ਨਵੀਂ ਦਿੱਲੀ: ਵ੍ਹੱਟਸਐਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਹੁਣ ਯੂਜ਼ਰਸ ਇਸ ਗੱਲ ‘ਤੇ ਖੁਦ ਫੈਸਲਾ ਲੈਣਗੇ ਕਿ ਉਹ ਕਿਸ ਗਰੁੱਪ ਨਾਲ ਜੁੜਣਾ ਚਾਹੁੰਦੇ ਹਨ ਤੇ ਕਿਸ ਨਾਲ ਨਹੀਂ। ਇਸ ਫੀਚਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਲੌਂਚ ਕੀਤਾ ਗਿਆ ਹੈ। ਕੰਪਨੀ ਨੇ ਪ੍ਰਾਈਵੇਸੀ ਸੈਟਿੰਗ ‘ਚ ਇੱਕ ਨਵੇਂ ਫੀਚਰ ਦੀ ਸ਼ੁਰੂਆਤ ਕੀਤੀ ਹੈ। ਇਸ ਰਾਹੀਂ ਯੂਜ਼ਰਸ ਆਪਣੇ ਮੁਤਾਬਕ ਗਰੁੱਪ ‘ਚ ਐਡ ਹੋ ਪਾਉਣਗੇ। ਇਸ ਲਈ ਤਿੰਨ ਆਪਸ਼ਨ ਦਿੱਤੇ ਗਏ ਹਨ। ਪਹਿਲੇ ਆਪਸ਼ਨ ‘ਚ ਯੂਜ਼ਰਸ ਨੂੰ ਕੋਈ ਵੀ ਗਰੁੱਪ ‘ਚ ਨਹੀਂ ਜੋੜ ਸਕਦਾ, ਦੂਜੇ ‘ਚ ਉਸ ਦੀ ਕਾਨਟੈਕਟ ਲਿਸਟ ਵਾਲੇ ਯੂਜ਼ਰ ਹੀ ਗਰੁੱਪ ‘ਚ ਜੋੜ ਸਕਦੇ ਹਨ। ਤੀਜੇ ਆਪਸ਼ਨ ‘ਚ ਹਰ ਕਿਸੇ ਗਰੁੱਪ ਨਾਲ ਜੋੜਣ ਦਾ ਆਪਸ਼ਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵ੍ਹੱਟਸਅਪ ਨੇ ਇੱਕ ਦੂਜੇ ਫੀਚਰ ਦੀ ਵੀ ਸ਼ੁਰੂਆਤ ਕੀਤੀ ਹੈ। ਜੇਕਰ ਕੋਈ ਤੁਹਾਨੂੰ ਕਿਸੇ ਗਰੁੱਪ ‘ਚ ਜੋੜਦਾ ਹੈ ਤਾਂ ਪ੍ਰਾਈਵੇਟ ਚੈਟ ਰਾਹੀਂ ਇਸ ਦਾ ਲਿੰਕ ਤੁਹਾਨੂੰ ਮਿਲੇਗਾ। ਜਿਸ ਨੂੰ ਜੇਕਰ ਤੁਸੀਂ ਤਿੰਨ ਦਿਨ ਤਕ ਅਸੈਪਟ ਕਰਦੇ ਹੋ ਤਾਂ ਤੁਸੀਂ ਗਰੁੱਪ ‘ਚ ਐਡ ਹੋ ਜਾਓਗੇ ਨਹੀਂ ਤਾਂ ਰਿਕਵੈਸਟ ਖੁਦ ਖ਼ਤਮ ਹੋ ਜਾਵੇਗੀ।