ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਜੱਗੀ ਡੀ ਨੂੰ ਹੁਣ ਕਾਨੂੰਨੀ ਮੁਸੀਬਤ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਮੀਡੀਆ ਰਿਪੋਰਟ ਅਨੁਸਾਰ ਉਸ 'ਤੇ ਘਰੇਲੂ ਹਿੰਸਾ ਦਾ ਦੋਸ਼ ਲੱਗਾ ਹੈ। ਜੱਗੀ ਡੀ ਦੀ ਬ੍ਰਿਟਿਸ਼ ਭਾਰਤੀ ਪਤਨੀ ਕਿਰਨ ਸੰਧੀ ਨੇ ਉਸ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾ ਕੇ ਗ੍ਰਿਫਤਾਰ ਕਰਵਾ ਦਿੱਤਾ ਹੈ।
ਜੱਗੀ ਡੀ ਦੇ ਨਜ਼ਦੀਕੀ ਸੂਤਰ ਨੇ ਦੱਸਿਆ, “ਜੱਗੀ ਡੀ ਦੀ ਪਤਨੀ ਕਿਰਨ ਹੁਣ ਕੁਝ ਸਮੇਂ ਲਈ ਮਾੜੇ ਪੜਾਅ ਵਿੱਚੋਂ ਲੰਘ ਰਹੀ ਸੀ। ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਤਿੰਨ ਬੱਚਿਆਂ ਨਾਲ ਵਿਆਹ ਦੇ 11 ਸਾਲਾਂ ਬਾਅਦ ਪਤਨੀ ਨੂੰ ਅਲੱਗ ਹੋਣ ਦਾ ਫ਼ੈਸਲਾ ਕਰਨਾ ਪਿਆ ਹੈ। ਅੱਜ ਸਵੇਰੇ ਸਾਨੂੰ ਪਤਾ ਲੱਗਿਆ ਕਿ ਉਸ ਨੇ ਆਖਰਕਾਰ ਉਸ ਨੂੰ ਲੰਦਨ ਵਿੱਚ ਗ੍ਰਿਫਤਾਰ ਕਰਵਾਇਆ।
ਜਾਣਕਾਰੀ ਅਨੁਸਾਰ ਜੱਗੀ ਡੀ ਨੇ ਦਿੱਲੀ ਵਿੱਚ ਕੁੜੀਆਂ ਨਾਲ ਪਾਰਟੀ ਕੀਤੀ। ਆਪਣੀ 11 ਵੀਂ ਐਨੀਵਰਸਰੀ ਮੌਕੇ ਆਪਣੀ ਪਤਨੀ ਕਿਰਨ ਨੂੰ ਸਰਪ੍ਰਾਈਜ਼ ਕਰਨ ਲਈ ਲੰਡਨ ਵਾਪਸ ਆ ਗਿਆ। ਆਪਣੀ ਵਾਪਸੀ ਤੋਂ ਤੁਰੰਤ ਬਾਅਦ ਕਿਰਨ ਨੇ ਜੱਗੀ ਦੇ ਫੋਨ ਤੇ ਕੁਝ ਮੈਸੇਜ ਪੜ੍ਹੇ। ਇਸ ਨਾਲ ਜੱਗੀ ਪ੍ਰੇਸ਼ਾਨ ਹੋ ਗਿਆ ਤੇ ਕਿਰਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਫੇਰ ਕਿਰਨ ਨੇ ਲੰਦਨ ਪੁਲਿਸ ਨੂੰ ਬੁਲਾਇਆ ਤੇ ਮਦਦ ਮੰਗੀ।
ਇਹ ਵੀ ਪੜ੍ਹੋ: Pakistan PM Criticized: ਰੇਪ ਨੂੰ ਔਰਤਾਂ ਦੇ ਕੱਪੜਿਆਂ ਨਾਲ ਜੋੜ ਘਿਰੇ ਪਾਕਿ ਪ੍ਰਧਾਨ ਮੰਤਰੀ, ਸਾਬਕਾ ਪਤਨੀ ਨੇ ਵੀ ਕੀਤੇ ਤਿੱਖੇ ਸਵਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904