ਹੈਕਰ ਕਿਸੇ ਵੀ ਗਾਹਕ ਦੇ ਕਿਸੇ ਵੀ ਗਰੁੱਪ ਜਾਂ ਨਿਜੀ ਚੈੱਟ ‘ਚ ਭੇਜੇ ਗਏ ਮੈਸੇਜ ਨੂੰ ਪੜ੍ਹ ਸਕਦੇ ਹਨ ਅਤੇ ਉਨ੍ਹਾਂ ਨਾਲ ਛੇੜਛਾੜ ਕਰ ਸਕਦੇ ਹਨ। ਹਾਲਾਂਕਿ, ਕੰਪਨੀ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ। ਚੈਕ ਪੁਆਇੰਟ ਨੇ ਇੱਕ ਬਲੌਗ ‘ਚ ਵ੍ਹੱਟਸਐਪ ਦੀ ਇਸ ਖਾਮੀ ਨੂੰ ਜ਼ਾਹਰ ਕੀਤਾ ਹੈ ਅਤੇ ਵ੍ਹੱਟਸਐਪ ਨੂੰ ਆਪਣੇ ਦਾਅਵਿਆਂ ਬਾਰੇ ਵੀ ਸੂਚਿਤ ਕਰ ਚੁੱਕਿਆ ਹੈ।
ਫੇਸਬੁੱਕ ਦੇ ਬੁਲਾਰੇ ਨਾਲ ਸੰਪਰਕ ਕਰਨ ‘ਤੇ ਕਿਹਾ ਕਿ ਅਸੀਂ ਇੱਕ ਸਾਲ ਪਹਿਲਾਂ ਇਸ ਮੁੱਦੇ ਦੀ ਸਾਵਧਾਨੀ ਨਾਲ ਸਮੀਖਿਆ ਕੀਤੀ ਅਤੇ ਇਹ ਕਹਿਣਾ ਗਲਤ ਹੈ ਕਿ ਅਸੀਂ ਵ੍ਹੱਟਸਐਪ ‘ਤੇ ਜੋ ਸੁਰੱਖਿਆ ਦਿੱਤੀ ਹੈ ਉਸ ‘ਚ ਕੋਈ ਖ਼ਤਰਾ ਹੈ।