ਨਵੀਂ ਦਿੱਲੀ: ਚੋਣ ਕਮਿਸ਼ਨ ਨੇ ‘ਨਮੋ ਟੀਵੀ’ ਲੌਂਚ ਕੀਤੇ ਜਾਣ ਦੇ ਮਾਮਲੇ ‘ਚ ਸੂਚਨਾ ਪ੍ਰਸਾਰਣ ਮੰਤਰਾਲੇ ਤੋਂ ਜਵਾਬ ਮੰਗੀਆ ਹੈ। ਨਾਲ ਹੀ ਈਸੀ ਨੇ ਦੂਰਦਰਸ਼ਨ ਨੂੰ ਵੀ ਨੋਟੀਸ ਜਾਰੀ ਕੀਤਾ ਹੈ। ਨਮੋ ਟੀਵੀ ਚੋਣ ਜਾਬਤਾ ਦੌਰਾਨ 31 ਮਾਰਚ ਨੂੰ ਲੌਂਚ ਕੀਤਾ ਗਿਆ ਸੀ ਅਤੇ ਇਸ ‘ਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਭਾਸ਼ਣ ਅਤੇ ਬੀਜੇਪੀ ਨਾਲ ਸੰਬੰਧਿਤ ਕੰਟੇਂਟ ਦਿਖਾਇਆ ਜਾਂਦਾ ਹੈ।


ਚੋਣ ਵਿਭਾਗ ਨੇ ਹੁਣ ਸੂਚਨਾ ਮੰਤਰਾਲੇ ਨੂੰ ਨੋਟੀਸ ਭੇਜ ਜਵਾਬ ਮੰਗੀਆ ਹੈ ਕਿ ਚੋਣਾਂ ਤੋਂ ਪਹਿਲਾਂ ਨਮੋ ਟੀਵੀ ਕਿਉਂ ਲੌਂਚ ਕੀਤਾ ਗਿਆ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਦੂਰਦਰਸ਼ਨ ‘ਤੇ ਪ੍ਰਧਾਨ ਮੰਤਰੀ ਦਾ ਪ੍ਰੋਗ੍ਰਾਮ ‘ਮੈਂ ਭੀ ਚੌਕੀਦਾਰ’ ਇੱਕ ਘੰਟਾ 24 ਮਿੰਟ ਦਿਖਾਏ ਜਾ ਦਾ ਜਵਾਬ ਮੰਗੀਆ ਹੈ।


ਇਸ ਸੰਬੰਧੀ ਕਾਂਗਰਸ ਅਤੇ ਆਪ ਦੋਵਾਂ ਨੇ ਹੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਚੋਣ ਵਿਭਾਗ ਨੇ ਨੋਟੀਸ ਜਾਰੀ ਕੀਤਾ ਹੈ। ਦੋਵਾਂ ਦਾ ਕਹਿਣਾ ਸੀ ਕਿ ਇਹ ਖੁਲ੍ਹੇ ‘ਚ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਅਣਗਹਿਲੀ ਕੀਤੀ ਜਾ ਰਹੀ ਹੈ।