetaInfo ਮੁਤਾਬਕ, ਕੰਪਨੀ ਗ੍ਰੇ, ਯੈਲੋ ਅਤੇ ਗ੍ਰੀਨ ਰੰਗ ਦੇ ਥੀਮਾਂ 'ਤੇ ਕੰਮ ਕਰ ਰਹੀ ਹੈ ਅਤੇ ਡਾਰਕ ਥੀਮ ਦੇ ਨਾਲ ਯੂਜ਼ਰਸ ਇਹ ਥੀਮ ਵੀ ਹਾਸਲ  ਕਰਨ ਦੇ ਯੋਗ ਹੋਣਗੇ।

WhatsApp Web ਵਿੱਚ ਗਰੂਪ ਵੀਡੀਓ ਕਾਨਫਰੰਸਿੰਗ:

ਇਸਦੇ ਨਾਲ ਹੀ ਕੰਪਨੀ ਨੇ 'ਵ੍ਹੱਟਸਐਪ ਵੈੱਬ' ਨੂੰ ਵਧੇਰੇ ਲਾਭਦਾਇਕ ਬਣਾਉਣ ਲਈ ਵੀ ਜ਼ੋਰ ਦਿੱਤਾ ਹੈ। ਵੈਬ ‘ਚ ਅਜੇ ਕਾਲਿੰਗ ਸਹੂਲਤ ਨਹੀਂ ਹੈ। ਰਿਪੋਰਟ ਮੁਤਾਬਕ, ਕੰਪਨੀ ਹੁਣ ਵੈਬ ਵਿੱਚ ਵੀ ਕਾਲਿੰਗ ਫੀਚਰ ਦੇਣ ‘ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਵੈਬ ‘ਚ ਵੀਡੀਓ ਕਾਲਿੰਗ ਦੀ ਸਹੂਲਤ ਦੇ ਨਾਲ-ਨਾਲ ਗਰੂਪ ਵੀਡੀਓ ਕਾਨਫਰੰਸਿੰਗ ਵੀ ਦੇ ਸਕਦੀ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904