ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ ਵ੍ਹੱਟਸਐਪ (Whatsapp) ਬਾਰੇ ਪਹਿਲਾਂ ਖ਼ਬਰ ਆਈ ਸੀ ਕਿ ਇਹ ਮਲਟੀ-ਡਿਵਾਈਸ ਫੀਚਰ (multi device feature) ‘ਤੇ ਕੰਮ ਕਰ ਰਹੀ ਹੈ, ਜਿਸ ਨਾਲ ਯੂਜ਼ਰਸ ਨੂੰ ਵੱਖ-ਵੱਖ ਡਿਵਾਈਸਿਜ਼ ਤੋਂ ਲੌਗ ਇਨ ਕਰਨ ਦੀ ਇਜ਼ਾਜਤ ਮਿਲੇਗੀ। ਪਰ ਹੁਣ ਤਾਜ਼ਾ ਐਂਡਰਾਇਡ ਬੀਡਾ (android beta) ਅਪਡੇਟ ‘ਚ ਇਸ ਫੀਚਰ ਨੂੰ ਵੇਖਿਆ ਗਿਆ ਹੈ।


ਵੈਬਟਿਨਫੋ ਮੁਤਾਬਕ, ਵ੍ਹੱਟਸਐਪ ਇਸ ਵੇਲੇ 2.20.143 ਐਂਡਰਾਇਡ ਬੀਟਾ ਅਪਡੇਟ ‘ਤੇ ਕੰਮ ਕਰ ਰਿਹਾ ਹੈ ਅਤੇ ਐਪ ਵਿਚ ਮਲਟੀ-ਡਿਵਾਈਸ ਫੀਚਰ ਦੇ ਸਬੂਤ ਦਿੱਤੇ ਹਨ। ਵੈਬਟਿਨਫੋ ਵਲੋਂ ਸ਼ੇਅਰ ਕੀਤੇ ਗਏ ਸਕ੍ਰੀਨਸ਼ਾਟ ਮੁਤਾਬਕ, ਸਕ੍ਰੀਨ ‘ਤੇ ਲਿਖਿਆ ਸੀ ਐਂਡਰਾਇਡ ਬੀਟਾ ‘ਤੇ ‘ਨਵੇਂ ਡਿਵਾਈਸ ਵਿੱਚ ਲੌਗ ਇਨ ਕਰੋ'। ਸਕ੍ਰੀਨ ‘ਤੇ ਨਜ਼ਰ ਆਏ ਮੈਸੇਜ਼, ‘ਮੋਬਾਈਲ ਡਾਟਾ ਵਰਤੋਂ ਹੌਲੀ ਹੋ ਸਕਦਾ ਹੈ ਅਤੇ ਤੁਹਾਡੀ ਡੇਟਾ ਦੀ ਜ਼ਿਆਦਾ ਵਰਤੋਂ ਹੋ ਸਕਦੀ ਹੈ’। ਇਸਦੇ ਮੁਤਾਬਕ ਡਿਵਾਈਸ ‘ਤੇ ਲੌਗਿੰਗ ਸਿਰਫ ਤਾਂ ਹੀ ਸੰਭਵ ਹੈ ਜਦੋਂ ਤੁਸੀਂ WiFi ਨਾਲ ਕਨੈਕਟਿਡ ਹੋ, ਕਿਉਂਕਿ ‘ਇਹ ਤੁਹਾਡੇ ਮੋਬਾਈਲ ਡਾਟਾ ਦੀ ਵਧੇਰੇ ਵਰਤੋਂ ਕਰ ਸਕਦਾ ਹੈ’।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਦੋਂ ਮਲਟੀ-ਡਿਵਾਈਸ ਫੀਚਰ ਅਧਿਕਾਰਤ ਤੌਰ ‘ਤੇ ਆਉਂਦਾ ਹੈ, ਤਾਂ ਸਾਰੇ ਡਿਵਾਈਸਾਂ ਨੂੰ ਆਉਣ ਵਾਲੇ ਮੈਸੇਜ ਅਤੇ ਕਾਲਾਂ ਦਾ ਅਲਰਟ ਮਿਲੇਗਾ। ਫੀਚਰ ਦੇ ਐਕਟਿਵਿ ਹੋਣ ਤੋਂ ਬਾਅਦ ਸਾਰੀਆਂ ਡਿਵਾਇਸਜ਼ ਸਿੰਕ ਹੋ ਜਾਣਗੀਆਂ। ਇਸ ਲਈ ਮਲਟੀ-ਡਿਵਾਈਸ ਫੀਚਰ ਵ੍ਹੱਟਸਐਪ ਦੇ ਇਸ ਫੀਚਰ ਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਹੈ, ਜਿਸ ‘ਤੇ ਉਹ ਕੰਮ ਕਰ ਰਿਹਾ ਹੈ।

ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਇਕੋ ਸਮੇਂ ਕਿੰਨੇ ਡਿਵਾਇਸਿਜ਼ ‘ਤੇ ਇਸ ਨੂੰ ਲੌਗਇਨ ਕੀਤਾ ਜਾ ਸਕਦਾ ਹੈ। ਜਦੋਂ ਇਹ ਫੀਚਰ ਅਧਿਕਾਰਤ ਤੌਰ ‘ਤੇ ਰਿਲੀਜ਼ ਹੋਏਗਾ ਇਸ ਬਾਰੇ ਤਾਂ ਹੀ ਕੁਝ ਸਾਫ਼ ਹੋ ਸਕੇਗਾ।