Ludhiana News : ਲੁਧਿਆਣਾ ਵਿੱਚ ਰੋਹਤਕ ਤੋਂ ਵਿਆਹ ਕਰਵਾਉਣ ਆਏ ਤਿੰਨ ਲਾੜੇ ਉਸ ਸਮੇਂ ਠੱਗੀ ਦਾ ਸ਼ਿਕਾਰ ਹੋ ਗਏ ,ਜਦੋਂ ਕਚਹਿਰੀਆਂ ਵਿੱਚ ਰਜਿਸਟਰੇਸ਼ਨ ਨੂੰ ਕਹਿ ਵਿਚੋਲਾ ਡੇਢ ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਰੋਹਤਕ ਤੋਂ ਪਰਵਾਰ ਸਮੇਤ ਲਾੜੇ ਲੁਧਿਆਣਾ ਪਹੁੰਚੇ ਸਨ ,ਜਿੱਥੇ ਕਿ ਕਚਿਹਰਿਆਂ ਵਿੱਚੋਂ ਵਿਚੋਲਾ ਗਾਇਬ ਹੋ ਗਿਆ , ਜਿਸ ਤੋਂ ਬਾਅਦ ਰੋਹਤਕ ਤੋਂ ਆਏ ਵਿਅਕਤੀਆਂ ਨੇ ਲੁਧਿਆਣਾ ਦੇ ਸਬੰਧਤ ਥਾਣੇ ਵਿਚ ਕੰਪਲੈਟ ਕੀਤੀ। ਜਿੱਥੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

 


 

ਇਸਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਲਾੜੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹਨਾਂ ਦੀ ਫੋਨ ਉਪਰ ਵਿਆਹ ਸਬੰਧੀ ਗੱਲਬਾਤ ਹੋਈ ਸੀ ਅਤੇ ਜਦੋਂ ਉਹ ਲੁਧਿਆਣਾ ਪਹੁੰਚੇ ਤਾਂ ਵਿਚੋਲੇ ਨੇ ਰਜਿਸਟ੍ਰੇਸ਼ਨ ਬਾਰੇ  ਕਹਿ ਡੇਢ ਲੱਖ ਰੁਪਏ ਲੈ ਲਏ ਅਤੇ ਜਿਸ ਤੋਂ ਬਾਅਦ ਉਸ ਦਾ ਨੰਬਰ ਬੰਦ ਆ ਰਿਹਾ ਹੈ । ਜਿਸ ਦੀ ਪੁਲਿਸ ਕੰਪਲੇਟ ਕੀਤੀ ਗਈ ਹੈ ਅਤੇ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ।

 


 

ਉੱਥੇ ਇਸਦੇ ਸਬੰਧ ਵਿਚ ਜਦੋ ਜਾਂਚ ਕਰ ਰਹੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲੋਂ ਸ਼ਿਕਾਇਤ ਆਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਵਿਚੋਲੇ ਦਾ ਪਤਾ ਲੱਗਾ ਹੈ ਕਿ ਉਹ ਲੁਧਿਆਣਾ ਦੇ ਢੰਡਾਰੀ ਨਾਲ ਸਬੰਧਤ ਹੈ ਪਰ ਉਹਨਾਂ ਨੇ ਕਿਹਾ ਕਿ ਰੋਹਤਕ ਤੋਂ ਆਏ ਪਰਿਵਾਰ ਨੇ ਪੈਸੇ ਕਿਉਂ ਦਿੱਤੇ ,ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ । 

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।