ਨਵੀਂ ਦਿੱਲੀ: WhatsApp ਨੇ ਹਾਲ ਹੀ 'ਚ ਡਾਰਕ ਮੋਡ ਫੀਚਰ ਲਾਂਚ ਕੀਤਾ ਸੀ। ਇਸ ਤੋਂ ਬਾਅਦ ਗਰੁੱਪ ਕਾਲਿੰਗ 'ਚ ਵੀ ਜ਼ਿਆਦਾ ਯੂਜ਼ਰਸ ਦੀ ਲਿਮਟ ਵਧਾਉਣ ਦਾ ਐਲਾਨ ਕੀਤਾ ਸੀ। ਹੁਣ ਇਹ ਫੀਚਰ ਅਪਡੇਟ ਜ਼ਰੀਏ ios ਯੂਜ਼ਰਸ ਨੂੰ ਦਿੱਤਾ ਜਾ ਰਿਹਾ ਹੈ।


iPhone ਯੂਜ਼ਰਸ ਇੱਕ ਅਪਡੇਟ ਮਗਰੋਂ ਇਸ ਫੀਚਰ ਦਾ ਆਨੰਦ ਮਾਣ ਸਕਦੇ ਹਨ ਜਿਸ ਤੋਂ ਬਾਅਦ ਅੱਠ ਲੋਕ ਇੱਕ ਵੇਲੇ ਗਰੁੱਪ ਵੀਡੀਓ ਕਾਲ ਕਰ ਸਕਦੇ ਹਨ। ਇਹ ਫੀਚਰ ਗਰੁੱਪ ਵੀਡੀਓ ਕਾਲਿੰਗ ਤੋਂ ਬਿਨਾਂ ਗਰੁੱਪ ਵਾਇਸ ਕਾਲਿੰਗ 'ਚ ਵੀ ਚੱਲੇਗਾ। ਇਸ ਤੋਂ ਪਹਿਲਾਂ ਇਹ ਫੀਚਰ ਐਂਡਰਾਇਡ ਯੂਜ਼ਰਸ ਲਈ ਆਇਆ ਸੀ। WhatsApp ਦੇ ਨਵੇਂ iOS ਅਪਡੇਟ 'ਚ ਯੂਜ਼ਰਸ ਨੂੰ ਵਿਜ਼ੁਅਲ ਬਦਲਾਅ ਵੀ ਦੇਖਣ ਨੂੰ ਮਿਲਣਗੇ। iPhone ਯੂਜ਼ਰਸ ਐਪ ਸਟੋਰ 'ਚ ਜਾ ਕੇ WhatsApp ਅਪਡੇਟ ਕਰ ਸਕਦੇ ਹਨ।


WhatsApp ਹੈਡ ਵਿਲ ਕੈਥਕਾਰਟ ਨੇ ਇਸੇ ਹਫ਼ਤੇ ਸਪਸ਼ਟ ਕੀਤਾ ਕਿ ਹਫ਼ਤੇ 'ਚ ਐਂਡਰਾਇਡ ਤੇ iOS 'ਚ ਨਵਾਂ ਅਪਡੇਟ ਦਿੱਤਾ ਜਾਵੇਗਾ। ਉੱਥੇ ਹੀ WhatsApp ਦੀ ਪੇਰੈਂਟ ਕੰਪਨੀ ਫੇਸਬੁੱਕ ਮੁਤਾਬਕ WhatsApp 'ਤੇ ਕੀਤੇ ਗਏ ਵਾਇਸ ਤੇ ਵੀਡੀਓ ਕਾਲ ਐਂਡ ਟੂ ਐਂਡ ਇਨਕ੍ਰਿਪਟਡ ਹੁੰਦੇ ਹਨ। ਯਾਨੀ ਦੋ ਲੋਕਾਂ ਤੋਂ ਇਲਾਵਾ ਕੋਈ ਵੀ ਤੀਜਾ ਪ੍ਰਾਈਵੇਟ ਗੱਲਬਾਤ ਨੂੰ ਨਹੀਂ ਸੁਣ ਸਕਦਾ। ਇੱਥੋਂ ਤਕ ਕਿ ਇਸ ਐਨਕ੍ਰਿਪਸ਼ਨ ਤਹਿਤ ਕੰਪਨੀ ਵੀ ਇਸ ਨੂੰ ਐਕਸੈੱਸ ਨਹੀਂ ਕਰ ਸਕਦੀ।


ਮੌਜੂਦਾ ਸਮੇਂ ਭਾਰਤ ਸਮੇਤ ਕਈ ਦੇਸ਼ਾਂ 'ਚ ਲੌਕਡਾਊਨ ਦੀ ਸਥਿਤੀ ਹੈ ਜਿਸ ਕਾਰਨ ਜ਼ਿਆਦਾਤਰ ਲੋਕ ਵਰਕ ਫਰੌਮ ਹੋਮ ਕਰ ਰਹੇ ਹਨ। ਲੌਕਡਾਊਨ ਕਾਰਨ ਇਸ ਸਮੇਂ ਗਰੁੱਪ ਵੀਡੀਓ ਕਾਲਿੰਗ ਦੀ ਮੰਗ ਲਗਾਤਾਰ ਤੇਜ਼ੀ ਨਾ ਵਧ ਰਹੀ ਹੈ। ਜ਼ਿਆਦਾਤਰ ਲੋਕ Zoom ਐਪ ਦੀ ਵਰਤੋਂ ਕਰ ਰਹੀਆਂ ਹਨ। ਅਜਿਹੇ 'ਚ ਫੇਸਬੁੱਕ ਜਿਹੀਆਂ ਵੱਡੀਆਂ ਕੰਪਨੀਆਂ ਵੀ ਆਪਣੀ ਗਰੁੱਪ ਵੀਡੀਓ ਕਾਲਿੰਗ ਬਿਹਤਰ ਕਰਨ ਦੇ ਯਤਨ ਕਰ ਰਹੀਆਂ ਹਨ।