ਸਥਿਤੀ ਆਮ ਹੁੰਦਿਆਂ ਹੀ ਕਾਪੀਆਂ ਦੀ ਜਾਂਚ ਸ਼ੁਰੂ:
ਇਸ ਦੇ ਨਾਲ ਹੀ ਕਲਾਸ 12ਵੀਂ ਦੇ ਬਾਕੀ 12 ਵਿਸ਼ਿਆਂ ‘ਚ ਸਿਰਫ ਮਹੱਤਵਪੂਰਨ ਪ੍ਰੀਖਿਆਵਾਂ ਲਈਆਂ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਸਥਿਤੀ ਸਧਾਰਨ ਹੋਵੇਗੀ, ਕਾਪੀਆਂ ਚੈੱਕ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਸੀਬੀਐਸਈ ਅਨੁਸਾਰ ਕਾਪੀਆਂ ਦੀ ਜਾਂਚ ਕਰਨ ਤੇ ਨਤੀਜੇ ਪ੍ਰਾਪਤ ਕਰਨ ‘ਚ ਘੱਟੋ-ਘੱਟ ਢਾਈ ਮਹੀਨੇ ਲੱਗਣਗੇ। ਸਭ ਕੁਝ ਲੌਕਡਾਊਨ ਦੀ ਸਥਿਤੀ 'ਤੇ ਨਿਰਭਰ ਕਰੇਗਾ।
ਸੀਬੀਐਸਈ ਸੈਕਟਰੀ ਨੇ ਬੱਚਿਆਂ ਦੇ ਤਣਾਅ ਬਾਰੇ ਕੀ ਕਿਹਾ?
ਬੱਚਿਆਂ ‘ਚ ਆ ਰਹੇ ਤਣਾਅ ਬਾਰੇ ਸੀਬੀਐਸਈ ਸਕੱਤਰ ਨੇ ਕਿਹਾ ਹੈ, “ਆਨਲਾਈਨ ਸਿੱਖਿਆ ਅਧਿਆਪਕ ਤੇ ਬੱਚੇ ਦੋਵਾਂ ਲਈ ਨਵੀਂ ਪ੍ਰਣਾਲੀ ਹੈ। ਅਜਿਹੇ 'ਚ ਤਣਾਅ ਆਵੇਗਾ ਪਰ ਸੀਬੀਐਸਈ ਅਧਿਆਪਕਾਂ ਨੂੰ ਆਨਲਾਈਨ ਸਿੱਖਿਆ ਦੌਰਾਨ ਰਚਨਾਤਮਕਤਾ ਵਧਾਉਣ ਦੀ ਸਲਾਹ ਦੇ ਰਿਹਾ ਹੈ, ਤਾਂ ਕਿ ਬੱਚੇ ਨੂੰ ਤਣਾਅ ਨਾ ਹੋਏ। ਇਸ ਨੂੰ ਦੂਰ ਕਰਨ ਲਈ ਮਾਪਿਆਂ ਨੂੰ ਵੀ ਘਰ ‘ਚ ਸਹਾਇਤਾ ਕਰਨੀ ਚਾਹੀਦੀ ਹੈ।”
Education Loan Information:
Calculate Education Loan EMI