WhatsApp India Head Resigns : ਮੈਸੇਜਿੰਗ ਐਪ WhatsApp ਇੰਡੀਆ ਦੇ ਹੈਡ ਅਭਿਜੀਤ ਬੋਸ ਅਤੇ ਮੈਟਾ ਇੰਡੀਆ ਦੇ ਪਬਲਿਕ ਪਾਲਿਸੀ ਡਾਇਰੈਕਟਰ ਰਾਜੀਵ ਅਗਰਵਾਲ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਦੋਵਾਂ ਅਧਿਕਾਰੀਆਂ ਦੇ ਅਸਤੀਫੇ ਤੋਂ ਬਾਅਦ ਹੁਣ ਸ਼ਿਵਨਾਥ ਠੁਕਰਾਲ ਨੂੰ ਵਟਸਐਪ ਇੰਡੀਆ ਸਮੇਤ ਮੈਟਾ ਦੇ ਸਾਰੇ ਪਲੇਟਫਾਰਮਾਂ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਵਟਸਐਪ ਇੰਡੀਆ ਦੇ ਪਬਲਿਕ ਪਾਲਿਸੀ ਵਿਭਾਗ ਦੇ ਹੈਡ ਸਨ। ਹਾਲ ਹੀ 'ਚ WhatsApp ਅਤੇ Facebook ਦੀ ਪੇਮੈਂਟ ਕੰਪਨੀ Meta ਨੇ ਆਪਣੇ 11,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਇੰਡੀਆ ਦੇ ਭਾਰਤ ਮੁਖੀ ਅਜੀਤ ਮੋਹਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ।
ਵਟਸਐਪ ਹੈਡ ਨੇ ਕਹੀ ਇਹ ਗੱਲ
ਅਭਿਜੀਤ ਬੋਸ ਦੇ ਅਸਤੀਫੇ ਬਾਰੇ ਜਾਣਕਾਰੀ ਦਿੰਦੇ ਹੋਏ ਵਟਸਐਪ ਦੇ ਹੈਡ Will Cathcart ਨੇ ਇਕ ਬਿਆਨ ਵਿਚ ਕਿਹਾ ਕਿ ਮੈਂ ਵਟਸਐਪ ਦੀ ਤਰਫੋਂ ਅਭਿਜੀਤ ਬੋਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਵਟਸਐਪ ਇੰਡੀਆ ਦੇ ਪਹਿਲੇ ਹੈਡ ਵਜੋਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ। ਉਸਨੇ ਸਾਡੀਆਂ ਸੇਵਾਵਾਂ ਨੂੰ ਲੋਕਾਂ ਤੱਕ ਬਿਹਤਰ ਪਹੁੰਚਯੋਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਦੇਸ਼ ਭਰ ਦੇ ਕਰੋੜਾਂ ਲੋਕਾਂ ਅਤੇ ਕਾਰੋਬਾਰੀਆਂ ਨੂੰ ਇਸ ਦਾ ਫਾਇਦਾ ਹੋਇਆ ਹੈ। WhatsApp ਇੰਡੀਆ ਭਾਰਤ ਵਿੱਚ ਕਾਰੋਬਾਰ ਨੂੰ ਵਧਾਉਣ ਲਈ ਅੱਗੇ ਕੰਮ ਕਰਨਾ ਜਾਰੀ ਰੱਖੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਟਸਐਪ ਇੰਡੀਆ ਦੇ ਹੈਡ ਦੀ ਨਿਯੁਕਤੀ ਜਲਦ ਕੀਤੀ ਜਾਵੇਗੀ।
ਰਾਜੀਵ ਅਗਰਵਾਲ ਨੇ ਕਿਉਂ ਦਿੱਤਾ ਅਸਤੀਫਾ?
ਅਭਿਜੀਤ ਬੋਸ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਦੀ ਭਵਿੱਖ ਦੀ ਯੋਜਨਾ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਪਰ ਕੰਪਨੀ ਨੇ ਮੈਟਾ ਇੰਡੀਆ ਦੇ ਪਬਲਿਕ ਪਾਲਿਸੀ ਡਾਇਰੈਕਟਰ ਰਾਜੀਵ ਅਗਰਵਾਲ ਬਾਰੇ ਦੱਸਿਆ ਕਿ ਉਨ੍ਹਾਂ ਨੇ ਬਿਹਤਰ ਮੌਕੇ ਦੀ ਤਲਾਸ਼ 'ਚ ਅਸਤੀਫਾ ਦਿੱਤਾ ਹੈ। ਇਸ ਦੇ ਨਾਲ ਹੀ ਵਟਸਐਪ ਇੰਡੀਆ ਨੇ ਦੋਵਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ।
ਫੇਸਬੁੱਕ ਇੰਡੀਆ ਹੈਡ ਨੇ ਵੀ ਹਾਲ ਹੀ ਵਿੱਚ ਦਿੱਤਾ ਅਸਤੀਫਾ
ਇਸ ਤੋਂ ਪਹਿਲਾਂ 3 ਨਵੰਬਰ 2022 ਨੂੰ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਇੰਡੀਆ (Meta India) ਦੇ ਭਾਰਤ ਦੇ ਹੈਡ ਅਜੀਤ ਮੋਹਨ (Meta India Head Ajit Mohan) ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਅਸਤੀਫੇ ਤੋਂ ਬਾਅਦ ਉਹ ਸੋਸ਼ਲ ਮੀਡੀਆ ਪਲੇਟਫਾਰਮ ਸਨੈਪਚੈਟ (Social Media Platform Snapchat) ਨਾਲ ਜੁੜਨ ਜਾ ਰਹੇ ਹਨ। ਮੋਹਨ ਏਸ਼ੀਆ-ਪ੍ਰਸ਼ਾਂਤ ਦੇ ਮੁਖੀ ਵਜੋਂ ਕੰਮ ਕਰਨਗੇ।