WhatsApp Wallpapers On Voice Call: ਵੱਟਸਐਪ ਪਲੇਟਫ਼ਾਰਮ 'ਤੇ ਹੋਰ ਜ਼ਿਆਰਾ ਪਰਸਨਲਾਈਜੇਸ਼ਨ ਫੀਚਰਸ ਨੂੰ ਜੋੜਨ ਲਈ ਜਾਣਿਆ ਜਾਂਦਾ ਹੈ। ਇੰਸਟੈਂਟ ਮੈਸੇਜਿੰਗ ਸਰਵਿਸ ਨੇ ਕੁਝ ਸਮਾਂ ਪਹਿਲਾਂ ਚੈਟ ਬੇਸਡ ਵਾਲਪੇਪਰ ਸਪੋਰਟ ਜੋੜਿਆ ਸੀ, ਜੋ ਯੂਜਰਾਂ ਨੂੰ ਹਰੇਕ ਚੈਟ ਤੇ ਗਰੁੱਪ ਲਈ ਵੱਖਰਾ ਚੈਟ ਬੈਕਗ੍ਰਾਊਂਡ ਦੀ ਇਜਾਜ਼ਤ ਦਿੰਦਾ ਹੈ। ਹਾਲਾਂਕਿ ਜਦੋਂ ਯੂਜਰ ਕਿਸੇ ਨੂੰ ਵੱਟਸਐਪ ਵੌਇਸ ਕਾਲ ਕਰਦੇ ਹਨ ਤਾਂ ਇੱਕ ਡਿਫ਼ਾਲਟ ਸਕ੍ਰੀਨ ਬੈਕਗ੍ਰਾਉਂਡ ਬਣ ਜਾਵੇਗੀ।



ਇਹ ਜਲਦੀ ਹੀ ਬਦਲ ਸਕਦਾ ਹੈ। ਇੱਕ ਨਵੀਂ ਰਿਪੋਰਟ ਦੇ ਅਨੁਸਾਰ ਵੱਟਸਐਪ ਜਲਦੀ ਹੀ ਯੂਜਰਾਂ ਨੂੰ ਆਪਣੇ ਚੈਟ ਬੈਕਗ੍ਰਾਉਂਡ ਨੂੰ ਆਪਣੇ ਇਨ-ਕਾਲ ਵਾਲਪੇਪਰ ਵਜੋਂ ਵਰਤਣ ਦੀ ਮਨਜ਼ੂਰੀ ਦੇ ਸਕਦਾ ਹੈ। ਇਸ 'ਚ ਨਿੱਜੀ ਚੈਟ ਵਾਲਪੇਪਰ ਸ਼ਾਮਲ ਹਨ, ਜੋ ਯੂਜਰਾਂ ਨੇ ਵੱਖ-ਵੱਖ ਚੈਟਾਂ ਵਿੱਚ ਸੈੱਟ ਕੀਤੇ ਹਨ। ਲੀਕ ਹੋਈ ਤਸਵੀਰ 'ਚ ਅਸੀਂ ਦੇਖ ਸਕਦੇ ਹਾਂ ਕਿ ਇਹ ਫੀਚਰ ਕਿਸ ਤਰ੍ਹਾਂ ਦੀ ਦਿਖਾਈ ਦਿੰਦਾ ਹੈ।

ਇਹ ਫੀਚਰ ਕਥਿਤ ਤੌਰ 'ਤੇ ਅਜੇ ਵੀ ਡਿਵੈਲਪਮੈਂਟ 'ਚ ਹੈ ਅਤੇ ਅਜੇ ਤੱਕ ਐਂਡਰੌਇਡ ਜਾਂ ਆਈਓਐਸ 'ਤੇ ਐਪ ਦੇ ਬੀਟਾ ਵਰਜ਼ਨ ਨੂੰ ਹਿੱਟ ਨਹੀਂ ਕੀਤਾ ਗਿਆ ਹੈ। ਜੇਕਰ ਤੁਸੀਂ ਵੱਟਸਐਪ ਦੇ ਸਟੇਬਲ ਵਰਜ਼ਨ ਦੀ ਵਰਤੋਂ ਕਰਦੇ ਹੋ ਤਾਂ ਨਵੇਂ ਫੀਚਰ ਦੇ ਅਪਡੇਟ ਦੀ ਉਡੀਕ ਨਾ ਕਰੋ, ਕਿਉਂਕਿ ਇਸ 'ਚ ਕੁਝ ਸਮਾਂ ਲੱਗ ਸਕਦਾ ਹੈ।

ਹੋਰ ਖਬਰਾਂ 'ਚ ਆਈਓਐਸ 15 'ਤੇ ਵੱਟਸਐਪ ਨੇ ਹਾਲ ਹੀ 'ਚ ਕੁਝ ਨਵੇਂ ਫੀਚਰ ਸ਼ਾਮਲ ਕੀਤੇ ਹਨ। ਇਸ 'ਚ ਫੋਕਸ ਮੋਡ ਲਈ ਸਪੋਰਟ ਤੇ ਨੋਟੀਫ਼ਿਕੇਸ਼ਨ ਦੇ ਨਾਲ ਗਰੁੱਪ ਤੇ ਪ੍ਰੋਫਾਈਲ ਪਿਕਰਚਰਸ ਡਿਸਪਲੇ ਸ਼ਾਮਲ ਹੈ।

ਐਪ ਨੇ ਵੌਇਸ ਨੋਟਸ ਨੂੰ ਰਿਕਾਰਡ ਕਰਦੇ ਸਮੇਂ ਪੌਜ਼ ਅਤੇ ਰਿਜ਼ਿਊਮ ਸਪੋਰਟ ਵੀ ਜੋੜਿਆ। ਇਹ ਵਿਸ਼ੇਸ਼ਤਾ ਉਦੋਂ ਲਾਭਦਾਇਕ ਹੋ ਸਕਦੀ ਹੈ ਜਦੋਂ ਤੁਹਾਨੂੰ ਵੌਇਸ ਨੋਟ ਲੈਣ ਦੌਰਾਨ ਕਿਸੇ ਵੱਲੋਂ ਰੁਕਾਵਟ ਪਵੇ ਜਾਂ ਲੰਬੇ ਵੌਇਸ ਨੋਟ ਨੂੰ ਰਿਕਾਰਡ ਕਰਦੇ ਸਮੇਂ ਇੱਕ ਬ੍ਰੇਕ ਲੈਣ ਦੀ ਲੋੜ ਪਵੇ। ਐਪ ਦੇ ਨਵੇਂ ਅਪਡੇਟ 'ਚ ਨਵੀਆਂ ਵਿਸ਼ੇਸ਼ਤਾਵਾਂ ਉਪਲੱਬਧ ਹਨ। ਜੇਕਰ ਤੁਸੀਂ ਆਪਣੀ ਐਪ ਨੂੰ ਅਪਡੇਟ ਨਹੀਂ ਕੀਤਾ ਹੈ ਤਾਂ ਤੁਸੀਂ ਐਪ ਸਟੋਰ ਤੋਂ ਅਪਡੇਟ ਕਰਕੇ ਉਨ੍ਹਾਂ ਫੀਚਰਸ ਦਾ ਆਨੰਦ ਲੈ ਸਕਦੇ ਹੋ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904