ਨਵੀਂ ਦਿੱਲੀ: ਜੇਕਰ ਤੁਸੀਂ ਵ੍ਹੱਟਸਐਪ ਯੂਜ਼ਰ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕੰਮ ਦੀ ਹੋ ਸਕਦੀ ਹੈ। ਹੋ ਸਕਦਾ ਹੈ ਕਿ ਤੁਹਾਡਾ ਅਕਾਉਂਟ ਹੈਕਰਸ ਦੇ ਨਿਸ਼ਾਨੇ ‘ਤੇ ਹੋਵੇ ਕਿਉਂਕਿ ਇਨ੍ਹੀਂ ਦਿਨੀਂ ਹੈਕਰਸ ਨੇ ਫੋਨ ਨੂੰ ਹੈਕ ਕਰਨ ਲਈ ਨਵਾਂ ਤਰੀਕਾ ਲੱਭਿਆ ਹੈ। ਇਹ ਐਮਪੀ4 ਦੀ ਫਾਈਲ ਰਾਹੀਂ ਤੁਹਾਡੇ ਫੋਨ ਦੇ ਇਨਬਾਕਸ ‘ਚ ਆਉਂਦਾ ਹੈ।
ਹੈਕਰਸ ਯੂਜ਼ਰਸ ਦੇ ਵ੍ਹੱਟਸਐਪ ‘ਤੇ MP4 ਫਾਈਲ ਭੇਜਦੇ ਹਨ। ਇਸ ਤੋਂ ਬਾਅਦ ਫੋਨ ਕਰ ਉਨ੍ਹਾਂ ਨੂੰ ਡਾਉਨਲੋਡ ਲਈ ਕਿਹਾ ਜਾਂਦਾ ਹੈ। ਡਾਉਨਲੋਡ ਕਰਦੇ ਹੀ ਮੋਬਾਇਲ ਹੈਕਰਸ ਦਾ ਹੋ ਜਾਂਦਾ ਹੈ ਤੇ ਉਹ ਜ਼ਰੂਰੀ ਜਾਣਕਾਰੀ ਚੋਰੀ ਕਰ ਲੈਂਦੇ ਹਨ।
ਇਸ ਤੋਂ ਇਲਾਵਾ ਕਦੇ ਐਪ ਡਾਉਨਲੋਡ ਕਰਨ ਦੀ ਨਸੀਅਤ ਦੇ ਕੇ ਤਾਂ ਕਦੇ ਵੀਡੀਓ ਡਾਉਨਲੋਡ ਕਰਨ ਦੀ ਗੱਲ ਕਹਿ ਕੇ ਹੈਕਰਸ ਇਸ ਕੋਸ਼ਿਸ਼ ‘ਚ ਲੱਗੇ ਹਨ ਯੂਜ਼ਰਸ ਦਾ ਡੇਟਾ ਚੋਰੀ ਕੀਤਾ ਜਾਵੇ। ਜਾਣਕਾਰੀ ਮੁਤਾਬਕ ਹੈਕਰਸ ਇਸ ਤਰ੍ਹਾਂ ਦਾ ਪ੍ਰਯੋਗ ਐਂਡ੍ਰਾਇਡ ਤੇ ਆਈਓਐਸ ਦੋਵਾਂ ਪਲੇਟਫਾਰਮਾਂ ‘ਤੇ ਕਰ ਰਹੇ ਹਨ।
ਹੈਕਰਸ ਨੂੰ ਲੈ ਕੇ ਫੇਸਬੁੱਕ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ, “ਹੈਕਰਸ ਵ੍ਹੱਟਸਐਪ ਯੂਜ਼ਰਸ ਲਈ ਖਾਸ MP4 ਫਾਈਲ ਬਣਾ ਕੇ ਭੇਜ ਉਨ੍ਹਾਂ ਦੇ ਫੋਨ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੈਕਰਸ ਨੂੰ ਲੈ ਕੇ ਸਰਕਾਰ ਵੀ ਕਾਫੀ ਫਿਕਰਮੰਦ ਹੈ। ਮੋਦੀ ਸਰਕਾਰ ਨੇ ਹੈਕਿੰਗ ਨੂੰ ਲੈ ਕੇ ਵੱਡੀ ਚੇਤਾਵਨੀ ਦਿੱਤੀ ਹੈ।
ਵ੍ਹੱਟਸਐਪ ‘ਤੇ ਭੁੱਲ ਕੇ ਵੀ ਨਾ ਖੋਲ੍ਹਿਓ ਇਹ ਮੈਸੇਜ਼, ਹੈਕ ਹੋ ਜਾਏਗਾ ਡੇਟਾ
ਏਬੀਪੀ ਸਾਂਝਾ
Updated at:
18 Nov 2019 12:58 PM (IST)
ਜੇਕਰ ਤੁਸੀਂ ਵ੍ਹੱਟਸਐਪ ਯੂਜ਼ਰ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕੰਮ ਦੀ ਹੋ ਸਕਦੀ ਹੈ। ਹੋ ਸਕਦਾ ਹੈ ਕਿ ਤੁਹਾਡਾ ਅਕਾਉਂਟ ਹੈਕਰਸ ਦੇ ਨਿਸ਼ਾਨੇ ‘ਤੇ ਹੋਵੇ ਕਿਉਂਕਿ ਇਨ੍ਹੀਂ ਦਿਨੀਂ ਹੈਕਰਸ ਨੇ ਫੋਨ ਨੂੰ ਹੈਕ ਕਰਨ ਲਈ ਨਵਾਂ ਤਰੀਕਾ ਲੱਭਿਆ ਹੈ।
- - - - - - - - - Advertisement - - - - - - - - -