ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਮਹਾਮਾਰੀ ਤੇ ਕਾਬੂ ਪਾਉਣ ਲਈ ਪਿਛਲੇ ਇੱਕ ਮਹੀਨੇ ਤੋਂ ਕਰਫਿਊ ਲੱਗਾ ਹੋਇਆ ਹੈ।ਕੇਂਦਰ ਨੇ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਦੇਸ਼ ਵਿਆਪੀ ਲੌਕਡਾਉਨ 17 ਮਈ ਤੱਕ ਵੱਧਾ ਦਿੱਤਾ ਹੈ।ਸੂਬਾ ਸਰਕਾਰ ਕਰਫਿਊ ਪਹਿਲਾਂ ਹੀ ਦੋ ਹਫਤੇ ਲਈ ਵਧਾ ਚੁੱਕੀ ਹੈ।ਅੱਜ ਰਾਜ 'ਚ 105 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 585 ਹੋ ਗਈ ਹੈ।

ਨਾਂਦੇੜ ਸਾਹਿਬ ਤੋਂ ਸ਼ਰਧਾਲੂਆਂ ਦੇ ਪਰਤਣ ਨਾਲ ਸੂਬੇ 'ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਗ੍ਰਾਫ ਅਚਾਨਕ ਵੱਧ ਗਿਆ ਹੈ। ਇਦਾਂ ਜਾਪਦਾ ਹੈ ਜਿਵੇਂ ਕਿ ਸੂਬਾ ਸਰਕਾਰ ਨੇ ਇੱਕ ਮਹੀਨੇ ਦੇ ਲੌਕਡਾਉਨ ਤੇ ਹੁਣ ਆਪ ਹੀ ਪਾਣੀ ਫੇਰ ਦਿੱਤਾ ਹੋਵੇ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਦਾਖਲ ਹੋਣ ਵਾਲੇ ਹਰ ਵਿਅਕਤੀ ਦੀ ਡਾਕਟਰੀ ਜਾਂਚ ਕੀਤੀ ਜਾਵੇਗੀ। ਇੱਕ ਵੀਡੀਓ ਸੰਦੇਸ਼ ਜਾਰੀ ਕਰ ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਜੀ ਸਰਹੱਦ ਜਾਂਚ ਚੌਕੀਆਂ 'ਤੇ ਚੰਗੀ ਤਰ੍ਹਾਂ ਜਾਂਚ ਕੀਤੇ ਜਾਣ ਤੋਂ ਬਗੈਰ ਕਿਸੇ ਵੀ ਪੰਜਾਬ ਦੇ ਵਸਨੀਕ ਨੂੰ ਰਾਜ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

ਅੱਜ ਸੂਬੇ 'ਚ ਆਏ 105 ਤਾਜ਼ਾ ਮਾਮਲੇ
ਫਤਿਹਗੜ੍ਹ ਸਾਹਿਬ-1
ਅੰਮ੍ਰਿਤਸਰ- 48
ਪਟਿਆਲਾ-1
ਲੁਧਿਆਣਾ-13
ਮੋਗਾ-1
ਫਾਜ਼ਿਲਕਾ-4
ਫਿਰੋਜ਼ਪੁਰ-15
ਮੁਹਾਲੀ-6
ਜਲੰਧਰ-16
ਕੁੱਲ- 105

ਹੁਣ ਤੱਕ ਸੂਬੇ 'ਚ 23176 ਲੋਕਾਂ ਦੇ ਸੈਂਪਲ ਲਏ ਗਏ ਸਨ।ਜਿਸ ਵਿੱਚੋਂ 585 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।ਸੂਬੇ 'ਚ ਹੁਣ ਤੱਕ 20 ਲੋਕਾਂ ਦੀ ਮੌਤ ਕੋਵਿਡ-19 ਨਾਲ ਹੋ ਚੁੱਕੀ ਹੈ।ਹੁਣ ਤੱਕ ਪੰਜਾਬ ਰਾਜ 'ਚ 108 ਮਰੀਜ਼ ਕੋਵਿਡ-19 ਨੂੰ ਮਾਤ ਦੇ ਚੁੱਕੇ ਹਨ।

ਕਿਹੜੇ ਜ਼ਿਲ੍ਹੇ 'ਚ ਕਿਨ੍ਹੇ ਕੇਸ ?