ਰੋਹਤਕ: ਇੱਥੇ ਦੋ ਫ਼ੌਜੀ ਅਫ਼ਸਰਾਂ ਦੇ ਬਿਰਧ ਪਿਤਾ ਤੇ ਸਾਬਕਾ ਫ਼ੌਜੀ ਨੇ ਇਕੱਲੇਪਨ ਤੇ ਬਿਮਾਰੀ ਕਾਰਨ ਆਪਣੀ ਜ਼ਿੰਦਗੀ ਖ਼ਤਮ ਕਰ ਲਈ ਹੈ। ਮ੍ਰਿਤਕ ਦੀ ਪਛਾਣ ਬਲਵਾਨ ਸਿੰਘ ਵਜੋਂ ਹੋਈ ਹੈ। ਉਨ੍ਹਾਂ ਆਪਣੇ ਖ਼ੁਦਕੁਸ਼ੀ ਪੱਤਰ ਵਿੱਚ ਬਿਮਾਰੀ ਤੋਂ ਤੰਗ ਆ ਕੇ ਇਹ ਕਦਮ ਚੁੱਕਣ ਦੀ ਗੱਲ ਲਿਖੀ ਹੈ।
ਬਲਵਾਨ ਸਿੰਘ ਦੇ ਦੋ ਪੁੱਤਰ ਹਨ ਤੇ ਦੋਵੇਂ ਫ਼ੌਜ ਵਿੱਚ ਉੱਚੇ ਅਹੁਦਿਆਂ 'ਤੇ ਤਾਇਨਾਤ ਹਨ। ਇੱਕ ਪੁੱਤਰ ਮੇਜਰ ਹੈ ਅਤੇ ਦੂਜਾ ਲੈਫ਼ਟੀਨੈਂਟ। ਮ੍ਰਿਤਕ ਦੀ ਪਤਨੀ ਵੀ ਆਪਣੇ ਪੁੱਤਰਾਂ ਕੋਲ ਰਹਿੰਦੀ ਸੀ। ਇਸ ਇਕੱਲ ਤੇ ਬਿਮਾਰੀ ਤੋਂ ਅੱਕ ਕੇ ਬਲਵਾਨ ਸਿੰਘ ਨੇ ਬੀਤੀ ਸ਼ਾਮ ਆਪਣੇ ਘਰ ਦੀ ਛੱਤ 'ਚ ਬਣਾਏ ਜਾਲ ਨਾਲ ਰੱਸੀ ਪਾ ਕੇ ਖ਼ੁਦ ਨੂੰ ਫਾਹਾ ਲਾ ਲਿਆ।
ਮਾਮਲੇ ਦੀ ਜਾਂਚ ਕਰ ਰਹੇ ਰੋਹਤਕ ਪੁਲਿਸ ਦੇ ਸਬ ਇੰਸਪੈਕਟਰ ਸ਼੍ਰੀਭਗਵਾਨ ਨੇ ਦੱਸਿਆ ਕਿ ਬਲਵਾਨ ਸਿੰਘ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋ ਆਰਮੀ ਅਫ਼ਸਰਾਂ ਦੇ ਸਕਿਉਰਿਟੀ ਗਾਰਡ ਪਿਤਾ ਨੇ ਕੀਤੀ ਖ਼ੁਦਕੁਸ਼ੀ
ਏਬੀਪੀ ਸਾਂਝਾ Updated at: 09 Aug 2019 09:09 AM (IST)