WhatsApp Group Feature: WhatsApp ਵੱਲੋਂ ਯੂਜਰਾਂ ਦੀ ਸੁਵਿਧਾ ਲਈ ਐਪ 'ਚ ਲਗਾਤਾਰ ਬਦਲਾਅ ਕੀਤੇ ਜਾਂਦੇ ਹਨ। ਅਜਿਹਾ ਹੀ ਇੱਕ ਫੀਚਰ ਜਲਦ ਹੀ WhatsApp 'ਚ ਜੋੜਿਆ ਜਾਵੇਗਾ ਜਿਸ ਨਾਲ ਹੁਣ ਤੁਸੀਂ ਕਿਸੇ ਵੀ ਵਟਸਐਪ ਗਰੁੱਪ ਨੂੰ ਬਹੁਤ ਹੀ ਸ੍ਰੀਕੇਟ ਤਰੀਕੇ ਨਾਲ ਛੱਡ ਸਕੋਗੇ। ਜਦੋਂ ਤੁਸੀਂ ਗਰੁੱਪ ਛੱਡ ਦਵੋਗੇ ਤਾਂ ਕਿਸੇ ਨੂੰ ਪਤਾ ਨਹੀਂ ਲੱਗੇਗਾ। ਇਹ ਫੀਚਰ ਖ਼ਾਸ ਤੌਰ 'ਤੇ ਅਜਿਹੇ ਫੈਮਿਲੀ ਜਾਂ ਫ਼ਰੈਂਡ ਗਰੁੱਪ 'ਚੋਂ ਬਾਹਰ ਨਿਕਲਣ 'ਚ ਤੁਹਾਡੀ ਮਦਦ ਕਰੇਗੀ, ਜੋ ਤੁਹਾਨੂੰ ਪਸੰਦ ਨਹੀਂ ਪਰ ਕਿਸੇ ਨੂੰ ਬੁਰਾ ਨਾ ਲੱਗੇ, ਇਸ ਲਈ ਤੁਸੀਂ ਗਰੁੱਪ 'ਚ ਬਣੇ ਰਹਿੰਦੇ ਹੋ।
ਨਵਾਂ ਫੀਚਰ ਕੀ ਹੈ?
ਵਟਸਐਪ ਦਾ ਨਵਾਂ ਫੀਚਰ ਫਿਲਹਾਲ ਬੀਟਾ ਟੈਸਟਿੰਗ 'ਚ ਹੈ। ਇਸ ਫੀਚਰ ਨੂੰ ਵਟਸਐਪ ਦੇ ਅਪਕਮਿੰਗ ਫੀਚਰਸ ਦੇ ਅਪਡੇਟ ਜਾਰੀ ਕਰਨ ਵਾਲੀ ਵੈੱਬਸਾਈਟ WABetaInfo 'ਤੇ ਸਪਾਟ ਕੀਤਾ ਗਿਆ ਹੈ। ਵੱਟਸਐਪ ਦੇ ਅਪਕਮਿੰਗ ਫੀਚਰ ਤੋਂ ਬਾਅਦ ਜੇ ਤੁਸੀਂ ਗਰੁੱਪ ਛੱਡਦੇ ਹੋ ਤਾਂ ਸਿਰਫ਼ ਐਡਮਿਨ ਨੂੰ ਪਤਾ ਲੱਗੇਗਾ ਕਿ ਤੁਸੀਂ ਵੱਟਸਐਪ ਗਰੁੱਪ ਛੱਡ ਦਿੱਤਾ ਹੈ। ਇਸ ਨੂੰ ਸਭ ਤੋਂ ਪਹਿਲਾਂ ਵਟਸਐਪ ਡੈਸਕਟਾਪ ਵਰਜ਼ਨ 'ਚ ਟੈਸਟਿੰਗ ਲਈ ਪੇਸ਼ ਕੀਤਾ ਗਿਆ ਹੈ। ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਨੂੰ ਐਂਡ੍ਰਾਇਡ ਤੇ iOS ਬਾਟੀ ਟੈਸਟਿੰਗ ਲਈ ਉਪਲੱਬਧ ਕਰਵਾਇਆ ਜਾਵੇਗਾ। ਉੱਥੇ ਹੀ ਬੀਟਾ ਟੈਸਟਿੰਗ ਤੋਂ ਬਾਅਦ ਇਸ ਫੀਚਰ ਨੂੰ ਆਮ ਯੂਜਰਾਂ ਲਈ ਰੋਲਆਊਟ ਕੀਤਾ ਜਾਵੇਗਾ।
ਅਜਿਹੇ 'ਚ ਯੂਜ਼ਰਸ ਨੂੰ ਅਪਕਮਿੰਗ ਫੀਚਰ ਲਈ ਕਾਫੀ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਜੇਕਰ ਤੁਸੀਂ ਮੌਜੂਦਾ ਸਮੇਂ ਵਟਸਐਪ ਗਰੁੱਪ ਨੂੰ ਛੱਡਦੇ ਹੋ ਤਾਂ ਗਰੁੱਪ ਦੇ ਸਾਰੇ ਯੂਜ਼ਰਸ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਗਰੁੱਪ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਗਰੁੱਪ 'ਚ ਮੌਜੂਦ ਯੂਜ਼ਰਸ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਗਰੁੱਪ 'ਚ ਕਿਸ ਨੂੰ ਐਡ ਕੀਤਾ ਗਿਆ ਹੈ।
ਮਿਲਣਗੇ ਇਹ ਨਵੇਂ ਅਪਡੇਟਸ
ਵਟਸਐਪ ਯੂਜ਼ਰਸ ਨੂੰ ਜਲਦ ਹੀ ਮਲਟੀ ਡਿਵਾਈਸ ਕਨੈਕਟ ਫੀਚਰ ਅਪਡੇਟ ਦਿੱਤਾ ਜਾਵੇਗਾ। ਜਦਕਿ ਹਾਲ ਹੀ 'ਚ ਇਮੋਜੀ ਰਿਐਕਸ਼ਨ ਫੀਚਰਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਲਦ ਹੀ 512 ਲੋਕਾਂ ਨੂੰ ਗਰੁੱਪ 'ਚ ਸ਼ਾਮਲ ਕਰਨ ਦੀ ਸਹੂਲਤ ਦਿੱਤੀ ਜਾਵੇਗੀ, ਜਿਨ੍ਹਾਂ ਦੀ ਮੌਜੂਦਾ ਗਿਣਤੀ 256 ਹੈ। ਨਾਲ ਹੀ ਯੂਜਰਸ ਜਲਦੀ ਹੀ ਵਟਸਐਪ ਦੀ ਮਦਦ ਨਾਲ 2GB ਫ਼ਾਈਲਾਂ ਭੇਜ ਸਕਣਗੇ।
ਇਹ ਵੀ ਪੜ੍ਹੋ : ਕੁਨੈਕਸ਼ਨ ਕੱਟਣ ਗਏ ਬਿਜਲੀ ਮੁਲਾਜ਼ਮਾਂ ਤੇ ਪਿੰਡ ਵਾਸੀਆਂ ਵਿਚਾਲੇ ਝੜਪ, ਕਈ ਜ਼ਖ਼ਮੀ, ਬਿਜਲੀ ਮੁਲਾਜ਼ਮਾਂ ਨੂੰ ਬਣਾਇਆ ਬੰਧਕ