ਨਵੀਂ ਦਿੱਲੀ: ਸੋਸ਼ਲ ਪਲੇਟਫ਼ਾਰਮ ਉੱਤੇ ਵ੍ਹਟਸਐਪ ਇੱਕ ਅਜਿਹੀ ਐਪ ਹੈ, ਜੋ ਬਹੁਤ ਹਰਮਨਪਿਆਰੀ ਹੈ, ਜਿਸ ਦੀ ਮਦਦ ਨਾਲ ਤਸਵੀਰਾਂ, ਦਸਤਾਵੇਜ਼ ਤੇ ਵੀਡੀਓ ਆਸਾਨੀ ਨਾਲ ਆਪਣੇ ਦੋਸਤ ਨੂੰ ਭੇਜੇ ਜਾਂਦੇ ਹਨ। ਵ੍ਹਟਸਐਪ ਦੇ ਫਾਇਦੇ ਕਰਕੇ ਹੀ ਇਸ ਦੇ ਯੂਜ਼ਰਜ਼ ਦੀ ਗਿਣਤੀ 230 ਕਰੋੜ ਹੈ। ਵ੍ਹਟਸਐਪ ਵੀ ਆਪਣੇ ਯੂਜ਼ਰਜ਼ ਨੂੰ ਖ਼ੁਸ਼ ਰੱਖਣ ਲਈ ਸਮੇਂ-ਸਮੇਂ ’ਤੇ ਨਵੇਂ ਫ਼ੀਚਰਜ਼ ਦੀ ਲਾਂਚਿੰਗ ਕਰਦਾ ਰਹਿੰਦਾ ਹੈ, ਜਿਸ ਨੂੰ ਲੋਕਾਂ ਦਾ ਵਧੀਆ ਹੁੰਗਾਰਾ ਵੀ ਮਿਲਦਾ ਹੈ।
ਵ੍ਹਟਸਐਪ ਹੁਣ ਆਪਣੇ ਯੂਜ਼ਰਜ਼ ਲਈ ਇੱਕ ਅਜਿਹਾ ਤਰੀਕਾ ਲੈ ਕੇ ਆਇਆ ਹੈ, ਜਿਸ ਨਾਲ ਬਿਨਾ ਨੰਬਰ ਸੇਵ ਕੀਤਿਆਂ ਵੀ ਸੁਨੇਹਾ ਭੇਜਿਆ ਜਾ ਸਕਦਾ ਹੈ।
ਜਾਣੋ ਕਿਵੇਂ ਬਿਨਾ ਨੰਬਰ ਸੇਵ ਕੀਤਿਆਂ ਕਰੀਏ ਮੈਸੇਜ
- ਸਭ ਤੋਂ ਵਹਿਲਾਂ ਆਪਣੇ ਮੋਬਾਇਲ ਜਾਂ ਡੈਸਕਟੌਪ ਉੱਤੇ ਵੈੱਬ ਬ੍ਰਾਊਜ਼ਰ ਓਪਨ ਕਰੋ।
- https://api.whatsapp.com/send?phone=XXXXXXXXXXX ਲਿੰਕ ਨੂੰ ਕਾਪੀ ਕਰ ਕੇ ਪੇਸਟ ਕਰੋ। ਪੇਸਟ ਤੋਂ ਪਹਿਲਾਂ XXXXXXXXXX ਦੀ ਥਾਂ ‘ਕੰਟਰੀ ਕੋਡ’ ਨਾਲ ਉਸ ਯੂਜ਼ਰ ਦਾ ਨੰਬਰ ਦਰਜ ਕਰੋ, ਜਿਸ ਨੂੰ ਤੁਸੀਂ ਮੈਸੇਜ ਸੈਂਡ ਕਰਨਾ ਚਾਹੁੰਦੇ ਹੋ।
- ਲਿੰਕ ਨੂੰ ਬ੍ਰਾਊਜ਼ਰ ’ਚ ਪਾਉਣ ਤੋਂ ਬਾਅਦ ਐਂਟਰ ਕਰੋ। ਹੁਣ ਹੇਠਾਂ Message +911234567890 on WhatsApp ਲਿਖਿਆ ਹੋਵੇਗਾ। ਇਸ ਦੇ ਹੇਠਾਂ Message ਲਿਖਿਆ ਹੋਵੇਗਾ।
- ਜਦੋਂ ਤੁਸੀਂ Message ਉੱਤੇ ਕਲਿੱਕ ਕਰੋ, ਤਾਂ ਤੁਹਾਨੂੰ Looks like you don’t have WhatsApp installed! DOWNLOAD or Use WhatsApp Web ਵਿਖਾਈ ਦੇਵੇਗਾ। ਤੁਸੀਂ ਚਾਹੋ, ਤਾਂ WhatsApp ਆਪਣੇ ਡੈਸਕਟੌਪ ਉੱਤੇ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ WhatsApp Web ਤੋਂ ਵੀ ਉਸ ਨੂੰ ਅਕਸੈੱਸ ਕਰ ਸਕਦੇ ਹੋ।
ਜਾਣਕਾਰੀ ਲਈ ਦੱਸ ਦੇਈਏ ਕਿ ਇਹ ਵੀ ਚੈਟ ਵੀ ਹੋਰਨਾਂ ਚੈਟਸ ਵਾਂਗ ਹੀ ਐਂਡ ਟੂ ਐਂਡ ਇਨਕ੍ਰਿਪਟਿਡ ਹੋਵੇਗੀ। ਇਸ ਟ੍ਰਿਕ ਰਾਹੀਂ ਇੱਕ ਵਾਰ ’ਚ ਕੇਵਲ ਇੱਕੋ ਯੂਜ਼ਰ ਨੂੰ ਮੈਸੇਜ ਭੇਜ ਸਕੋਗੇ।
ਦੱਸ ਦੇਈਏ ਕਿ ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਨੇ ਕੁਝ ਸਮਾਂ ਪਹਿਲਾਂ ਮਿਯੂਟ ਵਿਡੀਓ ਫ਼ੀਚਰ ਪੇਸ਼ ਕੀਤਾ ਸੀ। ਇਸ ਫ਼ੀਚਰ ਰਾਹੀਂ ਯੂਜ਼ਰਜ਼ ਵਿਡੀਓ ਭੇਜਣ ਤੋਂ ਪਹਿਲਾਂ ਉਸ ਆਵਾਜ਼ ਨੂੰ ਮਿਊਟ ਕਰ ਸਕਣਗੇ। ਦੂਜੇ ਯੂਜ਼ਰ ਨੂੰ ਵਿਡੀਓ ਮਿਲੇਗਾ, ਤਾਂ ਉਸ ਵਿੱਚ ਕੋਈ ਆਵਾਜ਼ ਨਹੀਂ ਹੋਵੇਗਾ। ਵ੍ਹਟਸਐਪ ਮਿਊਟ ਵੀਡੀਓ ਫ਼ੀਚਰ ਉਤੇ ਕਾਫ਼ੀ ਸਮੇਂ ਤੋਂ ਕੰਮ ਕਰ ਰਿਹਾ ਸੀ।