ਇੰਸਟੈਂਟ ਮੈਸੇਜਿੰਗ ਐਪ WhatsApp ਨੇ ਪਿਛਲੇ ਦਿਨੀਂ ਆਪਣੇ ਵੌਇਸ ਮੈਸੇਜ਼ ਫੀਚਰ ਨੂੰ ਅਪਡੇਟ ਕੀਤਾ ਹੈ, ਜਿਸ ਰਾਹੀਂ ਯੂਜ਼ਰ ਵੌਇਸ ਮੈਸੇਜ ਨੂੰ ਤਿੰਨ ਵੱਖ-ਵੱਖ ਸਪੀਡ 'ਤੇ ਸੁਣ ਸਕਦੇ ਹਨ। ਇਸ ਦੇ ਨਾਲ ਹੀ ਹੁਣ ਕੰਪਨੀ ਇਸ ਫੀਚਰ 'ਚ ਇਕ ਹੋਰ ਅਪਡੇਟ ਲੈ ਕੇ ਆ ਰਹੀ ਹੈ। ਇਸ ਦਾ ਨਾਮ ਗਲੋਬਲ ਵੌਇਸ ਮੈਸੇਜ ਪਲੇਅਰ ਫੀਚਰ ਹੈ। ਇਹ ਫੀਚਰ ਹਾਲੇ ਟੈਸਟਿੰਗ ਫ਼ੇਜ਼ 'ਚ ਹੈ ਤੇ ਆਉਣ ਵਾਲੇ ਦਿਨਾਂ 'ਚ ਯੂਜਰਾਂ ਲਈ ਰੋਲ ਆਊਟ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ 'ਚ ਕੀ ਖ਼ਾਸ ਹੋਵੇਗਾ?
ਇਸ ਤਰ੍ਹਾਂ ਕਰੇਗਾ ਕੰਮ
ਵੱਟਸਐਪ ਦੀ ਅਪਡੇਸਟ 'ਤੇ ਨਜ਼ਰ ਰੱਖਣ ਵਾਲੇ WABetaInfo ਦੀ ਤਾਜ਼ਾ ਰਿਪੋਰਟ ਮੁਤਾਬਕ ਗਲੋਬਲ ਵੌਇਸ ਮੈਸੇਜ਼ ਫੀਚਰ ਦੀ ਮਦਦ ਨਾਲ ਯੂਜਰਸ ਆਏ ਹੋਏ ਵੌਇਸ ਮੈਸੇਜ਼ ਨੂੰ ਚੈਟ ਵਿੰਡੋ ਦੇ ਬਾਹਰ ਵੀ ਸੁਣ ਸਕਣਗੇ। ਹਾਲੇ ਤਕ ਅਜਿਹਾ ਹੁੰਦਾ ਹੈ ਕਿ ਜੇ ਤੁਸੀਂ ਕਿਸੇ ਚੈਟ 'ਚ ਵੌਇਸ ਮੈਸੇਜ਼ ਸੁਣ ਰਹੇ ਹੋ ਅਤੇ ਜੇ ਚੈਟ ਤੋਂ ਬਾਹਰ ਆ ਜਾਂਦੇ ਹਨ ਤਾਂ ਮੈਸੇਜ਼ ਆਪਣੇ ਆਪ ਬੰਦ ਹੋ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਕਰ ਸਕੋਗੇ ਪਲੇ ਤੇ ਡਿਸਮਿਸ
ਗਲੋਬਲ ਵੌਇਸ ਮੈਸੇਜ ਪਲੇਅਰ ਫੀਚਰ WhatsApp 'ਚ ਟਾਪ 'ਤੇ ਹੋਵੇਗਾ, ਜਿਸ ਨਾਲ ਯੂਜ਼ਰਸ ਐਪ 'ਚ ਇਹ ਕਿਸੇ ਵੀ ਸੈਕਸ਼ਨ 'ਚ ਵਿਖਾਈ ਦੇਵੇਗਾ। ਰਿਪੋਰਟ ਮੁਤਾਬਕ ਇਸ ਫੀਚਰ 'ਚ ਯੂਜਰਾਂ ਕੋਲ ਵੌਇਸ ਮੈਸੇਜ਼ ਨੂੰ ਕਦੇ ਵੀ ਪਲੇਅ ਜਾਂ ਫਿਰ ਕਦੇ ਵੀ ਡਿਸਮਿਸ ਕਰਨ ਦਾ ਆਪਸ਼ਨ ਹੋਵੇਗਾ।
ਇਹ ਫੀਚਰ ਵੀ ਹੋਵੇਗਾ ਲਾਂਚ
WhatsApp ਆਪਣੇ ਯੂਜਰਾਂ ਲਈ ਨਵਾਂ ਮਲਟੀ-ਡਿਵਾਇਸ ਸਪੋਰਟ ਫੀਚਰ ਲਿਆਉਣ ਵਾਲਾ ਹੈ। ਹਾਲੇ ਇਹ ਫੀਚਰ ਟੈਸਟਿੰਗ ਫ਼ੇਜ਼ 'ਚ ਹੈ। ਇਸ ਦੀ ਮਦਦ ਨਾਲ ਯੂਜਰ ਦੋ ਡਿਵਾਇਸਾਂ 'ਚ ਇਕ ਹੀ ਵੱਟਸਐਪ ਅਕਾਊਂਟ ਚਲਾ ਸਕਣਗੇ। ਇਹ ਅਜਿਹੇ ਯੂਜਰਾਂ ਲਈ ਕਾਫ਼ੀ ਹੈਲਪਫੁਲ ਹੋਵੇਗਾ, ਜੋ ਵੱਖ-ਵੱਖ ਸਮਾਰਟਫ਼ੋਨਾਂ 'ਚ ਇਕ ਹੀ ਅਕਾਊਂਟ ਚਲਾਉਣਾ ਚਾਹੁੰਦੇ ਹਨ। ਇਹ ਫੀਚਰ ਐਂਡਾਰਾਇਡ ਤੇ ਆਈਓਐਸ ਦੋਵਾਂ ਲਈ ਰੋਲਆਊਟ ਕੀਤਾ ਜਾਵੇਗਾ।
ਸਾਰੇ ਯੂਜਰਾਂ ਲਈ ਹੋਵੇਗਾ ਰੋਲਆਊਟ
WhatsApp ਦੀ ਅਪਡੇਟਸ 'ਤੇ ਨਜ਼ਰ ਰੱਖਣ ਵਾਲੇ WaBetaInfo ਦੀ ਰਿਪੋਰਟ ਮੁਤਾਬਕ ਕੰਪਨੀ ਸਾਰੇ ਫੀਚਰਾਂ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਨਾਲ ਯੂਜਰ ਇਕ ਤੋਂ ਵੱਧ ਡਿਵਾਈਸਾਂ 'ਚ WhatsApp ਅਕਾਊਂਟ ਚਲਾ ਸਕਣਗੇ। ਮੌਜੂਦਾ ਸਮੇਂ ਐਪ 'ਚ ਚਾਰ ਡਿਵਾਇਸਾਂ 'ਚ ਇਕ ਹੀ ਅਕਾਊਂਟ ਚਲਾਇਆ ਜਾ ਸਕਦਾ ਹੈ ਪਰ ਇਹ ਮਲਟੀ-ਡਿਵਾਈਸ ਫੀਚਰ ਸਿਰਫ਼ ਬੀਟਾ ਯੂਜਰਾਂ ਲਈ ਹੀ ਉਪਲੱਬਧ ਸੀ, ਪਰ ਹੁਣ ਇਸ ਨੂੰ ਸਾਰੇ ਯੂਜਰਾਂ ਲਈ ਰੋਲਆਊਟ ਕੀਤਾ ਜਾਵੇਗਾ।
ਇਸ ਤਰ੍ਹਾਂ ਕੰਮ ਕਰੇਗਾ
WaBetaInfo ਦੀ ਰਿਪੋਰਟ ਦੇ ਅਨੁਸਾਰ ਜਦੋਂ ਯੂਜਰ ਵੱਟਸਐਪ ਨੂੰ ਮੇਨ ਡਿਵਾਈਸ 'ਚ ਚਲਾਉਂਦਾ ਹੈ ਤਾਂ ਐਪ ਚੈਟ ਹਿਸਟ੍ਰੀ ਨੂੰ Sync ਕਰ ਲਵੇਗਾ ਤੇ ਜਦੋਂ ਦੂਜੇ ਡਿਵਾਇਸ 'ਤੇ ਇਹ ਅਕਾਊਂਟ ਲਿੰਕ ਕੀਤਾ ਜਾਵੇਗਾ ਤਾਂ ਐਪ ਸਰਵਰ ਤੋਂ ਮੈਸੇਜ਼ ਨੂੰ ਡਾਊਨਲੋਡ ਕਰ ਲਵੇਗਾ। ਖ਼ਾਸ ਗੱਲ ਇਹ ਹੈ ਕਿ ਜੇ ਮੇਨ ਡਿਵਾਇਸ ਦਾ ਇੰਟਰਨੈੱਟ ਬੰਦ ਵੀ ਰਹੇਗਾ, ਉਦੋਂ ਵੀ ਦੂਜੇ ਡਿਵਾਇਸ 'ਚ ਵੱਟਸਐਪ ਚੱਲਦਾ ਰਹੇਗਾ।