ਇਸਲਾਮਬਾਦ: ਰੇਪ ਤੇ ਜਿਨਸੀ ਹਿੰਸਾ ਲਈ ਅਸ਼ਲੀਲਤਾ ਨੂੰ ਜ਼ਿੰਮੇਵਾਰ ਮੰਨਣ ਵਾਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਿਆਨ ਉੱਤੇ ਉਨ੍ਹਾਂ ਦੀ ਸਾਬਕਾ ਪਤਨੀ ਜੇਮਿਮਾ ਗੋਲਡਸਮਿੱਥ ਨੇ ਪਲਟਵਾਂ ਵਾਰ ਕੀਤਾ ਹੈ। ਜੇਮਿਮਾ ਨੇ ਪਵਿੱਤਰ ਕੁਰਆਨ ਸ਼ਰੀਫ਼ ਦੀ ਆਇਤ ਦੇ ਹਵਾਲੇ ਨਾਲ ਟਵਿਟਰ ਉੱਤੇ ਅਨੁਵਾਦ ਪੋਸਟ ਕੀਤਾ ਹੈ। ਦਰਅਸਲ, ਐਤਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਵਧਦੀ ਰੇਪ ਤੇ ਜਿਨਸੀ ਹਿੰਸਾ, ਖ਼ਾਸ ਕਰਕੇ ਬੱਚਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਬਾਰੇ ਸਰਕਾਰ ਦੀ ਯੋਜਨਾ ਨਾਲ ਜੁੜਿਆ ਸੁਆਲ ਪੁੱਛਿਆ ਗਿਆ ਸੀ।


ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਸੀ ਕੁਝ ਲੜਾਈਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਸਿਰਫ਼ ਸਰਕਾਰ ਤੇ ਕਾਨੂੰਨ ਦੇ ਸਹਾਰੇ ਨਹੀਂ ਲੜਿਆ ਜਾ ਸਕਦਾ। ਇਸ ਲਈ ਸਮਾਜ ਨੂੰ ਸਾਥ ਦੇਣਾ ਹੋਵੇਗਾ ਤੇ ਖ਼ੁਦ ਨੂੰ ਅਸ਼ਲੀਲਤਾ ਤੋਂ ਬਚਾਉਣਾ ਹੋਵੇਗਾ। ਉਨ੍ਹਾਂ ਕਿਹਾ ਸੀ ਅੱਜਕੱਲ੍ਹ ਤਲਾਕ ਦੇ ਮਾਮਲੇ 70 ਫ਼ੀਸਦੀ ਤੋਂ ਵੱਧ ਹੋ ਗਏ ਹਨ ਤੇ ਇਸ ਦਾ ਕਾਰਣ ਹੈ ਸਮਾਜ ਵਿੱਚ ਅਸ਼ਲੀਲਤਾ। ਉਨ੍ਹਾਂ ਲੋਕਾਂ ਵਿੱਚ ਅਜਿਹੇ ਰੁਝਾਨ ਰੋਕਣ ਲਈ ਔਰਤਾਂ ਨੂੰ ਪਰਦਾ ਕਰਨ ਦੀ ਸਲਾਹ ਦਿੱਤੀ ਸੀ।



ਇਮਰਾਨ ਖ਼ਾਨ ਦੇ ਬਿਆਨ ’ਤੇ ਗੋਲਡਸਮਿੱਥ ਨੇ ਆਇਤ ਸ਼ੇਅਰ ਕਰਦਿਆਂ ਲਿਖਿਆ ਈਮਾਨ ਵਾਲਿਆਂ ਨੂੰ ਆਖ ਦੇਵੋ ਕਿ ਉਹ ਆਪਣੀਆਂ ਨਜ਼ਰਾਂ ਨੀਵੀਂਆਂ ਰੱਖਣ ਤੇ ਆਪਣੀ ਸ਼ਰਮਗਾਹ ਦੀ ਹਿਫ਼ਾਜ਼ਤ ਕਰਨ। ਕੁਰਆਨ ਸ਼ਰੀਫ਼ 24:31, ਜ਼ਿੰਮੇਵਾਰੀ ਮਰਦਾਂ ਦੀ ਹੈ।



ਪ੍ਰਧਾਨ ਮੰਤਰੀ ਦੀ ਆਲੋਚਨਾ ’ਚ ਕੀਤੇ ਗਏ ਉਨ੍ਹਾਂ ਦੇ ਟਵੀਟ ਨੂੰ ਹਜ਼ਾਰਾਂ ਲੋਕ ਪਸੰਦ ਤੇ ਸ਼ੇਅਰ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਜੇਮਿਮਾ ਗੋਲਡਸਮਿੱਥ 1995 ਤੋਂ ਲੈ ਕੇ 2004 ਤੱਕ ਇਮਰਾਨ ਖ਼ਾਨ ਦੀ ਪਤਨੀ ਸਨ। ਉਨ੍ਹਾਂ ਦੂਜਾ ਟਵੀਟ ਕਰਦਿਆਂ ਲਿਖਿਆ,‘ਮੇਰਾ ਖ਼ਿਆਲ ਹੈ ਕਿ ਇਹ ਅਨੁਵਾਦ ਦੀ ਗ਼ਲਤੀ ਹੈ ਜਾਂ ਗ਼ਲਤ ਸੰਦਰਭ ਹੈ ਕਿਉਂ ਜਿਸ ਇਮਰਾਨ ਨੂੰ ਮੈਂ ਜਾਣਦੀ ਹੈ, ਉਹ ਆਖਦਾ ਹੁੰਦਾ ਸੀ ਕਿ ਪਰਦਾ ਔਰਤਾਂ ਉੱਤੇ ਨਹੀਂ, ਸਗੋਂ ਮਰਦਾਂ ਦੀਆਂ ਅੱਖਾਂ ਉੱਤੇ ਪਾਉਣਾ ਚਾਹੀਦਾ ਹੈ।’


ਇਹ ਵੀ ਪੜ੍ਹੋ: NZ Coronavirus Guidelines: ਨਿਊਜ਼ੀਲੈਂਡ 'ਚ ਭਾਰਤੀਆਂ ਦੀ ਐਂਟਰੀ ਬੈਨ, ਪ੍ਰਧਾਨ ਮੰਤਰੀ ਨੇ ਲਿਆ ਸਖਤ ਫੈਸਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904