ਵ੍ਹੱਟਸਐਪ 'ਚ ਤਬਦੀਲੀ, ਨਵਾਂ ਅਪਡੇਟ ਰੋਲ ਆਊਟ
ਏਬੀਪੀ ਸਾਂਝਾ | 22 Jan 2020 11:37 AM (IST)
ਵ੍ਹੱਟਸਐਪ ਨੇ ਆਪਣੇ ਗੂਗਲ ਪਲੇ ਬੀਟਾ ਪ੍ਰੋਗਰਾਮ ਰਾਹੀਂ ਨਵਾਂ ਅਪਡੇਟ 2.20.13 ਵਰਜਨ ਰੋਲ ਆਊਟ ਕਰ ਦਿੱਤਾ ਹੈ। ਹਾਸਲ ਜਾਣਕਾਰੀ ਮੁਤਾਬਕ ਇਸ ਅਪਡੇਟ 'ਚ ਯੂਜ਼ਰਸ ਨੂੰ ਅਜਿਹੇ ਫੀਚਰਸ ਮਿਲਣਗੇ ਜਿਸ ਦੀ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਉੜੀਕ ਸੀ। ਜਾਣਕਾਰੀ ਮਿਲੀ ਹੈ ਕਿ ਮੈਸੇਜਿੰਗ ਐਪ ਵ੍ਹੱਟਸਐਪ ਨੇ ਬੀਟਾ ਵਰਜਨ 'ਤੇ ਡਾਰਕ ਮੋਡ ਆਨ ਲਾਂਚ ਕਰ ਦਿੱਤਾ ਹੈ।
ਨਵੀਂ ਦਿੱਲੀ: ਵ੍ਹੱਟਸਐਪ ਨੇ ਆਪਣੇ ਗੂਗਲ ਪਲੇ ਬੀਟਾ ਪ੍ਰੋਗਰਾਮ ਰਾਹੀਂ ਨਵਾਂ ਅਪਡੇਟ 2.20.13 ਵਰਜਨ ਰੋਲ ਆਊਟ ਕਰ ਦਿੱਤਾ ਹੈ। ਹਾਸਲ ਜਾਣਕਾਰੀ ਮੁਤਾਬਕ ਇਸ ਅਪਡੇਟ 'ਚ ਯੂਜ਼ਰਸ ਨੂੰ ਅਜਿਹੇ ਫੀਚਰਸ ਮਿਲਣਗੇ ਜਿਸ ਦੀ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਉੜੀਕ ਸੀ। ਜਾਣਕਾਰੀ ਮਿਲੀ ਹੈ ਕਿ ਮੈਸੇਜਿੰਗ ਐਪ ਵ੍ਹੱਟਸਐਪ ਨੇ ਬੀਟਾ ਵਰਜਨ 'ਤੇ ਡਾਰਕ ਮੋਡ ਆਨ ਲਾਂਚ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਵ੍ਹੱਟਸਐਪ ਯੂਜ਼ਰਸ ਨੂੰ ਚੈਟ 'ਚ ਵੱਖਰੇ ਕੱਲਰ 'ਚ ਬਦਲਣ ਦਾ ਮੌਕਾ ਮਿਲੇਗਾ। ਡਾਰਕ ਥੀਮ ਫੀਚਰ ਦੀ ਲੁੱਕ ਦਾ ਸਕਰੀਨ ਸ਼ੋਰਟ ਵੀ ਬੀਟਾਇੰਫੋ ਨੇ ਸ਼ੇਅਰ ਕੀਤਾ ਹੈ। ਇਸ 'ਚ ਯੂਜ਼ਰਸ ਨੂੰ ਚਾਰ ਹੋਰ ਆਪਸ਼ਨ ਮਿਲਣਗੇ, Light theme, Dark theme, System Default ਤੇ Set by Battery Saver.